''ਸਾਡੀ ਪੰਚਾਇਤ, ਸਾਡੀ ਜ਼ਮੀਨ'' ਅੰਦੋਲਨ ਸ਼ੁਰੂ ਕਰਨਗੇ ਸਿਮਰਜੀਤ ਬੈਂਸ
Monday, Dec 16, 2019 - 03:11 PM (IST)

ਚੰਡੀਗੜ੍ਹ (ਵਰੁਣ) : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਲੋਂ ਇੱਥੇ ਇਕ ਪ੍ਰੈਸ ਕਾਨਫਰੰਸ ਦੌਰਾਨ 'ਸਾਡੀ ਪੰਚਾਇਤ, ਸਾਡੀ ਜ਼ਮੀਨ' ਨਾਂ ਦਾ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਬੈਂਸ ਨੇ ਕਿਹਾ ਕਿ ਖੰਨਾ ਦੇ ਪਬਦੀ ਪਿੰਡ ਤੋਂ 4 ਜਨਵਰੀ ਤੋਂ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ, ਜੋ ਕਿ ਰਾਜਪੁਰਾ ਤੱਕ ਹੋਵੇਗਾ। ਸਿਮਰਜੀਤ ਬੈਂਸ ਨੇ ਕਿਹਾ ਕਿ ਕਿਸਾਨ ਖੇਤ ਮਜ਼ਦੂਰ 1 ਲੱਖ ਕਰੋੜ ਰੁਪਏ ਦੇ ਕਰਜ਼ਾਈ ਹੈ ਅਤੇ ਦੋ ਵੱਡੇ ਸਿਆਸੀ ਪਰਿਵਾਰਾਂ ਦੇ ਪਾਰਟੀਆਂ ਨੇ ਸੂਬੇ ਦੀ ਆਰਥਿਕ ਸਥਿਤੀ ਖਰਾਬ ਕੀਤੀ ਹੋਈ ਹੈ। ਇਸ ਮੌਕੇ ਸਿਮਰਜੀਤ ਬੈਂਸ ਨੇ ਸਰਕਾਰ ਨੂੰ ਤੇ ਲੋਕਾਂ ਨੂੰ ਬਿੱਡ ਲਾਉਣ ਦੀ ਚਿਤਾਵਨੀ ਦਿੱਤੀ ਹੈ ਕਿ ਉਹ ਸੋਚ-ਸਮਝ ਕੇ ਬਿੱਡ ਲਾਉਣ, ਜੋ ਇਸ ਜ਼ਮੀਨ 'ਤੇ ਪ੍ਰਾਜੈਕਟ ਲਾਉਣਾ ਚਾਹੁੰਦੇ ਹਨ।