ਮੌਤ ਤੋਂ ਬਾਅਦ ਵੀ ਬੁਲੰਦੀ ਦੀਆਂ ਸਿਖ਼ਰਾਂ ’ਤੇ ਸਿੱਧੂ ਮੂਸੇਵਾਲਾ, 7 ਦਿਨਾਂ ’ਚ 151 ਦੇਸ਼ਾਂ ’ਚ ਕੀਤਾ ਗਿਆ ਗੂਗਲ ਸਰਚ
Sunday, Jun 05, 2022 - 07:50 PM (IST)
ਚੰਡੀਗੜ੍ਹ : ਆਪਣੀ ਮਿਹਨਤ ਤੇ ਕਾਬਲੀਅਤ ਦੇ ਦਮ ’ਤੇ ਪੂਰੀ ਦੁਨੀਆ ਵਿਚ ਨਾ ਸਿਰਫ ਆਪਣਾ ਸਗੋਂ ਪੰਜਾਬ ਅਤੇ ਪਿੰਡ ਮੂਸਾ ਦਾ ਨਾਮ ਬੁਲੰਦੀਆਂ ’ਤੇ ਲੈ ਕੇ ਜਾਣ ਵਾਲਾ ਸਿੱਧੂ ਮੂਸੇਵਾਲਾ ਮੌਤ ਤੋਂ ਬਾਅਦ ਵੀ ਕਾਮਯਾਬੀ ਦੀਆਂ ਸਿਖਰਾਂ ’ਤੇ ਹੈ। ਕਾਤਲਾਂ ਨੇ ਭਾਵੇਂ ਸਿੱਧੂ ਨੂੰ ਕਤਲ ਕਰਕੇ ਉਸ ਦੀ ਆਵਾਜ਼ ਹਮੇਸ਼ਾ ਲਈ ਖਾਮੋਸ਼ ਕਰ ਦਿੱਤੀ ਹੈ ਪਰ ਉਸ ਦੇ ਚਰਚੇ ਹੁਣ ਦੁਨੀਆ ਭਰ ਵਿਚ ਹੋ ਰਹੇ ਹਨ। ਕਤਲ ਦੇ ਇਕ ਹਫ਼ਤੇ ਬਾਅਦ ਵੀ ਸਿੱਧੂ ਮੂਸੇਵਾਲਾ ਗੂਗਲ ਸਰਚ ’ਚ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਹੋਰ ਦੇਸ਼ਾਂ ਵਿਚ ਵੀ ਟ੍ਰੈਂਡਿੰਗ ਵਿਚ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੋਰ ਵਧਿਆ ਗੈਂਗਵਾਰ ਦਾ ਖ਼ਤਰਾ, ਦਵਿੰਦਰ ਬੰਬੀਹਾ ਗਰੁੱਪ ਨੇ ਫਿਰ ਦਿੱਤੀ ਧਮਕੀ
ਗੂਗਲ ਦੇ ਅੰਕੜਿਆਂ ਮੁਤਾਬਕ ਪਿਛਲੇ 7 ਦਿਨਾਂ ਵਿਚ ਸਿੱਧੂ ਮੂਸੇਵਾਲਾ ਨੂੰ ਦੁਨੀਆ ਦੇ 151 ਦੇਸ਼ਾਂ ਵਿਚ ਸਰਜ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 19 ਦੇਸ਼ ਅਜਿਹੇ ਹਨ, ਜਿੱਥੇ ਇੰਟਰਨੈੱਟ ਯੂਜ਼ਰਸ ਦੇ ਮੁਕਾਬਲੇ ਸਰਚ ਫੀਸਦੀ 1 ਤੋਂ 100 ਫੀਸਦ ਤੱਕ ਰਹੀ ਹੈ। ਹੋਰ 132 ਦੇਸ਼ਾਂ ਵਿਚ ਸਰਚ ਫੀਸਦ 1 ਫੀਸਦੀ ਤੋਂ ਹੇਠਾਂ ਹੈ। ਸਰਚ ਵਿਚ 100 ਫੀਸਦ ਸਕੋਰ ਦੇ ਨਾਲ ਪਾਕਿਸਤਾਨ ਨੰਬਰ ਇਕ ’ਤੇ ਹੈ ਜਦਕਿ ਭਾਰਤ ਵਿਚ ਸਰਚ ਸਕੋਰ 88 ਫੀਸਦ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖੁਲਾਸਾ, ਪੁਲਸ ਨੂੰ ਹਮਲੇ ਦੀ ਕੁੱਝ ਸੈਕੰਡ ਦੀ ਵੀਡੀਓ ਕਲਿੱਪ ਮਿਲੀ
ਦੂਜੇ ਪਾਸੇ ਭਾਰਤ ਦੀ ਗੱਲ ਕਰੀਏ ਤਾਂ ਸਾਰੇ ਸੂਬਿਆਂ ਵਿਚ ਸਿੱਧੂ ਮੂਸੇਵਾਲਾ ਸਰਚ ਵਿਚ ਟ੍ਰੈਡਿੰਗ ’ਤੇ ਹੈ। ਟ੍ਰੈਂਡਿੰਗ ਵਿਚ ਪੰਜਾਬ ਵਿਚ 100, ਚੰਡੀਗੜ੍ਹ ਵਿਚ 88, ਹਿਮਾਚਲ 79 ਅਤੇ ਹਰਿਆਣਾ ਵਿਚ 56 ਫੀਸਦੀ ਸਕੋਰ ਹੈ। ਸਭ ਤੋਂ ਘੱਟ ਸਕੋਰ ਮਿਜ਼ੋਰਮ ਅਤੇ ਕੇਰਲ ਵਿਚ 2 ਫੀਸਦੀ ਹੈ। ਜਦਕਿ ਆਂਧਰ ਪ੍ਰਦੇਸ਼, ਪੁਡੂਚੇਰੀ ਅਤੇ ਤਾਮਿਲਨਾਡੂ ਵਿਚ 3 ਫੀਸਦੀ ਦਾ ਸਕੋਰ ਹੈ। ਇਸ ਤੋਂ ਇਲਾਵਾ ਜੰਮੂ ਕਸ਼ਮੀਰ ਵਿਚ 55 ਫੀਸਦੀ, ਉਤਰਾਖੰਡ 46, ਦਿੱਲੀ 44, ਰਾਜਸਥਾਨ ਵਿਚ 28 ਫੀਸਦੀ, ਉਤਰ ਪ੍ਰਦੇਸ਼ 25, ਛੱਤੀਸਗੜ੍ਹ 22, ਝਾਰਖੰਡ 19, ਮੱਧ ਪ੍ਰਦੇਸ਼ 18, ਅੰਡਮਾਨ-ਨਿਕੋਬਾਰ, ਦਾਦਰਾ, ਗੁਜਰਾਤ 16, ਮਹਾਰਾਸ਼ਟ 15, ਗੋਆ 15, ਉੜੀਸਾ, ਬਿਹਾਰ, ਤ੍ਰਿਪੁਰਾ 11, ਅਸਮ, ਸਿੱਕਮ, ਕਰਨਾਟਕਾ 9, ਅਰੁਣਾਚਲ ਪ੍ਰਦੇਸ਼ 8, ਪੱਛਮੀ ਬੰਗਾਲ 8, ਤੇਲੰਗਾਨਾ ਤੇ ਨਗਾਲੈਂਡ 6 ਫੀਸਦੀ, ਮਣੀਪੁਰ 4, ਤਾਮਿਲਨਾਡੂ ਵਿਚ 3 ਫੀਸਦੀ ਸਰਚ ਸਕੋਰ ਹੈ।
ਇਹ ਵੀ ਪੜ੍ਹੋ : ਗੈਂਗਸਟਰਾਂ ਦਾ ‘ਕਾਲ’ ਹਨ ਬਰਾੜ ਅਤੇ ਚੌਹਾਨ, ਜਾਣੇ ਜਾਂਦੇ ਹਨ ਐਨਕਾਊਂਟਰ ਸਪੈਸ਼ਲਿਸਟ
ਯੂ-ਟਿਊਬ ’ਤੇ ਵੀ ਟ੍ਰੈਂਡਿੰਗ ’ਚ ਸਿੱਧੂ ਦੇ ਗੀਤ
ਸਿੱਧੂ ਮੂਸੇਵਾਲਾ ਦੀ ਚੜ੍ਹਤ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਮੌਤ ਤੋਂ ਬਾਅਦ ਵੀ ਯੂ-ਟਿਊਬ ’ਤੇ ਸਿੱਧੂ ਦੇ ਦੋ ਗੀਤ ਲੈਵਲ ਅਤੇ ਦਿ ਲਾਸਟ ਰਾਈਡ ਟ੍ਰੈਂਡਿੰਗ ਵਿਚ ਹਨ। ਜਿੱਥੇ ਲੈਵਲ ਗੀਤ ਪਹਿਲੇ ਨੰਬਰ ’ਤੇ ਹੈ, ਉਥੇ ਹੀ ਦਿ ਲਾਸਟ ਰਾਈਡ ਦੂਜੇ ਨੰਬਰ ’ਤੇ ਹੈ। ਇਨ੍ਹਾਂ ਗੀਤਾਂ ਤੋਂ ਇਲਾਵਾ ਸਿੱਧੂ ਮੂਸੇਵਾਲਾ ਵਲੋਂ ਪਹਿਲਾਂ ਗਾਏ ਗਏ ਗੀਤ ਵੀ ਟ੍ਰੈਂਡਿੰਗ ਵਿਚ ਹਨ। ਇਸ ਤੋਂ ਇਲਾਵਾ ਸਿੱਧੂ ਦੇ ਸਾਰੇ ਸੋਸ਼ਲ ਮੀਡੀਆ ’ਤੇ ਚੱਲ ਰਹੇ ਪੇਜਾਂ ਦੇ ਫਾਲੋਅਰਸ ਵੀ ਵੱਧ ਰਹੇ ਹਨ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਪੁਲਸ ਹੱਥ ਲੱਗੇ ਵੱਡੇ ਸਬੂਤ, ਵਾਰਦਾਤ ’ਚ 4 ਤਰ੍ਹਾਂ ਦੇ ਹਥਿਆਰ ਵਰਤਣ ਦਾ ਦਾਅਵਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।