ਸਟੀਰਾਇਡ ਦੇ ਟੀਕੇ ਨੇ ਉਜਾੜਿਆ ਘਰ, ਜਿਮ ਦੇ ਸ਼ੌਕੀਨ 19 ਸਾਲਾ ਨੌਜਵਾਨ ਦੀ ਓਵਰਡੋਜ਼ ਕਾਰਨ ਮੌਤ

Friday, May 17, 2024 - 12:23 AM (IST)

ਡੇਰਾ ਬੱਸੀ (ਗੁਰਜੀਤ)– ਪਿੰਡ ਜਵਾਹਰਪੁਰ ਦੇ 19 ਸਾਲਾ ਨੌਜਵਾਨ ਦੇ ਸਿਰ ਦੀ ਨਾੜ ਫਟਣ ਕਾਰਨ ਮੌਤ ਹੋ ਗਈ। ਉਹ ਜਿਮ ਜਾਣ ਦਾ ਸ਼ੌਕੀਨ ਸੀ। ਦੱਸਿਆ ਜਾ ਰਿਹਾ ਹੈ ਕਿ ਸਰੀਰ ਬਣਾਉਣ ਲਈ ਲਗਾਏ ਗਏ ਸਟੀਰਾਇਡ ਟੀਕਿਆਂ ਦੀ ਓਵਰਡੋਜ਼ ਕਾਰਨ ਉਸ ਦੀ ਪੀ. ਜੀ. ਆਈ. ’ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਰਾਜ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਜੈਲਦਾਰ ਵਜੋਂ ਹੋਈ ਹੈ। ਉਹ ਆਪਣੀ ਛੋਟੀ ਭੈਣ ਦਾ ਇਕਲੌਤਾ ਭਰਾ ਸੀ।

ਇਹ ਖ਼ਬਰ ਵੀ ਪੜ੍ਹੋ : ਗਰਮੀ ਨੇ ਦਿਖਾਇਆ ਭਿਆਨਕ ਰੂਪ, ਤਾਪਮਾਨ ਪੁੱਜਾ 43 ਡਿਗਰੀ, ਸੜਕਾਂ ’ਤੇ ਪਸਰੀ ਸੁੰਨ

ਬਾਊਂਸਰ ਦਾ ਕਰਦਾ ਸੀ ਕੰਮ, ਜਿਮ ’ਚ ਕਸਰਤ ਕਰਨ ਦਾ ਸੀ ਸ਼ੌਕੀਨ
ਮ੍ਰਿਤਕ ਦੇ ਜੀਜਾ ਮਨਜੀਤ ਸਿੰਘ ਤੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਛੋਟਾ ਨੇ ਦੱਸਿਆ ਕਿ ਕੁਲਰਾਜ ਸਿੰਘ ਉਰਫ਼ ਗੱਬਰ ਬਾਊਂਸਰ ਸੀ। ਬੱਬਰ ਨੂੰ ਜਿਮ ’ਚ ਕਸਰਤ ਕਰਨ ਦਾ ਬਹੁਤ ਸ਼ੌਕ ਸੀ। 11 ਮਈ ਨੂੰ ਉਹ ਚੰਡੀਗੜ੍ਹ ਦੇ ਜਿਮ ’ਚ ਕਸਰਤ ਕਰ ਰਿਹਾ ਸੀ ਕਿ ਅਚਾਨਕ ਉਹ ਡਿੱਗ ਪਿਆ। ਉਸ ਨੂੰ ਪ੍ਰਾਈਵੇਟ ਹਸਪਤਾਲ ਤੋਂ ਬਾਅਦ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਹਾਈ ਬਲੱਡ ਪ੍ਰੈਸ਼ਰ ਕਾਰਨ ਉਸ ਨੂੰ ਬ੍ਰੇਨ ਹੈਮਰੇਜ ਹੋ ਗਿਆ ਤੇ ਉਸ ਦੇ ਸਰੀਰ ਦੇ ਇਕ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ।

ਸਿਰ ਦੀ ਵੀ ਹੋਈ ਸੀ ਸਰਜਰੀ
ਪੀ. ਜੀ. ਆਈ. ਚੰਡੀਗੜ੍ਹ ’ਚ ਉਸ ਦੇ ਸਿਰ ਦਾ ਆਪਰੇਸ਼ਨ ਵੀ ਹੋਇਆ ਪਰ ਬੁੱਧਵਾਰ ਰਾਤ ਨੂੰ ਉਸ ਦੀ ਮੌਤ ਹੋ ਗਈ। ਕੁਲਰਾਜ ਇਕ ਮਿਹਨਤੀ ਲੜਕਾ ਸੀ, ਜਿਸ ਨੂੰ ਪਿੰਡ ਵਾਸੀ ਬੱਬਰ ਸਿੰਘ ਕਹਿੰਦੇ ਸਨ। ਪਰਿਵਾਰ ’ਚ ਮਾਤਾ-ਪਿਤਾ ਤੇ ਭੈਣ ਹਨ। ਪਰਿਵਾਰ ਨੇ ਬਿਨਾਂ ਪੋਸਟਮਾਰਟਮ ਤੇ ਪੁਲਸ ਕਾਰਵਾਈ ਦੇ ਵੀਰਵਾਰ ਨੂੰ ਜਵਾਹਰਪੁਰ ’ਚ ਉਸ ਦਾ ਸੰਸਕਾਰ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News