ਜਲੰਧਰ: ਅਲੀ ਮੁਹੱਲੇ ''ਚ ਚੋਰਾਂ ਨੇ ਦੁਕਾਨ ''ਚੋਂ ਲੁੱਟੇ ਲੱਖਾਂ ਦੀ ਨਕਦੀ ਤੇ ਗਹਿਣੇ

Wednesday, Dec 20, 2017 - 02:31 PM (IST)

ਜਲੰਧਰ: ਅਲੀ ਮੁਹੱਲੇ ''ਚ ਚੋਰਾਂ ਨੇ ਦੁਕਾਨ ''ਚੋਂ ਲੁੱਟੇ ਲੱਖਾਂ ਦੀ ਨਕਦੀ ਤੇ ਗਹਿਣੇ

ਜਲੰਧਰ(ਸੁਧੀਰ)— ਇਥੋਂ ਦੇ ਜੋਤੀ ਚੌਕ ਨੇੜੇ ਪੈਂਦੇ ਅਲੀ ਮੁਹੱਲੇ 'ਚ ਰਾਤੋਂ-ਰਾਤ ਚੋਰਾਂ ਨੇ ਜਨਰਲ ਸਟੋਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਦੀ ਨਕਦੀ ਸਮੇਤ ਗਹਿਣੇ ਲੁੱਟ ਲਏ। ਮਿਲੀ ਜਾਣਕਾਰੀ ਮੁਤਾਬਕ ਚਾਵਲਾ ਜਨਰਲ ਸਟੋਰ ਦੇ ਮਾਲਕ ਅਸ਼ੋਕ ਚਾਵਲਾ ਨੇ ਦੱਸਿਆ ਕਿ ਮੰਗਵਾਰ ਨੂੰ ਉਹ ਰੋਜ਼ਾਨਾਂ ਵਾਂਗ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੇ ਬੈਂਕ 'ਚ 2 ਲੱਖ ਦੀ ਕਰੀਬ ਨਕਦੀ ਅਤੇ ਕੁਝ ਗਹਿਣੇ ਜਮ੍ਹਾ ਕਰਵਾਉਣੇ ਸਨ ਪਰ ਕਿਸੇ ਕਾਰਨਾਂ ਕਰਕੇ ਉਹ ਮੰਗਲਵਾਰ ਨੂੰ ਬੈਂਕ 'ਚ ਨਾ ਜਾ ਸਕੇ ਅਤੇ ਨਕਦੀ ਸਮੇਤ ਗਹਿਣੇ ਦੁਕਾਨ ਦੇ ਗੱਲ੍ਹੇ 'ਚ ਰੱਖ ਕੇ ਰਾਤ ਨੂੰ ਦੁਕਾਨ ਬੰਦ ਕਰਕੇ ਚਲੇ ਗਏ। 
ਬੁੱਧਵਾਰ ਸਵੇਰੇ ਜਦੋਂ ਦੁਕਾਨ 'ਤੇ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਗੱਲ੍ਹਾਂ ਟੁੱਟਾ ਪਿਆ ਸੀ ਅਤੇ ਗੱਲ੍ਹੇ 'ਚੋਂ ਕੈਸ਼ ਸਮੇਤ ਗਹਿਣੇ ਵੀ ਗਾਇਬ ਸਨ। ਉਨ੍ਹਾਂ ਨੇ ਦੱਸਿਆ ਕਿ ਚੋਰ ਦੁਕਾਨ ਦੀ ਛੱਤ ਦਾ ਦਰਵਾਜ਼ਾ ਖੁੱਲ੍ਹਾ ਰਹਿ ਗਿਆ ਸੀ, ਜਿੱਥੋਂ ਚੋਰਾਂ ਨੇ ਆ ਕੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਅਤੇ ਪੁਲਸ ਵੱਲੋਂ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। 


Related News