ਮੋਹਾਲੀ : ਅੰਡਰ-19 ''ਤੇ ਕਬਜ਼ਾ ਕਰਨ ਤੋਂ ਬਾਅਦ ਘਰ ਪੁੱਜੇ ''ਸ਼ੁਭਮਨ ਗਿੱਲ'' (ਤਸਵੀਰਾਂ)

02/16/2018 2:05:39 PM

ਮੋਹਾਲੀ (ਭਗਵਤ) : ਅੰਡਰ-19 ਵਰਲਡ ਕੱਪ 'ਚ ਟੀਮ ਇੰਡੀਆ ਨੂੰ ਚੈਂਪੀਅਨ ਬਣਾਉਣ ਵਾਲੇ ਬੱਲੇਬਾਜ਼ ਸ਼ੁਭਮਨ ਗਿੱਲ ਸ਼ੁੱਕਰਵਾਰ ਨੂੰ ਸੈਕਟਰ-70 ਸਥਿਤ ਆਪਣੇ ਘਰ ਪੁੱਜੇ, ਜਿੱਥੇ ਉਨ੍ਹਾਂ ਦਾ ਜ਼ੋਰਦਾਰ ਸੁਆਗਤ ਕੀਤਾ ਗਿਆ। ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗ ਗਈ।

PunjabKesari

ਸ਼ੁਭਮਨ ਦੇ ਘਰ 'ਚ ਜਸ਼ਨ ਵਾਲਾ ਮਾਹੌਲ ਹੈ ਅਤੇ ਪੁੱਤਰ ਦੀ ਕਾਮਯਾਬੀ ਤੋਂ ਪਰਿਵਾਰ ਬਹੁਤ ਖੁਸ਼ ਹੈ। ਜ਼ਿਕਰਯੋਗ ਹੈ ਕਿ ਸ਼ੁਭਮਨ ਨੇ ਅੰਡਰ-19 'ਚ ਗਿੱਲ ਕੇ. ਕੇ. ਆਰ. ਵਲੋਂ ਖੇਡਿਆ ਸੀ ਅਤੇ ਵਰਲਡ ਕੱਪ 'ਚ 'ਮੈਨ ਆਫ ਦਿ ਟੂਰਨਾਮੈਂਟ' ਰਹੇ ਸਨ। ਸ਼ੁਭਮਨ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਧਿਆਨ ਆਈ. ਪੀ. ਐੱਲ. ਟੂਰਨਾਮੈਂਟ 'ਤੇ ਹੈ। 


Related News