ਤਲਵੰਡੀ ਸਾਬੋ ਦੀ ਹੈਰਾਨੀਜਨਕ ਘਟਨਾ, ‘ਟੂਣੇ’ ਨੂੰ ਨਾ ਮੰਨਣ ’ਤੇ ਪਿੰਡ ਨੇ ਗੁਰਸਿੱਖ ਪਰਿਵਾਰ ਦਾ ਕੀਤਾ ਬਾਈਕਾਟ

08/17/2021 6:31:58 PM

ਤਲਵੰਡੀ ਸਾਬੋ (ਮੁਨੀਸ਼) : ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਵਿਖੇ ਪਿੰਡ ਵਾਸੀਆਂ ਵੱਲੋ ਮੁੱਝਾਂ ਨੂੰ ਹੋਈ ਮੂੰਹ ਖੁਰ ਦੀ ਬਿਮਾਰੀ ਦੂਰ ਕਰਨ ਲਈ ਕਰਵਾਏ ਧਾਗੇ (ਟੂਣੇ) ਨੂੰ ਨਾ ਮੰਨਣ ’ਤੇ ਪਿੰਡ ਦੇ ਇਕ ਗੁਰਸਿੱਖ ਪਰਿਵਾਰ ਦਾ ਭਾਂਡਾ ਤਿਆਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਗੁਰਸਿੱਖ ਪਰਿਵਾਰ ਨੇ ਮਾਮਲੇ ਵਿਚ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ, ਉਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਅਜਿਹੀਆਂ ਅੰਧਵਿਸ਼ਵਾਸੀ ਘਟਨਾਵਾਂ ਲਈ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕੀਤੇ ਜਾਣ ’ਤੇ ਕਾਰਵਾਈ ਦੀ ਮੰਗ ਲਈ ਪੱਤਰ ਲਿਖਿਆ ਹੈ।

ਇਹ ਵੀ ਪੜ੍ਹੋ : ਸਮਾਣਾ ’ਚ ਦਿਲ ਕੰਬਾਊ ਵਾਰਦਾਤ, ਅੱਧੀ ਦਰਜਨ ਮੁੰਡਿਆਂ ਵਲੋਂ ਨੌਜਵਾਨ ਦਾ ਭਜਾ-ਭਜਾ ਕੇ ਕਤਲ

ਦਰਅਸਲ ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਵਿਖੇ ਪਸ਼ੂਆਂ ਨੂੰ ਹੋਈ ਮੂੰਹ ਖੁਰ ਦੀ ਬਿਮਾਰੀ ਨਾਲ ਪਿੰਡ ਵਿਚ ਕਈ ਪਸ਼ੂਆਂ ਦੀ ਮੌਤ ਹੋ ਗਈ ਅਤੇ ਕਈ ਬਿਮਾਰ ਹੋ ਗਏ ਜਿਸ ਨੂੰ ਲੈ ਕੇ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਪਸ਼ੂਆਂ ਦਾ ਡਾਕਟਰਾਂ ਤੋਂ ਇਲਾਜ ਵੀ ਕਰਵਾਇਆ ਤੇ ਨਾਲ ਹੀ ਪਿੰਡ ਦੇ ਕੁੱਝ ਲੋਕਾਂ ਨੇ ਇਸ ਬਿਮਾਰੀ ਤੋਂ ਬਚਣ ਲਈ ਮਲੇਰਕੋਟਲਾ ਦੇ ਕਿਸੇ ਸਿਆਣੇ ਬਾਬੇ ਤੋਂ ਧਾਗਾ ਵੀ ਕਰਵਾਇਆ ਜਿਸ ਵਿਚ ਉਨ੍ਹਾਂ ਨੇ ਰਾਤ ਨੂੰ ਪਿੰਡ ਵਿਚ ਕੋਈ ਵੀ ਲਾਈਟ ਨਾ ਜਗਾ ਕੇ ਰਾਤ ਦੱਸ ਵਜੇ ਦਰਵਾਜ਼ੇ ਖੁੱਲ੍ਹੇ ਰੱਖਣ ਅਤੇ ਆਪਣੇ ਪਸ਼ੂ ਧਰਮਸ਼ਾਲਾ ਵਿਚ ਧਾਗੇ ਹੇਠ ਦੀ ਲੰਘਾਉਣ ਲਈ ਕਿਹਾ ਸੀ, ਭਾਵੇਂ ਕਿ ਸਾਰਾ ਪਿੰਡ ਇਸ ਟੂਣੇ ਲਈ ਸਹਿਮਤ ਹੋ ਗਿਆ ਅਤੇ ਸਾਰੇ ਪਿੰਡ ਨੇ ਕੀਤਾ ਵੀ ਇਸੇ ਤਰ੍ਹਾਂ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਪਹਿਲਾਂ ਪੋਤੇ ਤੇ ਫਿਰ ਦਾਦੇ ਨੇ ਤੋੜਿਆ ਦਮ

PunjabKesari

ਇਸ ਤੋਂ ਇਲਾਵਾ ਪਿੰਡ ਦੇ ਇਕ ਗੁਰਸਿੱਖ ਘਰ ਨੇ ਆਪਣੇ ਘਰ ਵਿਚ ਧੂਫ ਲਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਰਾਤ ਨੂੰ ਬਾਹਰ ਜਾਣ ਲਈ ਗਿਆਰਾਂ ਵਜੇ ਲਾਈਟ ਵੀ ਜਗਾ ਲਈ। ਇਸ ਤੋਂ ਖਫ਼ਾ ਪਿੰਡ ਵਾਸੀਆਂ ਨੇ ਅਗਲੇ ਦਿਨ ਪਿੰਡ ਦੀ ਸਾਂਝੀ ਜਗ੍ਹਾ ’ਤੇ ਇਕੱਠ ਕਰਕੇ ਉਕਤ ਗੁਰਸਿੱਖ ਪਰਿਵਾਰ ਦਾ ਭਾਂਡਾ ਤਿਆਗ ਦਿੱਤਾ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਸਾਰਾ ਪਿੰਡ ਉਕਤ ਪਰਿਵਾਰ ਖ਼ਿਲਾਫ਼ ਫ਼ੈਸਲਾ ਪੜ੍ਹ ਰਿਹਾ ਹੈ। ਪਿੰਡ ਦੇ ਸਰਪੰਚ ਦਾ ਕਹਿਣਾ ਹੈ ਇਹ ਫ਼ੈਸਲਾ ਪੰਚਾਇਤ ਨਹੀਂ ਸਗੋਂ ਪਿੰਡ ਵਾਸੀਆਂ ਦਾ ਹੈ। ਜਦਕਿ ਪਿੰਡ ਦਾ ਸਰਪੰਚ ਵੀ ਇਸ ਨੂੰ ਵਹਿਮ-ਭਰਮ ਦੱਸ ਰਿਹਾ ਹੈ ਪਰ ਪਿੰਡ ਦੇ ਏਕੇ ਅੱਗੇ ਖੜ੍ਹਣ ਦੀ ਗੱਲ ਕਰ ਰਿਹਾ ਹੈ। ਉਧਰ ਦੂਜੇ ਪਾਸੇ ਹੁਣ ਗੁਰਸਿੱਖ ਪਰਿਵਾਰ ਨੇ ਪਿੰਡ ਵੱਲੋਂ ਉਨ੍ਹਾਂ ਖ਼ਿਲਾਫ਼ ਕੀਤੀ ਕਾਰਵਾਈ ਲਈ ਪ੍ਰਸ਼ਾਸਨ ਨੂੰ ਸ਼ਿਕਾਈਤ ਕਰਕੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ, ਉਥੇ ਹੀ ਇਸ ਮਾਮਲੇ ਵਿਚ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਇੱਕ ਪੱਤਰ ਲਿਖਿਆ ਹੈ। ਜਿਸ ਵਿਚ ਉਸ ਨੇ ਗੁਰਦੁਆਰਾ ਸਾਹਿਬ ਤੋਂ ਇਸ ਸੰਬੰਧੀ ਅਨਾਊਂਸਮੈਂਟ ਕਰਵਾਏ ਜਾਣ ’ਤੇ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਵੀਡੀਓ ਬਣਾ ਰਹੇ 16 ਸਾਲਾ ਮੁੰਡੇ ਦੀ ਗੋਲ਼ੀ ਲੱਗਣ ਕਾਰਣ ਮੌਤ, ਰੋ-ਰੋ ਬੇਹਾਲ ਹੋਇਆ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News