ਸਿੰਘੂ ਬਾਰਡਰ ’ਤੇ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਮਾਂ ਆਈ ਸਾਹਮਣੇ, ਹੰਝੂਆਂ ਨਾਲ ਬਿਆਨ ਕੀਤਾ ਦਰਦ
Sunday, Jan 31, 2021 - 10:17 PM (IST)
ਨਵਾਂਸ਼ਹਿਰ : ਸਿੰਘੂ ਬਾਡਰ ’ਤੇ ਬੀਤੇ ਦਿਨੀਂ ਪੁਲਸ ਨਾਲ ਝੜਪ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਰਣਜੀਤ ਸਿੰਘ ਪੁੱਤਰ ਰਾਵਲ ਸਿੰਘ ਵਾਸੀ ਪਿੰਡ ਕਾਜ਼ਮਪੁਰ ਨਵਾਂਸ਼ਹਿਰ ਵਜੋਂ ਹੋਈ ਹੈ। ਘਟਨਾ ਵਾਲੇ ਦਿਨ ਦੀਆਂ ਅਤੇ ਨੌਜਵਾਨ ’ਤੇ ਕੀਤੇ ਪੁਲਸ ਦੇ ਤਸ਼ੱਦਦ ਦੀਆਂ ਕੁਝ ਵੀਡੀਓ ਅਤੇ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਤੋਂ ਬਾਅਦ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ ਵੰਗਾਰੀ ਮੋਦੀ ਸਰਕਾਰ, ਸ਼ਾਇਰਾਨਾ ਅੰਦਾਜ਼ ’ਚ ਆਖ ਦਿੱਤੀ ਵੱਡੀ ਗੱਲ
ਨੌਜਵਾਨ ਰਣਜੀਤ ਸਿੰਘ ਦੀ ਮਾਤਾ ਸਰਬਜੀਤ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਪੁੱਤਰ 21 ਜਨਵਰੀ ਨੂੰ ਦਿੱਲੀ ਸਿੰਘੂ ਬਾਰਡਰ ’ਚ ਕਿਸਾਨ ਜਥੇਬੰਦੀਆਂ ਨਾਲ ਗਿਆ ਸੀ। ਇਸ ਤੋਂ ਪਹਿਲਾਂ ਉਹ 20 ਦਿਨ ਦਿੱਲੀ ਬਾਰਡਰ ’ਤੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਇਆ ਸੀ। 26 ਜਨਵਰੀ ਦੀ ਟਰਕੈਟਰ ਪਰੇਡ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਰਣਜੀਤ ਨਾਲ ਗੱਲਬਾਤ ਹੁੰਦੀ ਰਹੀ ਪਰ ਬੀਤੇ ਦਿਨੀਂ ਉਸ ਦਾ ਫ਼ੋਨ ਬੰਦ ਹੋ ਗਿਆ। ਇਸ ਦੌਰਾਨ ਪਿੰਡ ਵਾਸੀਆਂ ਨੇ ਉਸ ਨੂੰ ਦੱਸਿਆ ਕਿ ਰਣਜੀਤ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ’ਤੇ ਹੋਏ ਤਸ਼ੱਦਦ ਦੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਮੁੱਖ ਮੰਤਰੀ ਨੇ ਸੱਦੀ ਸਰਬ ਪਾਰਟੀ ਬੈਠਕ
ਰਣਜੀਤ ਦੇ ਤਾਇਆ ਹਰਭਜਨ ਸਿੰਘ ਨੇ ਦੱਸਿਆ ਕਿ ਰਣਜੀਤ ਬਾਣੀ ਅਤੇ ਬਾਣੀ ਦਾ ਪੱਕਾ ਧਾਰਨੀ ਹੈ ਤੇ ਉਹ ਹਰ ਰੋਜ ਸਵੇਰੇ ਸ਼ਾਮ ਗੁਰਦਵਾਰਾ ਸਾਹਿਬ ਜਾ ਕੇ ਪਾਠ ਕਰਦੇ ਹਨ। ਉਹਨਾਂ ਦਾ ਪਿਤਾ ਰਾਵਤ ਸਿੰਘ ਜੋ ਪਿਛਲੇ ਕਾਫੀ ਟਾਈਮ ਤੋਂ ਬਿਮਾਰ ਹੈ ਤੇ ਮੰਜੇ ਤੇ ਹਨ ਮਾਤਾ ਵੀ ਘਰੇਲੂ ਕੰਮ ਹੀ ਕਰਦੀ ਹੈ ਰਣਜੀਤ ਸਿੰਘ ਦਾ ਇਕ ਵੱਡਾ ਭਰਾ ਤੇ ਭੈਣ ਹੈ ਇਹ ਸਾਰਾ ਪਰਿਵਾਰ ਖੇਤੀ ਤੇ ਹੀ ਨਿਰਭਰ ਹੈ ਰਣਜੀਤ ਦੇ ਤਾਇਆ ਹਰਭਜਨ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੋ ਵਾਰ ਦਿੱਲੀ ਦੇ ਕਿਸਾਨ ਸੰਘਰਸ਼ ਵਿਚ ਹਿੱਸਾ ਲੈਣ ਗਿਆ ਹੋਇਆ ਸੀ ਤੇ ਕਿਸਾਨ ਸੰਗਠਨਾਂ ਦੁਆਰਾ ਬਣਾਇਆ ਟਰੈਕਟਰ ਪਿੰਡ ਦੇ ਕਿਸਾਨਾਂ ਦੇ ਸਮੂਹ ਵਿੱਚ ਸ਼ਾਮਲ ਹੋਏ ਕਿਸਾਨਾਂ ਦੀ ਮਾਰਚ ਦੇ ਹਿੱਸੇ ਵਜੋਂ , ਦਿੱਲੀ ਗਿਆ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਦਾ ਵੱਡਾ ਬਿਆਨ, ਪੰਜਾਬੀਓ ਪੱਗ ਦਾ ਸਵਾਲ ਹੈ, ਕਿਸਾਨ ਅੰਦੋਲਨ ’ਚ ਵਹੀਰਾਂ ਘੱਤ ਕੇ ਪੁੱਜੋ
ਉਹ 21 ਜਨਵਰੀ ਨੂੰ ਦਿੱਲੀ ਗਿਆ ਸੀ ਅਤੇ 30 ਜਨਵਰੀ ਨੂੰ ਪਿੰਡ ਦਾ ਜੱਥਾ ਉਥੋਂ ਵਾਪਸ ਆਉਣਾ ਸੀ। ਇਸ ਸਮੇਂ ਦੌਰਾਨ ਇਹ ਘਟਨਾ ਵਾਪਰੀ। ਰਣਜੀਤ 7 ਵੀਂ ਪਾਸ ਹੈ ਅਤੇ ਆਈਟੀਆਈ ਪਾਸ ਇਲੈਕਟ੍ਰੀਸ਼ੀਅਨ ਹੈ। ਉਹ ਖੇਤੀਬਾੜੀ ਕਾਨੂੰਨਾਂ ਦੇ ਸਬੰਧ ਵਿੱਚ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਜਦ ਕਿ ਇਥੇ ਉਹ ਖੇਤੀ ਵਿਚ ਪਰਿਵਾਰ ਦੀ ਮਦਦ ਕਰਦਾ ਹੈ। ਇਸ ਵਾਰ ਉਹ ਉਥੇ ਲੰਗਰ ਦੀ ਸੇਵਾ ਕਰ ਰਿਹਾ ਸੀ। ਪਰਿਵਾਰ ਨੇ ਉਨ੍ਹਾਂ ਦੇ ਪੁੱਤਰ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਹੱਕ ’ਚ ਪਿੰਡ ‘ਨਥੇਹਾ’ ਦੀ ਪੰਚਾਇਤ ਦਾ ਵੱਡਾ ਫ਼ੈਸਲਾ, ਪਾਸ ਕੀਤੇ ਇਹ ਮਤੇ
ਨੋਟ - ਕਿਸਾਨ ਅੰਦੋਲਨ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।