ਪ੍ਰਧਾਨ ਮੰਤਰੀ ਮੋਦੀ ਦੀ ''ਗੁਰਦਾਸਪੁਰ ਰੈਲੀ'' ''ਤੇ ਬੈਂਸ ਦਾ ਤੰਜ

01/03/2019 4:48:48 PM

ਲੁਧਿਆਣਾ : ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਗੁਰਦਾਸਪੁਰ 'ਚ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ 'ਤੇ ਤੰਜ ਕੱਸਦੇ ਹੋਏ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ 'ਚ ਆਉਣ 'ਤੇ ਉਹ ਉਨ੍ਹਾਂ ਦਾ ਸੁਆਗਤ ਕਰਦੇ ਹਨ ਪਰ ਉਹ ਮੰਗ ਕਰਦੇ ਹਨ ਕਿ ਉਨ੍ਹਾਂ ਨੇ ਪੰਜਾਬ ਦੇ ਪਾਣੀਆਂ ਦਾ ਮੂਲ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਕਰਜ਼ੇ ਦੀ ਭੀਖ ਨਹੀਂ ਮੰਗਣਾ ਚਾਹੁੰਦੇ, ਸਗੋਂ ਸਿਰਫ ਰਾਜਸਥਾਨ ਤੋਂ ਹੀ 16 ਲੱਖ ਕਰੋੜ ਰੁਪਿਆ ਲੈਣਾ ਹੈ, ਇਸੇ ਤਰ੍ਹਾਂ ਹੋਰ ਸੂਬਿਆਂ ਤੋਂ ਵੀ ਵਸੂਲੀ ਹੋਣ ਦਿੱਤੀ ਜਾਵੇ ਤਾਂ ਹੀ ਪੰਜਾਬ ਇਕ ਦਿਨ ਆਬਾਦ ਹੋ ਸਕੇਗਾ। ਦੂਜੇ ਪਾਸੇ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਬੈਠਕ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ 'ਚ 'ਆਪ' ਵੈਂਟੀਲੇਟਰ 'ਤੇ ਹਨ ਅਤੇ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੂੰ ਨਕਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੀਆਂ ਪੀ. ਆਰ. ਟੀ. ਸੀ. ਬੱਸਾਂ ਨੂੰ ਤਾਂ ਦਿੱਲੀ 'ਚ ਬੰਦ ਕਰ ਦਿੱਤਾ ਹੈ ਪਰ ਬਾਦਲਾਂ ਦੀ ਇੰਡੋ-ਕੈਨੇਡੀਅਨ ਅੱਜ ਵੀ ਧੜੱਲੇ ਨਾਲ ਦਿੱਲੀ ਜਾ ਰਹੀ ਹੈ ਪਰ ਉਸ 'ਤੇ ਕੋਈ ਕਾਰਵਾਈ ਨਹੀਂ ਕੀਤਾ ਜਾ ਰਹੀ। 


Babita

Content Editor

Related News