ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲਗਾਇਆ ਦੋਸ਼, ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਹੂਲਤਾਂ ਲੈਣ ਲਈ ਦਿੱਤੀ ਫਿਰੌਤੀ

11/19/2023 10:25:27 AM

ਮਾਨਸਾ (ਜੱਸਲ) - ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜਾਂਚ ਏਜੰਸੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਗੈਂਗਸਟਰ ਲਾਰੈਂਸ ਨੇ ਜੇਲ ’ਚ ਸਹੂਲਤਾਂ ਲੈਣ ਬਦਲੇ ਫਿਰੌਤੀ ਦੀ ਰਕਮ ਅਦਾ ਕੀਤੀ ਹੋ ਸਕਦੀ ਹੈ। ਸਿੱਧੂ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਜੇਲ ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਨਾ ਕੋਈ ਜਾਣਕਾਰੀ ਮਿਲੀ ਹੋ ਸਕਦੀ ਹੈ। ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ ਕਿ ਸੀ. ਬੀ. ਆਈ. ਨੇ ਖੁਲਾਸਾ ਕੀਤਾ ਹੈ ਕਿ ਸਾਬਕਾ ਡੀ. ਜੀ. ਪੀ. ਜੇਲ ਅਤੇ ਜੇਲ ਮੰਤਰੀ ਵਰਗੇ ਉੱਚ ਅਧਿਕਾਰੀਆਂ ਨੇ ਜੇਲਾਂ ’ਚ ਸਹੂਲਤਾਂ ਦੇਣ ਦੇ ਬਦਲੇ ਅਪਰਾਧੀਆਂ ਤੋਂ ਰਿਸ਼ਵਤ ਦੇ ਪੈਸੇ ਵਸੂਲ ਕੀਤੇ ਹਨ। ਉਨ੍ਹਾਂ ਲਿਖਿਆ ਕਿ ਸੀ. ਬੀ. ਆਈ. ਦੇ ਇਸ ਖੁਲਾਸੇ ਤੋਂ ਬਾਅਦ ਕੀ ਸਾਨੂੰ ਅਪਰਾਧੀਆਂ, ਅਫ਼ਸਰਾਂ ਅਤੇ ਸਿਆਸਤਦਾਨਾਂ ਵਿਚਾਲੇ ਸਬੰਧਾਂ ਦਾ ਪਰਦਾਫਾਸ਼ ਕਰਨ ਲਈ ਸਬੂਤਾਂ ਦੀ ਲੋੜ ਹੈ? ਉਨ੍ਹਾਂ ਲਿਖਿਆ ਕਿ ਅੱਜ ਸਿੱਧੂ ਦੀ ਮੌਤ ਨੂੰ 536 ਦਿਨ ਹੋ ਗਏ ਹਨ ਪਰ ਇਨਸਾਫ਼ ਨਹੀਂ ਮਿਲਿਆ।

ਇਹ ਵੀ ਪੜ੍ਹੋ :      Axis Bank 'ਤੇ RBI ਦੀ ਵੱਡੀ ਕਾਰਵਾਈ, 'ਇਸ' ਕਾਰਨ ਲਗਾਇਆ ਲਗਭਗ 1 ਕਰੋੜ ਦਾ ਜੁਰਮਾਨਾ

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਹੋਏ ਡੇਢ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਉਨ੍ਹਾਂ ਦੇ ਪੁੱਤਰ ਦਾ ਕਤਲ ਕਰਨ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਨੂੰ ਅਜੇ ਤਕ ਸਜ਼ਾ ਨਹੀਂ ਮਿਲੀ ਹੈ। ਉਨ੍ਹਾਂ ਸਿੱਧੂ ਦੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਆਰ ਸਦਕਾ ਹੀ ਪਰਿਵਾਰ ਇਸ ਦੁੱਖ ਦੀ ਘੜੀ ਦਾ ਸਾਹਮਣਾ ਕਰ ਸਕਿਆ ਹੈ। ਪੰਜਾਬ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਦਿਨ-ਦਿਹਾੜੇ ਕਤਲ ਹੋ ਰਹੇ ਹਨ। ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਜੇਕਰ ਮੁੱਖ ਮੰਤਰੀ ਭਗਵੰਤ ਮਾਨ ਥੋੜੀ ਜਿਹੀ ਵੀ ਕੋਸ਼ਿਸ਼ ਕਰਨ ਤਾਂ ਪੰਜਾਬ ਦੇ ਹਾਲਾਤ ਬਦਲ ਸਕਦੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਗੈਂਗਸਟਰ ਲਾਰੈਂਸ ਨੇ ਪੰਜਾਬ ਦੀ ਜੇਲ ਅੰਦਰ ਬੈਠ ਕੇ ਇਕ ਟੀ.ਵੀ. ਚੈਨਲ ਨੂੰ ਵੀਡੀਓ ਇੰਟਰਵਿਊ ਦਿੱਤੀ ਸੀ ਪਰ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।

ਇਹ ਵੀ ਪੜ੍ਹੋ :    US ਨੇ ਯਹੂਦੀ ਵਿਰੋਧੀ ਟਿੱਪਣੀਆਂ ਦਾ ਸਮਰਥਨ ਕਰਨ ਲਈ ਮਸਕ ਦੀ ਕੀਤੀ ਆਲੋਚਨਾ

ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਖੁਦ ਨੋਟਿਸ ਲੈਂਦਿਆਂ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ, ਉਸ ਦਾ ਪਰਿਵਾਰ ਇਸ ਦਾ ਸਵਾਗਤ ਕਰਦਾ ਹੈ। ਜੋ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ, ਉਹ ਹੁਣ ਅਦਾਲਤ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਡੇਢ ਸਾਲ ਤੋਂ ਹਰ ਸੰਭਵ ਅੜਚਨ ਦਾ ਸਾਹਮਣਾ ਕਰਨ ਲਈ ਮਜਬੂਰ ਹਨ।

ਇਹ ਵੀ ਪੜ੍ਹੋ :   Bharatpay ਦੇ ਸਾਬਕਾ ਸਹਿ-ਸੰਸਥਾਪਕ ਅਸ਼ਨੀਰ ਗਰੋਵਰ ਨੂੰ ਹੋ ਸਕਦੀ ਹੈ 10 ਸਾਲ ਦੀ ਸਜ਼ਾ! 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News