ਸਿੱਖ IPS ਅਫ਼ਸਰ ਨੂੰ ਸੌਂਪੀ ਇਸ ਸੂਬੇ ਦੀ ਕਮਾਨ, ਬਣਾਇਆ ਨਵਾਂ ਡੀ.ਜੀ.ਪੀ
Sunday, Dec 18, 2022 - 10:55 PM (IST)

ਚੰਡੀਗੜ੍ਹ : ਭਾਰਤ ਸਰਕਾਰ ਨੇ ਸਿੱਖ ਆਈ.ਪੀ.ਐੱਸ. ਅਧਿਕਾਰੀ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਖ ਆਈ.ਪੀ.ਐੱਸ. ਅਧਿਕਾਰੀ ਰਾਜਵਿੰਦਰ ਸਿੰਘ ਭੱਟੀ ਨੂੰ ਬਿਹਾਰ ਦਾ ਨਵਾਂ ਡੀ.ਜੀ.ਪੀ ਨਿਯੁਕਤ ਕੀਤਾ ਗਿਆ ਹੈ। ਰਾਜਵਿੰਦਰ ਸਿੰਘ, 1990 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਹਨ, ਹੁਣ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਨੇ ਬਿਹਾਰ ਦੀ ਕਮਾਨ ਸੌਂਪੀ ਹੈ।
ਇਹ ਵੀ ਪੜ੍ਹੋ : ਤੇਲੰਗਾਨਾ ਕਾਂਗਰਸ 'ਚ ਬਗਾਵਤ, ਇਕ ਦਿਨ 'ਚ 13 PCC ਮੈਂਬਰਾਂ ਨੇ ਦਿੱਤੇ ਅਸਤੀਫ਼ੇ
ਦੱਸ ਦੇਈਏ ਕਿ ਸਾਬਕਾ ਡੀ.ਜੀ.ਪੀ. ਐੱਸ.ਕੇ. ਸਿੰਘਲ ਦਾ ਕਾਰਜਕਾਲ ਕੱਲ ਯਾਨੀ 19 ਦਸੰਬਰ ਨੂੰ ਖ਼ਤਮ ਹੋ ਰਿਹਾ ਹੈ, ਜਿਸ ਕਾਰਨ ਹੁਣ ਰਾਜਵਿੰਦਰ ਸਿੰਘ ਨੂੰ ਬਿਹਾਰ ਦੀ ਕਮਾਨ ਸੌਂਪੀ ਗਈ ਹੈ ਅਤੇ ਉਨ੍ਹਾਂ ਨੂੰ ਬਿਹਾਰ ਦਾ ਡੀ.ਜੀ.ਪੀ. ਨਿਯੁਕਤ ਕੀਤਾ ਗਿਆ ਹੈ।