ਸਰਹਿੰਦ ਨਹਿਰ ’ਚ ਨਹਾਉਂਦੇ 3 ਬੱਚੇ ਡੁੱਬੇ, 2 ਨੂੰ ਕੱਢਿਆ ਬਾਹਰ, 1 ਦੀ ਭਾਲ ਜਾਰੀ

Sunday, Jul 17, 2022 - 01:26 AM (IST)

ਬਠਿੰਡਾ (ਕੁਨਾਲ ਬਾਂਸਲ, ਸੁਖਵਿੰਦਰ) : ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ 'ਚ ਨਹਾਉਣ ਗਏ 3 ਬੱਚੇ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬ ਗਏ। ਇਸ ਦੌਰਾਨ ਨੇੜੇ ਖੜ੍ਹੇ ਕੁਝ ਰਾਹਗੀਰਾਂ ਨੇ 2 ਬੱਚਿਆਂ ਨੂੰ ਮੌਕੇ ’ਤੇ ਕੱਢ ਲਿਆ ਪਰ ਇਕ ਬੱਚਾ ਨਹੀਂ ਮਿਲ ਸਕਿਆ। ਜ਼ਿਕਰਯੋਗ ਹੈ ਕਿ 3 ਬੱਚੇ ਜੋਗਰ ਪਾਰਕ ਨਜ਼ਦੀਕ ਸਰਹਿੰਦ ਨਹਿਰ 'ਚ ਨਹਾਉਣ ਲਈ ਗਏ ਸਨ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਅਚਾਨਕ ਪਾਣੀ ’ਚ ਵਹਿ ਗਏ। ਇਸ ਦੌਰਾਨ ਕੋਲ ਖੜ੍ਹੇ ਕੁਝ ਰਾਹਗੀਰਾਂ ਦੀ ਨਜ਼ਰ ਪੈਣ ’ਤੇ 2 ਬੱਚਿਆਂ ਨੂੰ ਸੁਰੱਖਿਅਤ ਕੱਢ ਲਿਆ ਪਰ ਇਕ ਬੱਚਾ ਨਹੀਂ ਮਿਲ ਸਕਿਆ। ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗੋਇਲ ਮੌਕੇ ’ਤੇ ਪਹੁੰਚੇ।

ਖ਼ਬਰ ਇਹ ਵੀ : ਸਕੂਲੀ ਬੱਸ ਪਲਟਣ ਨਾਲ ਬੱਚੀ ਦੀ ਮੌਤ, ਉਥੇ ਸਿਮਰਜੀਤ ਬੈਂਸ ਮੁੜ 2 ਦਿਨ ਦੇ ਪੁਲਸ ਰਿਮਾਂਡ 'ਤੇ, ਪੜ੍ਹੋ TOP 10

ਸੰਸਥਾ ਦੇ ਵਰਕਰਾਂ ਨੇ ਵੀ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬੱਚਾ ਨਹੀਂ ਮਿਲ ਸਕਿਆ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਉਮਰ 12 ਤੋਂ 14 ਸਾਲ ਦੇ ਕਰੀਬ ਹੈ, ਜੋ ਨਹਿਰ ਕੋਲ ਹੀ ਇਕ ਬਸਤੀ ਦੇ ਰਹਿਣ ਵਾਲੇ ਹਨ ਤੇ ਜਿਸ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ, ਉਹ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਦਾ ਸੀ। ਲੋਕਾਂ ਨੇ ਰੋਸ ਜਤਾਇਆ ਕਿ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਬੱਚੇ ਨੂੰ ਕੱਢਣ ਲਈ ਨਹੀਂ ਪਹੁੰਚਿਆ। ਫਿਲਹਾਲ ਦੇਰ ਰਾਤ ਤੱਕ ਸੰਸਥਾ ਵੱਲੋਂ ਬੱਚੇ ਨੂੰ ਕੱਢਣ ਲਈ ਯਤਨ ਕੀਤੇ ਜਾ ਰਹੇ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਮੌਜੂਦਾ ਰਾਜਸੀ ਮਾਹੌਲ ਬਾਰੇ ਖੁੱਲ੍ਹ ਕੇ ਬੋਲੇ ਅਦਾਕਾਰ ਯੋਗਰਾਜ ਸਿੰਘ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News