ਤਹਿਸੀਲ 'ਚ ਵਾਰ-ਵਾਰ ਖੜਕਾਉਣ 'ਤੇ ਵੀ ਨਹੀਂ ਖੁੱਲ੍ਹ ਰਿਹਾ ਸੀ ਬਾਥਰੂਮ ਦਾ ਦਰਵਾਜ਼ਾ, ਤੁੜਵਾ ਕੇ ਵੇਖਿਆ ਤਾਂ ਉੱਡ ਗਏ ਹੋਸ਼

Friday, Jul 12, 2024 - 09:08 AM (IST)

ਤਹਿਸੀਲ 'ਚ ਵਾਰ-ਵਾਰ ਖੜਕਾਉਣ 'ਤੇ ਵੀ ਨਹੀਂ ਖੁੱਲ੍ਹ ਰਿਹਾ ਸੀ ਬਾਥਰੂਮ ਦਾ ਦਰਵਾਜ਼ਾ, ਤੁੜਵਾ ਕੇ ਵੇਖਿਆ ਤਾਂ ਉੱਡ ਗਏ ਹੋਸ਼

ਕਰਤਾਰਪੁਰ (ਸਾਹਨੀ)- ਵੀਰਵਾਰ ਬਾਅਦ ਦੁਪਹਿਰ 12 ਤੋਂ 1 ਵਜੇ ਦੇ ਦਰਮਿਆਨ ਸਬ-ਤਹਿਸੀਲ ’ਚ ਕੋਈ ਕੰਮ ਕਰਵਾਉਣ ਆਏ ਪਿੰਡ ਪੱਤੜ ਖੁਰਦ ਦੇ ਨੰਬਰਦਾਰ ਅਮਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਸਬੰਧੀ ਤਹਿਸੀਲਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਕੰਮ ਕਰਵਾਉਣ ਆਏ ਨੰਬਰਦਾਰ ਅਮਰ ਸਿੰਘ (80) ਵਾਸ਼ਰੂਮ ’ਚ ਗਏ ਤੇ ਅੰਦਰ ਕੁੰਡੀ ਲਾ ਲਈ ਸੀ। ਕਰੀਬ 15 ਤੋ 20 ਮਿੰਟ ਤੱਕ ਤਹਿਸੀਲ ’ਚ ਆਏ ਕਈ ਵਿਅਕਤੀ ਵਾਸ਼ਰੂਮ ਗਏ ਪਰ ਹਰ ਵਾਰ ਕੁੰਡੀ ਲੱਗੀ ਹੋਣ ਕਾਰਨ ਵਾਪਸ ਆਉਂਦੇ ਰਹੇ, ਜਦ ਇਸ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਉਹ ਖੁਦ ਮੌਕੇ ’ਤੇ ਗਏ ਤੇ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਈ ਥਾਈਂ ਸ਼ੁਰੂ ਹੋਈ ਬਾਰਿਸ਼, ਮੌਸਮ ਵਿਭਾਗ ਨੇ 10 ਜ਼ਿਲ੍ਹਿਆਂ ਲਈ ਜਾਰੀ ਕੀਤਾ Alert

ਉਨ੍ਹਾਂ ਦਰਵਾਜ਼ਾ ਤੋੜਣ ਲਈ ਯਤਨ ਸ਼ੁਰੂ ਕੀਤੇ ਤੇ ਕੋਸ਼ਿਸ਼ ਤੋਂ ਬਾਅਦ ਦਰਵਾਜ਼ਾ ਤੋੜ ਕੇ ਅੰਦਰ ਗਏ ਤਾਂ ਨੰਬਰਦਾਰ ਅਮਰ ਸਿੰਘ ਅਰਧ ਨਗਨ ਹਾਲਤ ’ਚ ਜ਼ਮੀਨ ’ਤੇ ਡਿੱਗੇ ਪਏ ਸਨ। ਇਸ ਮੌਕੇ ਡਾਕਟਰ ਨੂੰ ਬੁਲਾਇਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਸ਼ਾਇਦ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋਈ ਹੋ ਸਕਦੀ ਹੈ। ਇਸ ਤੋਂ ਬਾਅਦ ਪਰਿਵਾਰ ਨੂੰ ਸੂਚਿਤ ਕਰ ਕੇ ਐਬੂਲੈਂਸ ਦੀ ਮਦਦ ਨਾਲ ਮ੍ਰਿਤਕ ਨੰਬਰਦਾਰ ਅਮਰ ਸਿੰਘ ਨੂੰ ਸਨਮਾਨ ਨਾਲ ਪਰਿਵਾਰਕ ਮੈਂਬਰਾਂ ਨਾਲ ਭੇਜਿਆ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News