ਲੂ ਦੇ ਸੇਕੇ ਨੇ ਮਚਾਇਆ ਕਹਿਰ, ਸਿਖਰਾਂ ''ਤੇ ਪੁੱਜਾ ਪਾਰਾ, ਰਿਕਸ਼ਾ ਚਾਲਕਾਂ ਦੇ ਕੰਮਕਾਜ ਪਏ ਠੱਪ
Monday, Jun 24, 2024 - 06:36 PM (IST)
ਪਠਾਨਕੋਟ (ਧਰਮਿੰਦਰ)- ਗਰਮੀ ਦੇ ਚਲਦੇ ਪਾਰਾ ਸਿਖਰਾਂ 'ਤੇ ਹੈ ਅਤੇ ਜੇਕਰ ਗੱਲ ਅੱਜ ਦੀ ਕਰੀਏ ਤਾਂ ਪਠਾਨਕੋਟ ਦਾ ਅੱਜ ਪਾਰਾ 43 ਡਿਗਰੀ ਤੋਂ ਉੱਪਰ ਨੋਟ ਕੀਤਾ ਗਿਆ ਹੈ। ਜਿਸ ਦਾ ਅਸਰ ਸਿੱਧੇ ਤੌਰ 'ਤੇ ਦੁਕਾਨਦਾਰਾਂ ਅਤੇ ਰਿਕਸ਼ਾ ਚਾਲਕਾਂ 'ਤੇ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। ਆਲਮ ਇਹ ਹੈ ਕਿ ਬਾਜ਼ਾਰਾਂ 'ਚ ਗ੍ਰਾਹਕ ਸਿਰਫ ਸਵੇਰ ਅਤੇ ਸ਼ਾਮ ਨੂੰ ਹੀ ਵੇਖਣ ਨੂੰ ਮਿਲ ਰਹੇ ਹਨ ਜਿਸ ਕਾਰਨ ਦੁਕਾਨਦਾਰਾਂ ਤੇ ਰਿਕਸ਼ਾ ਚਾਲਕਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ- ਸ਼ਰਾਰਤੀ ਲੋਕਾਂ ਨੂੰ ਸਖ਼ਤੀ ਨਾਲ ਨੱਥ ਪਾਉਣ ਦੀ ਮੁੱਖ ਲੋੜ : ਜਥੇਦਾਰ ਸ੍ਰੀ ਅਕਾਲ ਤਖ਼ਤ
ਜੇਕਰ ਗੱਲ ਬਾਜ਼ਾਰਾਂ ਦੀ ਕਰੀਏ ਤਾਂ ਦੁਕਾਨ ਜ਼ਿਆਦਾਤਰ ਬੰਦ ਨਜ਼ਰ ਆ ਰਹੀਆਂ ਹਨ। ਰਿਕਸ਼ਾ ਚਾਲਕਾਂ ਦਾ ਕਹਿਣਾ ਹੈ ਕਿ ਲਗਾਤਾਰ ਪੈ ਰਹੀ ਗਰਮੀ ਦੇ ਚਲਦੇ ਪਾਰਾ ਜਿਥੇ ਸ਼ਿਖਰਾਂ 'ਤੇ ਹੈ ਉੱਥੇ ਹੀ ਲੋਕ ਘਰਾਂ 'ਚੋ ਬਾਹਰ ਘੱਟ ਨਿਕਲਦੇ ਹਨ। ਜਿਸ ਕਾਰਨ ਗਰਮੀ ਦਾ ਅਸਰ ਸਿੱਧੇ ਤੌਰ 'ਤੇ ਉਨ੍ਹਾਂ ਦੇ ਕੰਮਕਾਜ 'ਤੇ ਪੈ ਰਿਹਾ ਹੈ ਜਿਸਦੇ ਚਲਦੇ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਹੈ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਯੋਗਾ ਕਰਨ ਵਾਲੀ ਕੁੜੀ ਦੇ ਮੁਆਫ਼ੀ ਮੰਗਣ ਮਗਰੋਂ SGPC ਦੀ ਵੱਡੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8