ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸਰਕਾਰ ਨੂੰ ਚਿਤਾਵਨੀ, ਕਿਹਾ 90 ਦਿਨਾਂ ਦਾ ਸਮਾਂ ਹੋਇਆ ਪੂਰਾ

Sunday, Aug 21, 2022 - 03:33 PM (IST)

ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸਰਕਾਰ ਨੂੰ ਚਿਤਾਵਨੀ, ਕਿਹਾ 90 ਦਿਨਾਂ ਦਾ ਸਮਾਂ ਹੋਇਆ ਪੂਰਾ

ਮਾਨਸਾ (ਅਮਰਜੀਤ) : ਐਤਵਾਰ ਦੇ ਦਿਨ ਮੂਸਾ ਪਿੰਡ ਵਿਚ ਸਿੱਧੂ ਮੂਸੇਵਾਲੇ ਦੇ ਹਜ਼ਾਰਾਂ ਪ੍ਰਸ਼ੰਸਕ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਅਤੇ ਇਸ ਮੌਕੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਭ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ੱਕ ਅੱਜ ਉਨ੍ਹਾਂ ਦਾ ਪੁੱਤਰ ਉਨ੍ਹਾਂ ਵਿੱਚ ਮੌਜੂਦ ਨਹੀਂ ਹੈ ਪਰ ਉਨ੍ਹਾਂ ਨੂੰ ਆਪਣੇ ਪੁੱਤ 'ਤੇ ਹਮੇਸ਼ਾ ਮਾਣ ਰਹੇਗਾ। ਉਨ੍ਹਾਂ ਕਿਹਾ ਕਿ ਚਾਹੇ ਲੋਕ ਸਿੱਧੂ ਬਾਰੇ ਕਈ ਤਰ੍ਹਾਂ ਦੇ ਕੁਮੈਂਟ ਕਰਦੇ ਸੀ ਪਰ ਸਿੱਧੂ ਉਨ੍ਹਾਂ ਦਾ ਜਵਾਬ ਆਪਣੇ ਗੀਤਾਂ ਰਾਹੀਂ ਦਿੰਦਾ ਸੀ ਅਤੇ ਉਸ ਦੀ ਕਿਸੇ ਨਾਲ ਆਪਸੀ ਦੁਸ਼ਮਣੀ ਨਹੀਂ ਸੀ।

ਇਹ ਵੀ ਪੜ੍ਹੋ- ਫਰੀਦਕੋਟ ਜੇਲ੍ਹ ’ਚ ਵੱਡੀ ਘਟਨਾ, ਹੋਮ ਗਾਰਡ ਦੇ ਜਵਾਨ ਨੂੰ ਲੱਗੀ ਗੋਲ਼ੀ

ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ 90 ਦਿਨਾਂ ਦਾ ਸਮਾਂ ਦਿੱਤਾ ਸੀ , ਜੋ ਕਿ ਬੀਤ ਚੁੱਕਾ ਹੈ ਪਰ ਸਰਕਾਰ ਹੁਣ ਤੱਕ ਵੀ ਸਿੱਧੂ ਦੇ ਅਸਲ ਕਾਤਲਾਂ ਨੂੰ ਸਾਹਮਣੇ ਨਹੀਂ ਲਿਆ ਸਕੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਿੱਧੂ ਦੇ ਕਾਤਲਾਂ ਨੂੰ ਸਰਕਾਰ ਵੱਲੋਂ ਭਾਰੀ ਸੁਰੱਖਿਆ ਦਿੱਤੀ ਜਾਂਦੀ ਹੈ ਅਤੇ 200 ਦੇ ਕਰੀਬ ਵਿਅਕਤੀ ਉਸ ਦੀ ਸੁਰੱਖਿਆ ਲਈ ਹੁੰਦੇ ਹਨ । ਇਨ੍ਹਾਂ ਹੀ ਨਹੀਂ ਸਗੋਂ ਉਨ੍ਹਾਂ ਕਾਤਲਾਂ ਨੂੰ ਬਖ਼ਤਰਬੰਦ ਗੱਡੀਆਂ 'ਚ ਲਿਆਇਆ ਜਾਂਦਾ ਹੈ।  ਬਲਕੌਰ ਸਿੰਘ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਿੱਧੂ ਦੇ ਕਤਲ ਦੀ ਸਾਜ਼ਿਸ਼ ਰਚੀ ਉਨ੍ਹਾਂ ਨੂੰ ਵੀ ਕਾਬੂ ਕੀਤਾ ਜਾਵੇ, ਸਿਰਫ਼ ਸ਼ੂਟਰਾਂ ਨੂੰ ਸਜ਼ਾ ਦੇ ਕੇ ਇਨਸਾਫ਼ ਨਹੀਂ ਮਿਲਣਾ। ਸਰਕਾਰ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਕਈ ਮੁਲਜ਼ਮ ਤਾਂ ਵਿਦੇਸ਼ ਭੱਜ ਗਏ ਹਨ ਅਤੇ ਪੰਜਾਬ ਸਰਕਾਰ ਉਨ੍ਹਾਂ ਨੂੰ ਹੁਣ ਤੱਕ ਵੀ ਹੱਥ ਨਹੀਂ ਪਾ ਸਕੀ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਵੱਡਾ ਬਿਆਨ, ਲੋਕਾਂ ਨੂੰ ਕੀਤੀ ਇਹ ਖਾਸ ਅਪੀਲ

ਸਿੱਧੂ ਦੀ ਸੁਰੱਖਿਆ ਵਾਪਸ ਲਏ ਜਾਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਜਦੋਂ ਚੋਣਾਂ ਤੋਂ ਬਾਅਦ 'ਗੱਦਾਰ ਦੱਸੋ ਕੌਣ' ਗੀਤ ਕੱਢਿਆ ਸੀ ਉਸ ਵੇਲੇ 92 ਦੇ 92 ਵਿਧਾਇਕ ਉਸ ਖ਼ਿਲਾਫ਼ ਬੋਲੇ ਸੀ ਬੋਲੇ ਪਰ ਜਦੋਂ ਉਸ ਦੀ ਸੁਰੱਖਿਆ ਘਟਾਈ ਗਈ ਤਾਂ ਉਸ ਸਮੇਂ ਕੋਈ ਵੀ ਅੱਗੇ ਆ ਕੇ ਨਹੀਂ ਬੋਲਿਆਂ। ਇਸ ਦੇ ਨਾਲ ਹੀ ਉਨ੍ਹਾਂ ਸਿੱਧੂ ਦੇ ਸਾਰੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਦਿਨਾਂ 'ਚ ਹਰ ਪਿੰਡ 'ਚ ਸਿੱਧੂ ਦੇ ਚਾਹੁਣ ਵਾਲੇ ਕੈਂਡਲ ਮਾਰਚ ਕੱਢਣ । ਉਨ੍ਹਾਂ ਸਖ਼ਤੀ ਨਾਲ ਬੋਲਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਲਈ ਸੜਕਾਂ 'ਤੇ ਬੈਠਣਾ ਪਿਆ ਤਾਂ ਉਹ ਸੜਕਾਂ 'ਤੇ ਵੀ ਬੈਠਣਗੇ। ਉਨ੍ਹਾਂ ਕਿਹਾ ਕਿ ਮੈਂ ਸਰਕਾਰ ਤੋਂ ਹੁਣ ਵੀ ਉਮੀਦ ਰੱਖਦਾ ਹਾਂ ਅਤੇ ਇੱਕ ਹਫ਼ਤੇ ਬਾਅਦ ਅਸੀਂ ਇਨਸਾਫ਼ ਲਈ ਕੈਂਡਲ ਮਾਰਚ ਕੱਢਾਂਗੇ ਤਾਂ ਜੋ ਸਰਕਾਰ ਵੀ ਆਪਣੀ ਕਾਰਵਾਈ ਕਰ ਸਕੇ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News