ਜਲੰਧਰ ਦੇ ਨਿਊ ਅੰਮ੍ਰਿਤ ਵਿਹਾਰ ''ਚ ਚੱਲੀਆਂ ਗੋਲੀਆਂ, ਫੈਲੀ ਦਹਿਸ਼ਤ

Wednesday, Feb 01, 2023 - 05:59 PM (IST)

ਜਲੰਧਰ ਦੇ ਨਿਊ ਅੰਮ੍ਰਿਤ ਵਿਹਾਰ ''ਚ ਚੱਲੀਆਂ ਗੋਲੀਆਂ, ਫੈਲੀ ਦਹਿਸ਼ਤ

ਜਲੰਧਰ (ਮਾਹੀ, ਸੁਰਿੰਦਰ)- ਜਲੰਧਰ ਵਿਖੇ ਵੇਰਕਾ ਮਿਲਕ ਪਲਾਂਟ ਨੇੜੇ ਨਿਊ ਅੰਮ੍ਰਿਤ ਵਿਹਾਰ ਵਿਚ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਇਥੇ ਦੋ ਧਿਰਾਂ ਵਿਚਾਲੇ ਤਕਰਾਰ ਹੋ ਗਈ। ਇਸ ਦੌਰਾਨ ਇਕ ਧਿਰ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਨੇੜੇ ਹੀ ਇਕ ਸਕੂਲ ਸੀ, ਜਿਸ ਦੇ ਇਕ ਵਿਦਿਆਰਥੀ ਕੋਲੋਂ ਮੋਟਰਸਾਈਕਲ ਖੋਹਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਆਪਸ ਵਿਚ ਬਾਈਕ ਟਕਰਾਉਣ ਨੂੰ ਲੈ ਕੇ ਦੋਵੇਂ ਧਿਰਾਂ ਵਿਚਾਲੇ ਵਿਵਾਦ ਹੋਇਆ ਸੀ, ਜਿਸ ਨੇ ਹਿੰਸਕ ਰੂਪ ਧਾਰ ਲਿਆ। ਨੌਜਵਾਨਾਂ ਵੱਲੋਂ ਮੌਕੇ ਉਤੇ 6 ਫਾਇਰ ਕੀਤੇ ਗਏ ਹਨ। ਮੌਕੇ ਉਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਜਲੰਧਰ: BMC ਚੌਂਕ 'ਚ ਸਟਿੱਕਰ ਚਾਲਾਨ ਕੱਟਣ ਨੂੰ ਲੈ ਕੇ ਭੜਕਿਆ ਕਾਰ ਚਾਲਕ, ASI ਦੀ ਲਾਹੀ ਪੱਗ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News