Sidhu Moosewala Murder Case ਦੇ ਮੁਲਜ਼ਮ ਨੂੰ ਭਜਾਉਣ ਵਾਲੇ ਇੰਸਪੈਕਟਰ ਨੂੰ ਹਾਈਕੋਰਟ ਤੋਂ ਝਟਕਾ

Wednesday, Jul 17, 2024 - 05:24 PM (IST)

ਚੰਡੀਗੜ੍ਹ- ਕਾਂਗਰਸੀ ਆਗੂ ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਪੰਜਾਬ ਪੁਲਸ ਦੇ ਬਰਖ਼ਾਸਤ ਸਬ ਇੰਸਪੈਕਟਰ ਦੀ ਜ਼ਮਾਨਤ ਪਟੀਸ਼ਨ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ। ਬਰਖਾਸਤ ਕੀਤੇ ਗਏ ਸਬ-ਇੰਸਪੈਕਟਰ 'ਤੇ ਸਿੱਧੂ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਗੈਂਗਸਟਰ ਦੀਪਕ ਉਰਫ ਟੀਨੂੰ ਨੂੰ ਪੁਲਸ ਹਿਰਾਸਤ 'ਚੋਂ ਭਜਾਉਣ 'ਚ ਮਦਦ ਕਰਨ ਦਾ ਦੋਸ਼ ਹੈ। ਅਦਾਲਤ ਨੇ ਕਿਹਾ ਕਿ ਕਾਨੂੰਨ ਦੇ ਰੱਖਿਅਕ ਨੂੰ ਜ਼ਮਾਨਤ ਦੇਣ ਦੇ ਮਾਮਲੇ 'ਤੇ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਦਾ ਪੁਲਸ 'ਤੇ ਭਰੋਸਾ ਬਣਿਆ ਰਹੇ। ਪੁਲਸ ਇੱਕ ਜਾਂਚ ਏਜੰਸੀ ਹੈ ਅਤੇ ਇਸ ਦਾ ਕੰਮ ਗੈਂਗਸਟਰਾਂ ਦੀ ਸੁਰੱਖਿਆ ਕਰਨਾ ਨਹੀਂ ਬਲਕਿ ਨਿਰਦੋਸ਼ ਲੋਕਾਂ ਨੂੰ ਬਚਾਉਣਾ ਹੈ।

ਇਹ ਖ਼ਬਰ ਵੀ ਪੜ੍ਹੋ - Urvashi ਦਾ ਬਾਥਰੂਮ ਵੀਡੀਓ ਹੋਇਆ ਲੀਕ, ਯੂਜ਼ਰਸ ਬੋਲੇ- ਮਸ਼ਹੂਰ ਹੋਣ ਲਈ ਕੋਈ ਵੀ ਹੱਦ ਤੱਕ....

ਅਦਾਲਤ ਨੇ ਕਿਹਾ ਕਿ ਪ੍ਰੀਤਪਾਲ ਨੇ ਪੁਲਸ ਅਧਿਕਾਰੀ ਹੋਣ ਦੇ ਨਾਤੇ ਇੱਕ ਅਪਰਾਧੀ ਦਾ ਸਾਥ ਦਿੱਤਾ ਸੀ, ਜੋ ਆਪਣੇ ਆਪ 'ਚ ਇੱਕ ਅਪਰਾਧ ਹੈ। ਪ੍ਰੀਤਪਾਲ ਸਿੰਘ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਦਾਇਰ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਉਸ ਨੂੰ ਇਸ ਕੇਸ 'ਚ ਜ਼ਮਾਨਤ ਦਿੱਤੀ ਜਾਵੇ, ਜਦਕਿ ਸਰਕਾਰੀ ਵਕੀਲ ਨੇ ਅਦਾਲਤ 'ਚ ਉਸ ਦੀਆਂ ਸਾਰੀਆਂ ਦਲੀਲਾਂ ਦਾ ਵਿਰੋਧ ਕੀਤਾ। ਅਕਤੂਬਰ 2022 'ਚ ਮਾਨਸਾ ਜ਼ਿਲ੍ਹੇ 'ਚ ਪ੍ਰੀਤਪਾਲ ਖ਼ਿਲਾਫ਼ ਆਈ.ਪੀ.ਸੀ. ਦੀਆਂ ਧਾਰਾਵਾਂ 222, 224, 225-ਏ, 212, 216 ਅਤੇ 120-ਬੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਕੇਸ ਦਰਜ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - Bhojpuri ਅਦਾਕਾਰਾ ਅਕਸ਼ਰਾ ਸਿੰਘ ਨੇ ਅਨੰਤ- ਰਾਧਿਕਾ ਤੋਂ ਮੰਗੀ ਮੁਆਫੀ, ਬੋਲੀ ਮੇਰੇ ਤੋਂ ਗਲਤੀ ਹੋ ਗਈ...

ਸਰਕਾਰੀ ਵਕੀਲ ਨੇ ਕਿਹਾ ਕਿ ਉਹ ਵਿਅਕਤੀ ਅਮਨ-ਕਾਨੂੰਨ ਬਣਾਈ ਰੱਖਣ ਲਈ ਜ਼ਿੰਮੇਵਾਰ ਸੀ। ਜੇ ਉਹ ਦੋਸ਼ੀ ਨਾਲ ਹੀ ਮਿਲ ਜਾਵੇ ਤਾਂ ਬਾਕੀ ਕੀ ਆਸ ਰਹਿ ਜਾਵੇਗੀ? ਇਸ ਦੇ ਨਾਲ ਹੀ ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਉਸ ਕੋਲੋਂ ਇੱਕ ਨਾਜਾਇਜ਼ ਪਿਸਤੌਲ ਵੀ ਬਰਾਮਦ ਹੋਇਆ ਹੈ। ਅਜਿਹੇ 'ਚ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ। ਅਦਾਲਤ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ।

 


Priyanka

Content Editor

Related News