ਸ਼ਾਰਟ ਸਕਰਟ ਕਾਰਨ ਕੱਪੜੇ ਦੇ ਸ਼ੋਅ ਰੂਮ ਨੂੰ ਲੱਗੀ ਅੱਗ, ਹੋਇਆ ਲੱਖਾਂ ਦਾ ਨੁਕਸਾਨ

03/17/2018 2:02:43 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸ੍ਰੀ ਮੁਕਤਸਰ ਸਹਿਬ ਦੇ ਨੇੜੇ ਮੰਡੀ ਬਰੀਵਾਲਾ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਕੱਪੜੇ ਦੇ ਇਕ ਸ਼ੋਅ ਰੂਮ 'ਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਜਿਸ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਉਕਤ ਘਟਨਾ ਸਬੰਧੀ ਜਾਣਕਾਰੀ ਦਿਦਿਆਂ ਗੋਇਲ ਕਲਾਥ ਹਾਊਸ ਦੇ ਮਾਲਕ  ਮਾਮਲਾ ਫਕੀਰ ਚੰਦ ਪੁਤੱਰ ਅਮਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਨੂੰ ਵੀ ਆਪਣਾ ਸ਼ੋਅ ਰੂਮ ਬੰਦ ਕਰਕੇ ਗਏ ਸਨ।

ਰਾਤੀ ਕਰੀਬ ਦੋ ਵਜੇ ਅਨਾਜ ਮੰਡੀ ਵਿਚ ਪਹਿਰਾ ਦੇ ਰਹੇ ਪਹਿਰੇਦਾਰ ਸਾਧੂ ਸਿੰਘ ਨੇ ਅਚਾਨਕ ਸਾਡੀਆਂ ਦੁਕਾਨਾ ਵੱਲ ਧੂੰਆਂ ਉਡਦਾ ਦੇਖਿਆ ਅਤੇ ਉਸਨੇ ਸਾਡੀ ਨਾਲ ਦੇ ਆੜਤ ਦੀ ਦੁਕਾਨ ਦੇ ਮਾਲਕ ਵਿਜੇ ਕੁਮਾਰ ਪੁੱਤਰ ਬਾਲ ਮੁੰਕਦ ਨੂੰ ਘਰ ਜਾ ਕੇ ਸੂਚਨਾ ਦਿੱਤੀ ਕਿ ਤੁਹਾਡੀ ਦੁਕਾਨ 'ਚੋਂ ਧੂੰਆਂ ਨਿਕਲ ਰਿਹਾ। ਜਦ ਉਨਾਂ ਨੇ ਦਕਾਨ ਖੋਲ੍ਹੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਦਕਾਨ 'ਚ ਨਹੀਂ ਬਲਕਿ ਨਾਲ ਵਾਲੇ ਕਪੱੜੇ ਦੇ ਸ਼ੋਅ ਰੂਮ 'ਚੋਂ ਧੂੰਆ ਆ ਰਿਹਾ ਹੈ। ਉਨ੍ਹਾਂ ਨੇ ਇਸ ਦੀ ਸੂਚਨਾ ਸਾਨੂੰ ਦਿੱਤੀ। ਜਦ ਅਸੀਂ ਆ ਕੇ ਸ਼ੋਅ ਰੂਮ ਦਾ ਸਟਰ ਚੁੱਕਿਆ ਤਾਂ ਅੱਗ ਦੀਆਂ ਲਪਟਾਂ ਨਿਕਲ ਰਹੀਆ ਸਨ। ਆਸ-ਪਾਸ ਦੇ ਦੁਕਾਨਾਂ ਅਤੇ ਘਰਾਂ ਦੇ ਲੋਕ ਇਕੱਠੇ ਹੋ ਗਏ ਅਤੇ ਫਾਇਰ ਬ੍ਰਿਗੇਡ ਸ੍ਰੀ ਮੁਕਤਸਰ ਸਾਹਿਬ ਵਿਖੇ ਫੋਨ ਕੀਤਾ ਪਰ ਫਾਇਰ ਬ੍ਰਿਗੇਡ ਦੇ ਆਉਣ ਦੋਂ ਪਹਿਲਾਂ ਹੀ ਲੋਕਾਂ ਦੇ ਸਹਿਯੋਗ ਲਾਲ ਪਾਣੀ ਦੀਆਂ ਬਾਲਟੀਆਂ ਅਤੇ ਰੇਤ ਨਾਲ ਅੱਗ 'ਤੇ ਕਾਬੂ ਪਾ ਲਿਆ। ਸ਼ੋਅ ਰੂਮ ਦੇ ਮਾਲਕ ਨੇ ਦੱਸਿਆ ਕਿ ਇਸ ਅੱਗ ਨਾਲ ਸ਼ੋਅ ਰੂਮ ਦੇ ਸੀਸ਼ੇ ਦਾ ਗੇਟ, ਫਰਨੀਚਰ ਦੀਆਂ ਸੀਟਾਂ, ਕੈਬਿਨ, ਅਲਮਾਰੀਆਂ ਅਤੇ ਕਪੱੜਾ ਸੜ ਦੇ ਰਾਖ ਹੋ ਗਿਆ। ਇਸ ਹਾਦਸੇ ਨਾਲ ਉਨ੍ਹਾਂ ਦਾ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲਗੱਣ ਦੀ ਸੂਚਨਾ ਮਿਲਦੇ ਹੀ ਪੁਲਸ ਥਾਣਾ ਬਰੀਵਾਲਾ ਦੇ ਐੱਸ. ਐੱਚ. ਓ ਦਵਿੰਦਰ ਕੁਮਾਰ ਨੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।


Related News