ਮਨਜਿੰਦਰ ਸਿਰਸਾ ਨੇ DSP ਕੁਲਜਿੰਦਰ ਸੰਧੂ ਦੇ ਨਸ਼ਾ ਤਸਕਰਾਂ ਨਾਲ ਸੰਬੰਧਾਂ ਦਾ ਸਬੂਤਾਂ ਸਮੇਤ ਕੀਤਾ ਖੁਲਾਸਾ (ਵੀਡੀਓ)
Tuesday, May 10, 2022 - 02:17 AM (IST)
ਚੰਡੀਗੜ੍ਹ (ਬਿਊਰੋ) : ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੋਮਵਾਰ ਸਬੂਤ ਪੇਸ਼ ਕਰਕੇ ਪੰਜਾਬ ਪੁਲਸ ਦੇ ਡੀ.ਐੱਸ.ਪੀ. ਕੁਲਜਿੰਦਰ ਸਿੰਘ ਸੰਧੂ ਦੇ ਨਸ਼ਾ ਤਸਕਰਾਂ ਨਾਲ ਸੰਬੰਧਾਂ ਦਾ ਪਰਦਾਫਾਸ਼ ਕਰਦਿਆਂ ਦੱਸਿਆ ਕਿ ਕੁਲਜਿੰਦਰ ਸਿੰਘ ਸੰਧੂ ਨੂੰ ਸਬ-ਇੰਸਪੈਕਟਰ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਉਸ ਨੇ ਖੁਦ ਇਹ ਐੱਫ.ਆਰ.ਆਈ. ਦਰਜ ਕਰਵਾਈਹੈ ਕਿ ਉਸ ਨੇ ਨੌਕਰੀ ਬਹਾਲੀ ਲਈ 38 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਹੈ। ਸਿਰਸਾ ਨੇ ਅੱਜ ਇਥੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਗੁਪਤਾ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਦਾਅਵੇ ਕਰ ਰਹੇ ਹਨ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਜਾ ਰਹੇ ਹਾਂ ਪਰ ਅਸਲ 'ਚ ਉਨ੍ਹਾਂ ਨੇ ਪੰਜਾਬ ਵਿੱਚ ਉਹੀ ਅਫ਼ਸਰ ਨਿਯੁਕਤ ਕੀਤੇ ਹਨ, ਜੋ ਨਸ਼ਾ ਤਸਕਰੀ ਦੇ ਮਾਹਿਰ ਹਨ। ਇਹ ਅਫ਼ਸਰ ਇਨ੍ਹਾਂ ਲੋਕਾਂ ਲਈ ਪੈਸੇ ਇਕੱਠੇ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਹਾਸਲ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੋਹਾਲੀ ਦੇ ਇੰਟੈਲੀਜੈਂਸ ਦਫ਼ਤਰ ਦੇ ਬਾਹਰ ਹੋਇਆ ਵੱਡਾ ਧਮਾਕਾ, ਪੂਰਾ ਇਲਾਕਾ ਸੀਲ (ਵੀਡੀਓ)
ਸਿਰਸਾ ਨੇ ਦੱਸਿਆ ਕਿ ਕੁਲਜਿੰਦਰ ਸਿੰਘ ਸੰਧੂ ਨਾਂ ਦੇ ਇਸ ਵਿਅਕਤੀ ਨੂੰ 21 ਅਪ੍ਰੈਲ 2015 ਨੂੰ ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਵਜੋਂ ਨੌਕਰੀ ਤੋਂ ਇਸ ਕਰਕੇ ਬਰਖਾਸਤ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਮੋਗਾ ਵਿਖੇ ਇਕ ਜਾਇਦਾਦ ਦੇ ਕੇਸ ਵਿੱਚ ਦੋਸ਼ੀ ਧਿਰ ਦੀ ਮਦਦ ਕੀਤੀ ਅਤੇ ਇਕ ਕਤਲ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹੀ ਵਿਅਕਤੀ 38 ਲੱਖ ਰੁਪਏ ਦੀ ਰਿਸ਼ਵਤ ਦੇ ਕੇ ਨਾ ਸਿਰਫ਼ ਪੰਜਾਬ ਪੁਲਸ ਦੀ ਨੌਕਰੀ 'ਤੇ ਵਾਪਸ ਆ ਗਿਆ, ਜੋ ਹੁਣ ਡੀ.ਐੱਸ.ਪੀ. ਬਣਿਆ ਬੈਠਾ ਹੈ। ਉਨ੍ਹਾਂ ਦੱਸਿਆ ਕਿ ਇਹ ਦਾਅਵਾ ਉਹ ਖੁਦ ਨਹੀਂ ਕਰ ਰਹੇ ਸਗੋਂ ਕੁਲਜਿੰਦਰ ਸਿੰਘ ਸੰਧੂ ਨੇ ਖੁਦ ਐੱਫ.ਆਈ.ਆਰ. ਦਰਜ ਕਰਵਾਈ ਹੈ ਕਿ ਉਸ ਨੇ ਪੰਜਾਬ ਪੁਲਸ ਹੈੱਡਕੁਆਰਟਰ 'ਚ ਤਾਇਨਾਤ ਇਕ ਏ.ਐੱਸ.ਆਈ. ਨੂੰ ਨੌਕਰੀ ਬਹਾਲੀ ਦੇ ਲਈ 38 ਲੱਖ ਰੁਪਏ ਦਿੱਤੇ ਸਨ, ਜੋ ਪੈਸੇ ਲੈ ਕੇ ਭੱਜ ਗਿਆ।
ਇਹ ਵੀ ਪੜ੍ਹੋ : ਖਾਲਿਸਤਾਨੀ ਝੰਡੇ ਲਾਉਣ ਦਾ ਮਾਮਲਾ; ਹਿਮਾਚਲ ਦੀਆਂ ਸਰਹੱਦਾਂ 'ਤੇ ਵਧਾਈ ਗਈ ਚੌਕਸੀ, ਪ੍ਰਸ਼ਾਸਨ ਹਾਈ ਅਲਰਟ
ਸਿਰਸਾ ਨੇ ਕਿਹਾ ਕਿ ਇਹ ਕੁਲਜਿੰਦਰ ਸਿੰਘ ਉਹੀ ਵਿਅਕਤੀ ਹੈ, ਜਿਸ ਦੀ ਮੋਹਾਲੀ 'ਚ ਤਾਇਨਾਤੀ ਦੀ ਮੰਗ ਸਰਬਜੀਤ ਸਿੰਘ ਨੇ ਡੀ.ਜੀ.ਪੀ. ਨਾਲ ਮੀਟਿੰਗ ਦੌਰਾਨ ਕੀਤੀ ਸੀ, ਜਿਸ ਦੀ ਆਡੀਓ ਉਨ੍ਹਾਂ ਨੇ ਮੌਕੇ 'ਤੇ ਸੁਣਾਈ ਸੀ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਸਰਬਜੀਤ ਸਿੰਘ ਨੇ ਕਿਹਾ ਸੀ ਕਿ ਪੰਜਾਬ 'ਚ ਵੱਡੀ ਮਾਤਰਾ ਵਿੱਚ ਆਰ.ਡੀ.ਐਕਸ. ਆ ਚੁੱਕਾ ਹੈ ਅਤੇ ਕੁਲਜਿੰਦਰ ਸਿੰਘ ਨੂੰ ਇਸ ਸਭ ਦੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਜੋ ਆਰ.ਡੀ.ਐਕਸ. ਬਰਾਮਦ ਹੋ ਰਿਹਾ ਹੈ, ਉਹ ਕੁਲਜਿੰਦਰ ਸਿੰਘ ਕਰਕੇ ਹੀ ਹੋ ਰਿਹਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਆਰ.ਡੀ.ਐਕਸ. ਕਿੱਥੇ ਪਿਆ ਹੈ। ਸਿਰਸਾ ਨੇ ਇਸ ਮੌਕੇ ਸਰਬਜੀਤ ਸਿੰਘ ਤੇ ਡੀ.ਜੀ.ਪੀ. ਦਰਮਿਆਨ ਹੋਈ ਗੱਲਬਾਤ ਦੀ ਆਡੀਓ ਵੀ ਮੀਡੀਆ ਦੇ ਸਾਹਮਣੇ ਸੁਣਾਈ, ਜਿਸ ਵਿੱਚ ਸਰਬਜੀਤ ਸਿੰਘ ਡੀ.ਜੀ.ਪੀ. ਨੂੰ ਸਾਫ਼ ਕਹਿ ਰਿਹਾ ਹੈ ਕਿ ਮੇਰਾ ਬੰਦਾ ਕੁਲਜਿੰਦਰ ਸਿੰਘ ਜੋ ਪੱਟੀ 'ਚ ਤਾਇਨਾਤ ਹੈ, ਨੂੰ ਮੋਹਾਲੀ ਵਿੱਚ ਤਾਇਨਾਤ ਕਰ ਦਿੱਤਾ ਜਾਵੇ ਤੇ ਅੱਜ ਇਹ ਇਥੇ ਡੀ.ਐੱਸ.ਪੀ. ਵਜੋਂ ਤਾਇਨਾਤ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਰਬਜੀਤ ਸਿੰਘ ਆਡੀਓ 'ਚ ਕਹਿ ਰਿਹਾ ਹੈ ਕਿ ਇੰਨਾ ਆਰ.ਡੀ.ਐਕਸ. ਹੈ ਕਿ ਮੋਦੀ ਸਰਕਾਰ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ।
ਇਹ ਵੀ ਪੜ੍ਹੋ : ਡੇਰਾ ਬਾਬਾ ਨਾਨਕ ਨੇੜੇ ਸੱਕੀ ਨਾਲੇ ਦੀ ਦਲਦਲ 'ਚ ਫਸਣ ਕਾਰਨ 70 ਮੱਝਾਂ ਦੀ ਮੌਤ
ਸਿਰਸਾ ਨੇ ਕਿਹਾ ਕਿ ਅਸੀਂ ਹਮੇਸ਼ਾ ਕਹਿੰਦੇ ਆ ਰਹੇ ਹਾਂ ਕਿ ਅਰਵਿੰਦ ਕੇਜਰੀਵਾਲ ਸਿੱਖਾਂ ਦਾ ਦੁਸ਼ਮਣ ਹੈ ਅਤੇ ਇਹ ਸਿੱਖਾਂ ਨੂੰ ਨਾਜਾਇਜ਼ ਜੇਲ੍ਹਾਂ ਵਿੱਚ ਬੰਦ ਕਰਵਾਏਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਜਿਹੜੇ ਅਧਿਕਾਰੀ ਤਾਇਨਾਤ ਹੋ ਰਹੇ ਹਨ, ਉਹ ਸਾਰੇ ਦਾਗੀ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਅਤੇ ਮਾਵਾਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਘਰਾਂ 'ਚ ਸੁਰੱਖਿਅਤ ਰੱਖਣ ਕਿਉਂਕਿ ਤੁਹਾਡੇ ਬੱਚਿਆਂ ਵਿਰੁੱਧ ਆਰ.ਡੀ.ਐਕਸ. ਅਤੇ ਨਸ਼ਿਆਂ ਦੇ ਕੇਸ ਦਰਜ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਕੋਈ ਸੁਣਵਾਈ ਨਹੀਂ ਹੈ, ਉਹ ਸਿਰਫ਼ ਇਕ ਡੰਮੀ ਸੀ.ਐੱਮ. ਹੈ। ਉਸ ਵਿੱਚ ਹਿੰਮਤ ਨਹੀਂ ਕਿ ਕਾਰਵਾਈ ਕਰ ਸਕਣ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਕੱਲ੍ਹ ਵੀ ਵੀਡੀਓ ਕਾਨਫਰੰਸਿੰਗ ਮੀਟਿੰਗ ਹੋਈ, ਜਿਸ ਵਿੱਚ ਦਿੱਲੀ ਤੋਂ ਪੰਜਾਬ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀ ਹਨੀ, ਮਨੀ ਅਤੇ ਚੰਨੀ ਦੀਆਂ ਗੱਲਾਂ ਕਰਦੇ ਸਨ, ਉਹ ਅੱਜ-ਕੱਲ੍ਹ ਕੇਜਰੀਵਾਲ ਲਈ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਇਕ ਵਾਰ ਫਿਰ ਵਿਵਾਦਾਂ 'ਚ ਪੰਜਾਬ ਪੁਲਸ, ਹੁਣ ਇਸ ਸੂਬੇ 'ਚ ਹੋਇਆ ਅਗਵਾ ਦਾ ਮਾਮਲਾ ਦਰਜ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ