PM ਨਰਿੰਦਰ ਮੋਦੀ ਦੇ ਜਨਤਕ ਸੇਵਾ ਦੇ 25 ਪੂਰੇ ਹੋਣ ‘ਤੇ ਪੰਜਾਬ ਭਾਜਪਾ ਵਲੋਂ ਸੂਬੇ ਭਰ ''ਚ ਸਮਾਗਮ

Wednesday, Oct 07, 2026 - 05:56 PM (IST)

PM ਨਰਿੰਦਰ ਮੋਦੀ ਦੇ ਜਨਤਕ ਸੇਵਾ ਦੇ 25 ਪੂਰੇ ਹੋਣ ‘ਤੇ ਪੰਜਾਬ ਭਾਜਪਾ ਵਲੋਂ ਸੂਬੇ ਭਰ ''ਚ ਸਮਾਗਮ

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਤਕ ਸੇਵਾ ਦੇ 25 ਸਾਲ ਪੂਰੇ ਹੋਣ ਦੇ ਮੌਕੇ ਪੰਜਾਬ ਭਰ ਵਿਚ ਭਾਜਪਾ ਵਲੋਂ ‘ਸੇਵਾ ਜੋਤੀ ਯਾਤਰਾ’ ਕੱਢੀ ਗਈ ਅਤੇ ‘ਵਿਕਸਿਤ ਭਾਰਤ ਸੰਕਲਪ ਸਭਾ’ ਦਾ ਆਯੋਜਨ ਕੀਤੇ ਗਏ। ਇਸ ਮੌਕੇ ਮੁਹਾਲੀ ਵਿਚ ਭਾਜਪਾ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ‘ਸੇਵਾ ਜੋਤੀ’ ਦੇ ਸੰਦੇਸ਼ ਨੂੰ ਪੰਜਾਬ ਦੇ ਹਰ ਪਿੰਡ, ਹਰ ਗਲੀ ਅਤੇ ਹਰ ਘਰ ਤੱਕ ਪਹੁੰਚਾਇਆ ਜਾਵੇ ਅਤੇ ਸੇਵਾ, ਸਮਰਪਣ ਅਤੇ ਰਾਸ਼ਟਰ ਨਿਰਮਾਣ ਦੇ ਸੰਕਲਪ ਨਾਲ ਲੋਕਾਂ ਨੂੰ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ‘ਸੇਵਾ ਸੰਕਲਪ ਅਭਿਆਨ’ ਸਿਰਫ਼ ਇਕ ਸਮਾਗਮ ਤੱਕ ਸੀਮਤ ਨਹੀਂ, ਸਗੋਂ ਇਹ ਲੋਕ ਸੇਵਾ ਅਤੇ ਵਿਕਸਿਤ ਭਾਰਤ ਦੇ ਟੀਚੇ ਨਾਲ ਜੁੜੇ ਸੰਕਲਪ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਹੈ।

36 ਥਾਵਾਂ ਉੱਤੇ ਹੋਏ ਸਮਾਗਮ

ਪੰਜਾਬ ਭਰ ਵਿੱਚ ਭਾਜਪਾ ਦੁਆਰਾ 36 ਵੱਖ-ਵੱਖ ਥਾਵਾਂ ‘ਤੇ ਅੱਜ ਕਰਵਾਏ ਗਏ ਸਮਾਗਮਾਂ ਵਿਚ ਪ੍ਰਦੇਸ਼ ਭਾਜਪਾ ਦੇ ਕੌਮੀ ਉੱਪ ਪ੍ਰਧਾਨ ਆਗੂ ਮਨਪ੍ਰੀਤ ਸਿੰਘ ਬਾਦਲ, ਸਹਿ- ਪ੍ਰਭਾਰੀ ਵਰਿੰਦਰ ਸਚਦੇਵਾ, ਅਲਕਾ ਗੁੱਜਰ, ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਮੰਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ, ਵਿਜੈ ਸ਼ਾਂਪਲਾ,  ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਸੁਰਜੀਤ ਕੁਮਾਰ ਜਿਆਣੀ, ਸੋਮ ਪ੍ਰਕਾਸ, ਰਾਕੇਸ਼ ਰਾਠੌਰ, ਜੀਵਨ ਗੁਪਤਾ, ਮਹਾਰਾਣੀ ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ, ਰਵੀਕਰਨ ਸਿੰਘ ਕਾਹਲੋ, ਅਸਵਨੀ ਸੇਖੜੀ, ਹਰਮਿੰਦਰ ਸਿੰਘ ਜੱਸੀ, ਜੰਗੀ ਲਾਲ ਮਹਾਜਨ, ਜੀਵਨ ਗਰਗ, ਸ਼ਿਵਰਾਜ ਚੌਧਰੀ, ਪਰਮਪਾਲ ਕੌਰ ਮਲੂਕਾ, ਸੰਦੀਪ ਜਾਖੜ, ਅਮਰਜੀਤ ਸਿੰਘ ਅਮਰੀ, ਕੇਡੀ ਭੰਡਾਰੀ, ਰਜਨੀਸ਼ ਧੀਮਾਨ, ਰਾਜੇਸ਼ ਬਾਘਾ, ਸਰਬਜੀਤ ਸਿੰਘ ਮੱਕੜ, ਸੁਸ਼ੀਲ ਕੁਮਾਰ ਰਿੰਕੂ, , ਗੇਜਾ ਰਾਮ ਵਾਲਮੀਕੀ,ਮਨਜੀਤ ਸਿੰਘ ਰਾਏ, ਪ੍ਰਵੀਨ ਬਾਂਸਲ, ਵੰਦਨਾ, ਸੰਗਵਾਲ, ਹਰਜਿੰਦਰ ਸਿੰਘ ਠੇਕੇਦਾਰ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ। ਇਨ੍ਹਾਂ ਸਮਾਗਮਾਂ ਦੌਰਾਨ ਸਮੁੱਚੀ ਲੀਡਰਸ਼ਿਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੰਮੇ ਜੀਵਨ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਦੁਆਰਾ ਲਏ ਵਿਕਸਿਤ ਭਾਰਤ ਦੇ ਸਪਨੇ ਨੂੰ ਪੂਰਾ ਕਰਨ ਦਾ ਸੰਕਲਪ ਲਿਆ ਗਿਆ।


author

Gurminder Singh

Content Editor

Related News