ਖਰੜ ਦੇ ਵੈਸਟਰਨ ਟਾਵਰਜ਼ ’ਚ ਸੀ. ਬੀ. ਆਈ. ਦੀ ਕਾਰਵਾਈ

Tuesday, Oct 06, 2026 - 08:46 PM (IST)

ਖਰੜ ਦੇ ਵੈਸਟਰਨ ਟਾਵਰਜ਼ ’ਚ ਸੀ. ਬੀ. ਆਈ. ਦੀ ਕਾਰਵਾਈ

ਖਰੜ (ਅਮਰਦੀਪ ਸਿੰਘ ਸੈਣੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ ਦੀ ਟੀਮ ਵੱਲੋਂ ਅੱਜ ਸ਼ਾਮ ਕਰੀਬ ਸਾਢੇ 6 ਵਜੇ ਖਰੜ ਦੇ ਛੱਜੂ ਮਾਜਰਾ ਸਥਿਤ ਵੈਸਟਰਨ ਟਾਵਰਜ਼ ਵਿਖੇ ਪਹੁੰਚ ਕੇ ਕਾਰਵਾਈ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਇਹ ਫਲੈਟ ਨਿਤਿਨ ਗੋਹਲ ਨਾਲ ਸਬੰਧਤ ਦੱਸਿਆ ਗਿਆ ਹੈ। ਸੀ.ਬੀ.ਆਈ. ਦੀ ਇਹ ਕਾਰਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮਾਮਲੇ ਦੀ ਜਾਂਚ CBI ਨੂੰ ਸੌਂਪੇ ਜਾਣ ਤੋਂ ਇਕ ਦਿਨ ਬਾਅਦ ਹੋਈ ਹੈ।

ਜ਼ਿਕਰਯੋਗ ਹੈ ਕਿ 7 ਮਈ 2026 ਨੂੰ ਇਨਫੋਰਸਮੈਂਟ ਡਾਇਰੈਕਟੋਰੇਟ  ਈ ਡੀ ਵੱਲੋਂ ਵੈਸਟਰਨ ਟਾਵਰਜ਼ ਦੇ ਫਲੈਟ ਨੰਬਰ 906 ’ਚ ਛਾਪੇਮਾਰੀ ਕੀਤੀ ਗਈ ਸੀ। ਈਡੀ ਦੀ ਕਾਰਵਾਈ ਦੌਰਾਨ ਇਮਾਰਤ ਤੋਂ ਦੋ ਬੈਗਾਂ ’ਚ ਰੱਖੀ ਨਕਦੀ ਹੇਠਾਂ ਸੁੱਟੇ ਜਾਣ ਦੀ ਵੀਡੀਓ ਵੀ ਸਾਹਮਣੇ ਆਈ ਸੀ। ਰਿਪੋਰਟਾਂ ਮੁਤਾਬਕ ਇਸ ਦੌਰਾਨ ਕਰੀਬ 21 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਸੀ। ਈਡੀ ਵੱਲੋਂ ਇਸ ਮਾਮਲੇ ਸਬੰਧੀ ਪੰਜਾਬ ਦੇ  ਡੀਜੀਪੀ ਨੂੰ ਪੱਤਰ ਲਿਖ ਕੇ ਰਾਜਬੀਰ ਸਿੰਘ ਘੁੰਮਣ ਸਮੇਤ ਹੋਰ ਵਿਅਕਤੀਆਂ ਖ਼ਿਲਾਫ਼ ਐਫ ਆਈ ਆਰ  ਦਰਜ ਕਰਨ ਦੀ ਮੰਗ ਕੀਤੀ ਗਈ ਸੀ। 
 
ਇਸ ਮਾਮਲੇ ਨੂੰ ਲੈ ਕੇ  ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ। 5 ਅਕਤੂਬਰ ਨੂੰ ਹਾਈ ਕੋਰਟ ਨੇ ਮਾਮਲੇ ਦੀ ਜਾਂਚ  ਸੀ.ਬੀ.ਆਈ. ਨੂੰ ਸੌਂਪਦਿਆਂ  ਮਾਮਲਾ ਦਰਜ ਦਰਜ ਕਰਕੇ ਜਾਂਚ ਕਰਨ ਅਤੇ ਦੋ ਮਹੀਨਿਆਂ ਅੰਦਰ ਸਟੇਟਸ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ।  ਹੁਣ ਸੀ.ਬੀ.ਆਈ. ਦੀ ਟੀਮ ਵੱਲੋਂ ਵੈਸਟਰਨ ਟਾਵਰਜ਼ ਵਿਖੇ ਕੀਤੀ ਗਈ ਕਾਰਵਾਈ ਨੂੰ ਇਸੇ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।  ਹਾਲਾਂਕਿ ਅੱਜ ਦੀ ਕਾਰਵਾਈ ਦੌਰਾਨ ਕੀ ਕੁਝ ਜਾਂਚਿਆ ਗਿਆ ਜਾਂ ਕੀ ਬਰਾਮਦ ਹੋਇਆ, ਇਸ ਸਬੰਧੀ ਅਧਿਕਾਰਤ ਤੌਰ ’ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।


author

Anmol Tagra

Content Editor

Related News