ਪੰਜਾਬ ਦੇ ਚੰਗਰ ਇਲਾਕੇ 'ਚ ਬੂੰਦ-ਬੂੰਦ ਨੂੰ ਤਰਸੇ ਲੋਕ, ਰੇਗਿਸਤਾਨ ਵਰਗੇ ਬਣੇ ਹਾਲਾਤ (ਵੀਡੀਓ)

Monday, Jun 17, 2019 - 05:26 PM (IST)

 ਸ੍ਰੀ ਆਨੰਦਪੁਰ ਸਾਹਿਬ (ਚੋਵੇਸ਼ ਲਟਾਵਾ)— ਪੰਜ ਦਰਿਆਵਾਂ ਦੀ ਧਰਤੀ ਮੰਨੇ ਜਾਣ ਵਾਲੇ ਪੰਜਾਬ 'ਚ ਕਈ ਥਾਵਾਂ ਅਜਿਹੀਆਂ ਵੀ ਹਨ, ਜਿੱਥੇ ਰੇਗਿਸਤਾਨ ਵਰਗੇ ਹਾਲਾਤ ਬਣੇ ਹੋਏ ਹਨ ਅਤੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਜਦੋਂ ਪੰਜਾਬ ਦਾ ਨਾਂ ਆਉਂਦਾ ਹੈ ਤਾਂ ਲੋਕ ਅਕਸਰ ਪੰਜਾਬ ਨੂੰ ਵੱਧ ਪਾਣੀ ਵਾਲਾ, ਵਧੇਰੇ ਖੇਤੀ ਵਾਲਾ ਅਤੇ ਦੁਧਾਰੂ ਪਸ਼ੂਆਂ ਵਾਲਾ ਖੁਸ਼ਹਾਲ ਸੂਬਾ ਮੰਨਦੇ ਹਨ ਪਰ ਇਥੇ ਪੰਜਾਬ 'ਚ ਕਈ ਥਾਂਵਾਂ ਅਜਿਹੀਆਂ ਵੀ ਹਨ, ਜਿੱਥੇ ਹੁਣ ਹਾਲਾਤ ਰੇਗਿਸਤਾਨ ਵਾਲੇ ਹੋਣੇ ਸ਼ੁਰੂ ਹੋ ਗਏ ਹਨ। ਸ੍ਰੀ ਆਨੰਦਪੁਰ ਸਾਹਿਬ ਤੋਂ ਚਾਰ ਕਿੱਲੋਮੀਟਰ ਦੂਰ ਸਥਿਤ ਚੰਗਰ ਇਲਾਕੇ 'ਚ ਖੇਤੀ ਲਈ ਪਾਣੀ ਤਾਂ ਦੂਰ ਦੀ ਗੱਲ ਇਥੇ ਪੀਣ ਲਈ ਵੀ ਪਾਣੀ ਨਹੀਂ। ਪਿੰਡ ਵਾਸੀ ਪੀਣ ਯੋਗ ਪਾਣੀ ਨੇੜਲੇ ਇਲਾਕਿਆਂ ਤੋਂ ਲੈਣ ਲਈ ਜਾਂਦੇ ਹਨ।  14 ਸਾਲ ਪਹਿਲਾ ਬਾਦਲ ਸਰਕਾਰ ਨੇ ਪਿੰਡ 'ਚ ਪਾਣੀ ਦੀ ਕਮੀ ਨੁੰ ਲੈ ਕੇ ਬੋਰ ਕਰਵਾਇਆ ਸੀ, ਜਿਸ 'ਤੇ ਤਕਰੀਬਨ 15 ਲੱਖ ਰੁਪਏ ਖਰਚ ਆਏ ਸਨ ਪਰ ਅਤਿ ਅਫਸੋਸ ਦੀ ਗੱਲ ਹੈ ਕਿ ਇੰਨਾ ਪੈਸਾ ਪੰਜਾਬ ਸਰਕਾਰ ਵੱਲੋਂ ਖਰਚਿਆਂ ਗਿਆ ਫਿਰ ਵੀ ਲੋਕਾਂ ਨੂੰ ਇਕ ਬੂੰਦ ਪਾਣੀ ਦੀ ਨਸੀਬ ਨਾ ਹੋਈ। ਕਈ ਸਰਕਾਰਾਂ ਆਈਆਂ ਅਤੇ ਕਈ ਗਈਆਂ ਹਰ ਸਿਆਸੀ ਨੇਤਾ ਨੇ ਚੰਗਰ ਖੇਤਰ 'ਚ ਪਾਣੀ ਦੀ ਸਮੱਸਿਆ ਹੱਲ ਕਰਨ ਲਈ ਸਿਆਸਤ ਖੇਡੀ ਹੈ ਪਰ ਪਾਣੀ ਨਹੀਂ ਮਿਲਿਆ।

PunjabKesari
ਹੁਣ ਵੀ ਉਥੋਂ ਦੇ ਲੋਕ ਖੇਤੀ ਕਰਦੇ ਹਨ ਪਰ ਕੁਦਰਤੀ ਪਾਣੀ ਭਾਵ ਵਰਖਾ ਦੇ 'ਤੇ ਨਿਰਭਰ ਹੋ ਕੇ ਖੇਤੀ ਕਰਦੇ ਪਏ ਹਨ। ਜੇਕਰ ਮੀਂਹ ਪਵੇਗਾ ਖੇਤੀ ਹੋਵੇਗੀ ਨਹੀਂ ਤਾਂ ਨਹੀਂ। ਇਥੇ ਤੱਕ ਕਿ ਲੋਕਾਂ ਦੇ ਕੋਲ ਆਪਣੇ ਦੁਧਾਰੂ ਪਸ਼ੂਆਂ ਨੁੰ ਪੀਣ ਵਾਸਤੇ ਪਾਣੀ ਵੀ ਮੁਹੱਈਆ ਨਹੀਂ ਕਰਵਾ ਸਕਦੇ ਕਿਉਂਕਿ ਉਨ੍ਹਾਂ ਲੋਕਾਂ ਕੋਲ ਆਪਣੇ ਪੀਣ ਲਈ ਸਾਫ ਪਾਣੀ ਨਹੀਂ, ਜਿਸ ਕਾਰਨ ਉਨ੍ਹਾਂ ਲੋਕਾਂ ਨੂੰ ਸਾਫ ਪਾਣੀ ਲਈ ਪੰਜ ਜਾਂ ਫਿਰ 6 ਕਿਲੋਮੀਟਰ ਦੂਰ ਜਾਨਾਂ ਪੈਦਾ ਹੈ। ਮੌਜੂਦਾ ਹਾਲਤ ਰੇਗਿਸਤਾਨ ਵਾਲੇ ਬਣੇ ਹੋਏ ਹਨ। ਖੇਤੀ ਕਰਦੇ ਕਿਸਾਨਾਂ ਨੇ ਜਦੋਂ ਆਪਣੀ ਖੇਤੀ ਦਿਖਾਈ ਤਾਂ ਸੋਕੇ ਕਾਰਨ ਜਾਂ ਫਿਰ ਖੇਤਾਂ 'ਚ ਪਾਣੀ ਨਾਂ ਲੱਗਣ ਕਾਰਨ ਖੇਤਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਪਿੰਡ ਵਾਸੀ ਸਿਰਫ ਖੇਤੀ ਕਰਕੇ ਜਾਂ ਫਿਰ ਪਸ਼ੂਆਂ ਤੋਂ ਦੁੱਧ ਇਕੱਠਾ ਕਰਕੇ ਵੇਚਦੇ ਹਨ ਅਤੇ ਘਰ ਦਾ ਗੁਜ਼ਾਰਾ ਕਰਦੇ ਹਨ। ਇਨ੍ਹਾਂ ਕਿਸਾਨਾਂ ਵੱਲੋਂ ਆਪਣੇ ਪਸ਼ੂਆਂ ਨੁੰ ਦਰਿਆਵਾਂ ਕੋਲ ਲੈ ਕੇ ਆਉਣਾ ਪੈਂਦਾ ਹੈ ਤਾਂ ਕਿ ਪਸ਼ੂਆਂ ਨੂੰ ਘੱਟੋ-ਘੱਟ ਪਾਣੀ ਪੀਣ ਲਈ ਮਿਲ ਸਕੇ। 

ਮੌਜੂਦਾ ਕੈਪਟਨ ਸਰਕਾਰ ਨੇ ਭਾਵੇਂ ਵੀ ਚੰਗਰ ਖੇਤਰ ਨੂੰ ਲਿਫਟ ਇਰੀਗੇਸ਼ਨ ਨਾਲ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣ ਲਈ ਪ੍ਰਾਜੈਕਟ ਤਿਆਰ ਕਰਵਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ ਅਤੇ ਕੰਮ ਸ਼ੁਰੂ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਆਪ ਨੀਂਹ ਪੱਥਰ ਰਖਵਾਇਆ ਹੈ ਪਰ ਹੁਣ ਦੇਖਣਾ ਇਹ ਹੈ ਕਿ ਕੰਮ ਕਦੋਂ ਤੱਕ ਮੁਕੰਮਲ ਹੋ ਕੇ ਲੋਕਾਂ ਨੁੰ ਕਦੋਂ ਤੱਕ ਮਿਲੇਗਾ ਇਹ ਤਾਂ ਹੁਣ ਸਮਾਂ ਹੀ ਦੱਸੇਗਾ।  


author

shivani attri

Content Editor

Related News