ਵਿਧਾਇਕ ਸਿਮਰਜੀਤ ਬੈਸ ਵੱਲੋਂ ਡੀ. ਸੀ ਨਾਲ ਕੀਤਾ ਗਿਆ ਦੁਰਵਿਵਹਾਰ ਗਲਤ : ਭਗਵੰਤ ਮਾਨ

Tuesday, Sep 10, 2019 - 12:34 AM (IST)

ਵਿਧਾਇਕ ਸਿਮਰਜੀਤ ਬੈਸ ਵੱਲੋਂ ਡੀ. ਸੀ ਨਾਲ ਕੀਤਾ ਗਿਆ ਦੁਰਵਿਵਹਾਰ ਗਲਤ : ਭਗਵੰਤ ਮਾਨ

ਸ਼ੇਰਪੁਰ,(ਅਨੀਸ਼): ਪ੍ਰੈਸ ਕਲੱਬ ਦਫਤਰ ਸ਼ੇਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਮ ਦਾ ਕੋਈ ਚੀਜ਼ ਨਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਨਤਾ ਦੀ ਕੋਈ ਫਿਕਰ ਨਹੀ ਹੈ । ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਰਲਕੇ ਸਰਕਾਰ ਚਲਾ ਰਹੇ ਹਨ । ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਮੇਰਾ ਹਲਕਾ ਮੇਰਾ ਪਿੰਡ ਨਾਮ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਦੇਖਦੇ ਹੋਏ ਹੁਣ ਕਾਂਗਰਸ ਪਾਰਟੀ ਦੇ ਵਿਧਾਇਕ ਵੀ ਉਨ੍ਹਾਂ ਦੀ ਨਕਲ ਕਰਕੇ ਅਜਿਹੇ ਪ੍ਰੋਗਰਾਮ ਸ਼ੁਰੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਹੀ ਹੈ ਤੇ ਲੜਦੀ ਰਹੇਗੀ ।

ਉਥੇ ਹੀ ਮਾਨ ਨੇ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਵੱਲੋਂ ਗੁਰਦਾਸਪੁਰ ਦੇ ਡਿਪਟੀ ਕਮਿਸਨਰ ਨਾਲ ਕੀਤੇ ਦੁਰਵਿਵਹਾਰ ਤੋਂ ਬਾਅਦ ਦਰਜ਼ ਕਰਵਾਈ ਗਈ ਐਫ. ਆਈ. ਆਰ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਿਸੇ ਵੀ ਵਿਧਾਇਕ ਜਾਂ ਐਮ. ਪੀ ਨੂੰ ਮਰਿਆਦਾ 'ਚ ਰਹਿਕੇ ਅਫਸਰਾਂ ਨਾਲ ਗੱਲ ਕਰਨੀ ਚਾਹੀਦੀ ਹੈ। ਉਥੇ ਹੀ ਮਾਨ ਨੇ ਬੈਂਸ ਵਲੋਂ ਡੀ. ਸੀ. ਨਾਲ ਕੀਤੇ ਗਏ ਦੁਰਵਿਵਹਾਰ ਨੂੰ ਗਲਤ ਦੱਸਿਆ। ਇਸ ਮੌਕੇ ਪਰਮਿੰਦਰ ਸਿੰਘ ਪੁਨੂੰ , ਤੇਜਾ ਸਿੰਘ ਆਜ਼ਾਦ , ਗੁਰਮੇਲ ਸਿੰਘ ਮੇਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਮੋਜੂਦ ਸਨ ।


Related News