ਚੋਰਾਂ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ, 20 ਲੱਖ ਦੀ ਚੋਰੀ (ਤਸਵੀਰਾਂ)

12/06/2018 4:27:31 PM

ਲੁਧਿਆਣਾ (ਤਰੁਣ)— ਘੜਾਪਾਨ ਮਾਰਕਿਟ ਸਥਿਤ ਏ. ਕੇ. ਫੈਸ਼ਨ ਨਾਂ ਦੀ ਦੁਕਾਨ ਨੂੰ ਨਿਸ਼ਨਾ ਬਣਾਉਂਦੇ ਹੋਏ ਅਣਪਛਾਤੇ ਚੋਰਾਂ ਨੇ ਰਾਤੋਂ-ਰਾਤ ਲਗਭਗ 20 ਲੱਖ ਦੀ ਕੀਮਤ ਦਾ ਮਾਲ ਚੋਰੀ ਕਰ ਲਿਆ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਦੁਕਾਨ ਮਾਲਕ ਸੁੰਦਰ ਵੀਰਵਾਰ ਸਵੇਰੇ ਦੁਕਾਨ ਖੋਲ੍ਹਣ ਲੱਗੇ। ਇਸ ਦੌਰਾਨ ਉਹ ਦੁਕਾਨ ਦੇ ਸ਼ਟਰ ਤੋਂ ਤਾਲੇ ਗਾਇਬ ਦੇਖ ਕੇ ਹੈਰਾਨ ਰਹਿ ਗਏ। ਜਦੋਂ ਉਨ੍ਹਾਂ ਨੇ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਲੱਖਾਂ ਦੀ ਕੀਮਤ ਦਾ ਮਾਲ ਗਾਇਬ ਸੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸਥਾਨ ਥਾਣੇ ਤੋਂ 50 ਮੀਟਰ ਦੂਰ ਅਤੇ ਕਾਂਗਰਸੀ ਵਿਧਾਇਕ ਸੁਰਿੰਦਰ ਡਾਬਰ ਦੀ ਡਾਇੰਗ ਦੇ ਇਕਦਮ ਸਾਹਮਣੇ ਹੈ, ਜੋਕਿ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਲੁਟੇਰਿਆਂ ਅਤੇ ਚੋਰਾਂ ਦੇ ਮਨਾਂ 'ਚ ਕਾਨੂੰਨ ਅਤੇ ਪੁਲਸ ਦਾ ਖੌਫ ਨਹੀਂ ਹੈ। ਮਿਲੀ ਜਾਣਕਾਰੀ ਹੌਜਰੀ ਦਾ ਸੀਜ਼ਨ ਚਰਮ 'ਤੇ ਸੀ। ਦੁਕਾਨ ਪੂਰੀ ਭਰੀ ਹੋਈ ਸੀ। ਬੁੱਧਵਾਰ ਰਾਤ ਸੁੰਦਰ ਦੁਕਾਨ ਬੰਦ ਕਰਕੇ ਗਏ ਸਨ। 

PunjabKesari

ਚਾਰ ਚੋਰਾਂ ਨੇ ਮਿਲ ਕੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ 
ਚੋਰਾਂ ਦੀ ਗਿਣਤੀ ਚਾਰ ਸੀ। ਇਕ ਬਲੇਰੋ ਗੱਡੀ 'ਚ ਬੈਠਾ ਸੀ ਜਦਕਿ ਦੋ ਚੋਰਾਂ ਨੇ ਸਭ ਤੋਂ ਪਹਿਲਾਂ ਇਲਾਕੇ ਦੀਆਂ ਬਿਜਲੀ ਦੀਆਂ ਤਾਰÎਾਂ ਕੱਟੀਆਂ, ਜਿਸ ਨਾਲ ਉਹ ਕਈ ਕੰਪਲੈਕਸਾਂ ਦੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਨਾ ਹੋ ਸਕਣ ਪਰ ਦੋ ਦੁਕਾਨਾਂ ਦੇ ਅੰਦਰ ਇਨਵਰਟਰ ਹੋਣ ਕਰਕੇ ਰਾਤ ਨੂੰ ਵੀ ਸੀ. ਸੀ. ਟੀ. ਵੀ. ਕੈਮਰੇ ਕੰਮ ਕਰ ਰਹੇ ਸਨ। ਇਕ ਦੁਕਾਨ 'ਚੋਂ ਮਿਲੇ ਸੀ. ਸੀ. ਟੀ. ਵੀ. ਫੁਟੇਜ਼ ਦੇ ਆਧਾਰ 'ਤੇ ਚੋਰਾਂ ਨੇ ਆਪਣੇ ਮੂੰਹ ਮੰਕੀ ਕੈਪ ਅਤੇ ਸਰੀਰ ਨੂੰ ਕੰਬਲ ਨਾਲ ਢੱਕਿਆ ਹੋਇਆ ਸੀ, ਜਿਸ ਕਾਰਨ ਸੀ. ਸੀ. ਟੀ. ਵੀ. ਫੁਟੇਜ਼ 'ਚ ਨਾ ਤਾਂ ਚੋਰਾਂ ਦੇ ਚਿਹਰੇ ਸਪਸ਼ਟ ਦਿਖਈ ਦਿੱਤੇ ਅਤੇ ਨਾ ਹੀ ਬਲੈਰੋ ਗੱਡੀ ਦਾ ਨੰਬਰ ਸਪਸ਼ਟ ਦਿਖਾਈ ਦਿੱਤਾ। 

PunjabKesari

ਵੀਰਵਾਰ ਤੜਕੇ ਦੋ ਚੋਰ ਰਹੇ ਦੁਕਾਨ 'ਚ 
ਚੋਰ ਬਲੈਰੋ ਗੱਡੀ 'ਚ ਆਏ ਸਨ। ਕਟਰ ਨਾਲ ਤਾਲੇ ਕੱਟਣ ਤੋਂ ਬਾਅਦ ਇਕ ਚੋਰ ਦੁਕਾਨ ਦੇ ਅੰਦਰ ਗਿਆ। ਦੋ ਚੋਰ ਬਾਹਰ ਰੈਕੀ ਕਰਦੇ ਰਹੇ ਜਦਕਿ ਚੌਥਾ ਗੱਡੀ ਦੀ ਡਰਾਈਵਰ ਸੀਟ 'ਤੇ ਬੈਠਾ ਸੀ। ਦੁਕਾਨ ਦੇ ਅੰਦਰ ਗਏ ਚੋਰ ਨੇ ਹੌਜਰੀ ਦੇ ਮਾਲ ਦੇ ਬੋਰੇ ਭਰੇ, ਜਿਸ ਤੋਂ ਬਾਅਦ ਤਿੰਨ ਚੋਰਾਂ ਨੇ ਮਿਲ ਕੇ ਬਲੈਰੋ 'ਚ ਮਾਲ ਦੇ ਬੋਰੇ ਲੱਦ ਦਿੱਤੇ ਅਤੇ ਫਰਾਰ ਹੋ ਗਏ। ਚੋਰ ਲਗਭਗ 1.48 ਮਿੰਟ 'ਤੇ ਦੁਕਾਨ ਦੇ ਅੰਦਰ ਆਏ ਅਤੇ ਦੋ ਘੰਟੇ ਬਾਅਦ ਬਾਹਰ ਨਿਕਲੇ। ਸੂਚਨਾ ਮਿਲਣ ਤੋਂ ਬਾਅਦ ਏ. ਸੀ. ਪੀ. ਵਰਿਆਮ ਸਿੰਘ, ਥਾਣਾ ਇੰਚਾਰਜ ਸੁਰਿੰਦਰ ਚੋਪੜਾ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ। ਡਾਗ ਸਕਵਾਇਡ ਅਤੇ ਫਿੰਗਰ ਪ੍ਰਿੰਟਸ ਦੀ ਟੀਮ ਨੇ ਆਪਣਾ ਕੰਮ ਕੀਤਾ। 

PunjabKesari
ਥਾਣਾ ਇੰਚਾਰਜ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ਼ ਦੀ ਮਦਦ ਨਾਲ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ 'ਚ ਕਿਸੇ ਭੇਤੀ ਦਾ ਹੱਥ ਵੀ ਹੋ ਸਕਦਾ ਹੈ ਅਤੇ ਚੋਰ ਦੂਜੇ ਸ਼ਹਿਰ 'ਚੋਂ ਵੀ ਹੋ ਸਕਦੇ ਹਨ, ਜਿਨ੍ਹਾਂ ਨੂੰ ਫੜ ਪਾਉਣਾ ਪੁਲਸ ਦੇ ਲਈ ਚੁਣੌਤੀ ਭਰਿਆ ਕੰਮ ਹੋਵੇਗਾ।


shivani attri

Content Editor

Related News