ਅਕਾਲੀ ਦਲ ’ਚ ਖਾਮੋਸ਼ੀ ਦਾ ਆਲਮ!
Thursday, Sep 05, 2024 - 03:10 PM (IST)
ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੌਦਾ ਸਾਧ ਨੂੰ ਮੁਆਫੀ ਤੇ ਹੋਰਨਾਂ ਪਿਛਲੀਆਂ ਗਲਤੀਆਂ ਕਾਰਨ ਹੁਣ ਤਨਖਾਹੀਆ ਚੱਲ ਰਹੇ ਹਨ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 17 ਸਾਬਕਾ ਮੰਤਰੀਆਂ ਤੋਂ ਸਪਸ਼ਟੀਕਰਨ ਮੰਗ ਲਿਆ ਹੈ। ਇਸ ਦੇ ਨਾਲ ਹੀ ਸਮੁੱਚੇ ਅਕਾਲੀ ਦਲ ਦੇ ਛੋਟੇ-ਵੱਡੇ ਨੇਤਾਵਾਂ ਤੋਂ ਇਲਾਵਾ ਵੱਖ-ਵੱਖ ਧੜ੍ਹੇ ਚਲਾ ਰਹੇ ਅਕਾਲੀ ਨੇਤਾਵਾਂ ਨੂੰ ਸਖ਼ਤ ਹਦਾਇਤ ਤੇ ਤਾੜਨਾ ਕਰ ਦਿੱਤੀ ਹੈ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਇਸ ਮਾਮਲੇ ’ਤੇ ਜਾਂ ਕਿਸੇ ਵੀ ਖ਼ਿਲਾਫ਼ ਕੋਈ ਬਿਆਨ ਦੇਵੇਗਾ ਤਾਂ ਉਹ ਸਹਿਣ ਤੋਂ ਬਾਹਰ ਹੋਵੇਗਾ ਤੇ ਉਸ ਨੂੰ ਪੰਥਕ ਤੇ ਧਾਰਮਿਕ ਮਰਿਆਦਾ ਤਹਿਤ ਸਜ਼ਾ ਦਿੱਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਅੱਜ ਬੰਦ ਰਹਿਣਗੇ ਠੇਕੇ! ਨਹੀਂ ਮਿਲੇਗੀ ਸ਼ਰਾਬ
ਇਹ ਬਿਆਨ ਆਉਣ ਤੋਂ ਬਾਅਦ ਹੁਣ ਅਕਾਲੀ ਦਲ ਦੇ ਹਲਕਿਆਂ ’ਚ ਖਾਮੋਸ਼ੀ ਦਾ ਆਲਮ ਤੇ ਸਹਿਮ ਹੈ। ਹੁਣ ਕੋਈ ਵੀ ਅਕਾਲੀ ਨੇਤਾ ਜੋ ਪਹਿਲਾਂ ਵਾਂਗ ਸੌਦਾ ਸਾਧ ਮਾਮਲੇ ’ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਨਹੀਂ ਕਰ ਰਹੇ, ਸਾਰਿਆਂ ਨੇ ਚੁੱਪ ਧਾਰ ਲਈ ਹੈ। ਇਨ੍ਹਾਂ ਵਿਚ ਕਈ ਸੁਖਬੀਰ ਸਿੰਘ ਬਾਦਲ ਦੇ ਕਿਸੇ ਸਮੇਂ ਨੇੜਲੇ ਰਹੇ ਤੇ ਅੱਜ ਦੂਰ ਹੋਏ ਅਕਾਲੀ ਨੇਤਾ ਵੀ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8