ਨਸ਼ੇ ਦੀ ਹਾਲਤ ''ਚ ਵਿਅਕਤੀ ਨੇ ਕੀਤਾ ਦੁਕਾਨਦਾਰ ਦਾ ਕਤਲ
Monday, Feb 12, 2018 - 10:25 AM (IST)
ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਦੇ ਪਿੰਡ ਝੋਕ ਹਰਿਹਰ ਵਿਖੇ ਨਸ਼ੇ ਦੀ ਹਾਲਤ 'ਚ ਇਕ ਵਿਅਕਤੀ ਵੱਲੋਂ ਦੁਕਾਨਦਾਰ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਨੇ ਨਸ਼ੇ ਦੀ ਹਾਲਤ 'ਚ ਦੁਕਾਨਦਾਰ ਨੂੰ ਗਾਲਾਂ ਕੱਢ ਦਿੱਤੀਆਂ। ਗੁੱਸੇ 'ਚ ਆਏ ਦੁਕਾਨਦਾਰ ਨੇ ਉਕਤ ਨੌਜਵਾਨ ਦੀ ਸ਼ਿਕਾਇਤ ਉਸ ਦੇ ਪਿਤਾ ਤੋਂ ਕਰਨ ਲਈ ਉਸ ਦੇ ਘਰ ਚਲਾ ਗਿਆ। ਦੁਕਾਨਦਾਰ ਨੂੰ ਘਰ ਦੇਖ ਕੇ ਉਸ ਨੇ ਉਸਦਾ ਬੇਦਰਦੀ ਨਾਲ ਕਤਲ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨੌਜਵਾਨ ਫਰਾਰ ਹੋ ਗਿਆ। ਮੌਕੇ 'ਚੇ ਪਹੁੰਚੀ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ।
