ਸਿਮਰਜੀਤ ਬੈਂਸ ਨੇ ਸਿੱਧੂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ

Friday, Nov 30, 2018 - 04:30 PM (IST)

ਸਿਮਰਜੀਤ ਬੈਂਸ ਨੇ ਸਿੱਧੂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ

ਅੰਮ੍ਰਿਤਸਰ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਰਤਾਰਪੁਰ ਲਾਂਘੇ ਸਬੰਧੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਬਾਦਲ ਪਾਕਿਸਤਾਨ ਗਏ ਸਨ ਤਾਂ ਭੇਡੂ ਲੈ ਆਏ, ਕੈਪਟਨ ਪਾਕਿਸਤਾਨ ਗਏ ਤਾਂ ਆਰੂਸਾ ਆਲਮ ਲੈ ਆਏ ਪਰ ਇਹ ਸਿਰਫ ਨਵਜੋਤ ਸਿੱਧੂ ਹੀ ਸੀ, ਜਿਸ ਨੇ ਕਾਰਤਾਰਪੁਰ ਦਾ ਲਾਂਘਾ ਪਾਕਿਸਤਾਨ ਕੋਲੋਂ ਮੰਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰ ਵੱਡੀ ਗਿਣਤੀ ਬੇਈਮਾਨ ਲੋਕਾਂ ਦੀ ਹੈ ਪਰ ਉਨ੍ਹਾਂ 'ਚੋਂ ਨਵਜੋਤ ਸਿੱਧੂ ਵਰਗੇ ਕੁਝ ਵਿਅਕਤੀ ਹੀ ਈਮਾਨਦਾਰ ਹਨ। ਉਨ੍ਹਾਂ ਕਿਹਾ ਕਿ ਅਸੀਂ ਈਮਾਨਦਾਰ ਲੋਕਾਂ ਦੀ ਪੂਰੀ ਸਪੋਰਟ ਕਰਦੇ ਹਾਂ। ਉਨ੍ਹਾਂ ਨੇ ਸਿੱਧੂ ਦੀ ਜੰਮ ਕੇ ਤਾਰੀਫ ਕੀਤੀ ਹੈ। ਇਸ ਦੌਰਾਨ ਸਿਮਰਜੀਤ ਬੈਂਸ ਨੇ ਕਿਹਾ ਕਿ ਅੰਮ੍ਰਿਤਸਰ ਬੰਬ ਧਮਾਕਾ ਕੋਈ ਅੱਤਵਾਦੀ ਘਟਨਾ ਨਹੀਂ, ਸਗੋਂ ਬਾਦਲਾਂ ਵਲੋਂ ਕਰਾਇਆ ਗਿਆ ਲੱਗਦਾ ਹੈ। 


author

Babita

Content Editor

Related News