ਆਦਰਸ਼ ਨਗਰ ਦੀ ਪਾਰਕ ''ਚ ਉਪਕਾਰ ਕਮੇਟੀ ਦਾ ਦੁਸਹਿਰਾ ਰਿਹਾ ਸ਼ਾਨਦਾਰ, ਹਜ਼ਾਰਾਂ ਲੋਕਾਂ ਨੇ ਵੇਖਿਆ ‘ਰਾਵਣ ਦਹਿਨ’
Wednesday, Oct 21, 2026 - 11:26 AM (IST)
ਜਲੰਧਰ (ਖੁਰਾਣਾ)–ਆਦਰਸ਼ ਨਗਰ ਮਾਰਕੀਟ ਚੌਪਾਟੀ ਸਾਹਮਣੇ ਸਥਿਤ ਸ਼ਹੀਦ ਕੰਵਰਜੀਤ ਯਾਦਗਾਰੀ ਪਾਰਕ ਵਿਚ ਉਪਕਾਰ ਦੁਸਹਿਰਾ ਕਮੇਟੀ ਵੱਲੋਂ ਆਯੋਜਿਤ 46ਵਾਂ ਦੁਸਹਿਰਾ ਸਮਾਰੋਹ ਇਸ ਵਾਰ ਵੀ ਵਿਸ਼ਾਲਤਾ, ਸ਼ਾਨਦਾਰ ਪ੍ਰਬੰਧਾਂ ਅਤੇ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਕਾਰਨ ਯਾਦਗਾਰੀ ਬਣ ਗਿਆ। ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲਿਆਂ ਦਾ ਦਹਿਨ ਵੇਖਣ ਲਈ ਲੋਕਾਂ ਦੀ ਭਾਰੀ ਭੀੜ ਉਮੜੀ। ਸਮਾਰੋਹ ਦੀ ਮੁੱਖ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ‘ਪੰਜਾਬ ਕੇਸਰੀ ਗਰੁੱਪ’ ਦੇ ਮੁੱਖ ਸੰਪਾਦਕ ਵਿਜੇ ਕੁਮਾਰ ਚੋਪੜਾ ਨੇ ਹੋਰਨਾਂ ਮੋਹਤਬਰ ਮਹਿਮਾਨਾਂ ਦੀ ਮੌਜੂਦਗੀ ਵਿਚ ਰਿਮੋਟ ਕੰਟਰੋਲ ਜ਼ਰੀਏ ਤਿੰਨਾਂ ਪੁਤਲਿਆਂ ਨੂੰ ਅਗਨ ਭੇਟ ਕੀਤਾ। ਇਸ ਮੌਕੇ ਉਨ੍ਹਾਂ ਸਾਰਿਆਂ ਨੂੰ ਦੁਸਹਿਰੇ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਪੁਤਲਿਆਂ ਦੇ ਦਹਿਨ ਨਾਲ ਹੀ ਪੂਰਾ ਕੰਪਲੈਕਸ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਲੋਕਾਂ ਨੇ ਆਤਿਸ਼ਬਾਜ਼ੀ ਦੇ ਸ਼ਾਨਦਾਰ ਨਜ਼ਾਰੇ ਦਾ ਆਨੰਦ ਮਾਣਿਆ। ਉਪਕਾਰ ਦੁਸਹਿਰਾ ਕਮੇਟੀ ਨੇ ਸਾਲ 1981 ਵਿਚ ਸ਼ੁਰੂ ਹੋਈ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ਇਸ ਸਾਲ 46ਵਾਂ ਆਯੋਜਨ ਕੀਤਾ। ਕਮੇਟੀ ਦੇ ਮੈਂਬਰਾਂ ਅਨੁਸਾਰ ਪੰਜਾਬ ਦੇ ਅੱਤਵਾਦ ਦੇ ਮੁਸ਼ਕਿਲ ਦੌਰ ਵਿਚ ਵਿਜੇ ਕੁਮਾਰ ਚੋਪੜਾ ਦੀ ਪ੍ਰੇਰਣਾ ਨਾਲ ਇਸ ਉਤਸਵ ਦੀ ਸ਼ੁਰੂਆਤ ਕੀਤੀ ਗਈ ਸੀ।
ਇਹ ਵੀ ਪੜ੍ਹੋ: ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਅਹਿਮ ਖ਼ਬਰ! ਜਲੰਧਰ 'ਚ 14 ਤੋਂ 22 ਨਵੰਬਰ ਤੱਕ ਅਗਨੀਵੀਰ ਭਰਤੀ ਰੈਲੀ
ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਰਿਮੋਟ ਕੰਟਰੋਲ ਨਾਲ ਪੁਤਲਿਆਂ ਦੇ ਦਹਿਨ ਦੀ ਰਵਾਇਤ ਨੂੰ ਅਪਣਾਉਣ ਵਿਚ ਵੀ ਉਪਕਾਰ ਦੁਸਹਿਰਾ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਸਾਲਾਂ ਤੋਂ ਲਗਾਤਾਰ ਆਯੋਜਿਤ ਹੋ ਰਹੇ ਇਸ ਉਤਸਵ ਨੇ ਸ਼ਹਿਰ ਦੇ ਪ੍ਰਮੁੱਖ ਦੁਸਹਿਰਾ ਸਮਾਰੋਹਾਂ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਪੂਰੇ ਸਮਾਰੋਹ ਦਾ ਪ੍ਰਬੰਧ ਪ੍ਰਧਾਨ ਸਮੀਰ ਮਰਵਾਹਾ ਗੋਲਡੀ ਦੀ ਦੇਖ-ਰੇਖ ਵਿਚ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਿਪਟੀ ਚੀਫ ਆਰਗੇਨਾਈਜ਼ਰ ਰਮੇਸ਼ ਸ਼ਰਮਾ ਨੇ ਨਿਭਾਈ। ਉਨ੍ਹਾਂ ਮਹਿਮਾਨਾਂ ਦੀ ਪਛਾਣ ਕਰਵਾਉਣ ਦੇ ਨਾਲ-ਨਾਲ ਰਾਮਾਇਣ ਦੇ ਵੱਖ-ਵੱਖ ਪ੍ਰਸੰਗ ਸੁਣਾ ਕੇ ਦਰਸ਼ਕਾਂ ਨੂੰ ਪ੍ਰੋਗਰਾਮ ਨਾਲ ਜੋੜੀ ਰੱਖਿਆ।
ਆਯੋਜਨ ਨੂੰ ਸਫਲ ਬਣਾਉਣ ਵਿਚ ਜਨਰਲ ਸੈਕਟਰੀ ਰਜਨੀਸ਼ ਧੁੱਸਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਾਜਿੰਦਰ ਸੰਧੀਰ, ਚੀਫ ਡਾਇਰੈਕਟਰ ਐਡਵੋਕੇਟ ਵਾਸੂ ਛਿੱਬੜ, ਫਾਇਨਾਂਸ ਡਾਇਰੈਕਟਰ ਸੁਰੇਸ਼ ਸੇਠੀ, ਵਾਈਸ ਪ੍ਰੈਜ਼ੀਡੈਂਟ ਅਰੁਣ ਸਹਿਗਲ, ਆਰਗੇਨਾਈਜ਼ਿੰਗ ਸੈਕਟਰੀ ਆਸ਼ੂ ਚੋਪੜਾ ਅਤੇ ਸੈਕਟਰੀ ਵਿਜੇ ਚੌਧਰੀ, ਸੁਰਿੰਦਰ ਸੋਨਿਕ, ਹੇਮੰਤ ਮਰਵਾਹਾ, ਨਿਤਿਨ ਖਰਬੰਦਾ, ਸੁਨੀਲ ਮਲਹੋਤਰਾ, ਅੰਕੁਰ ਕੌਂਸਲ, ਰਮਨ ਸੋਨੀ ਅਤੇ ਪ੍ਰਦੀਪ ਵਰਮ ਨੇ ਅਹਿਮ ਭੂਮਿਕਾ ਨਿਭਾਈ। ਚੀਫ ਆਰਗੇਨਾਈਜ਼ਰ ਐਡਵੋਕੇਟ ਬ੍ਰਜੇਸ਼ ਚੋਪੜਾ ਦੇ ਮਾਰਗਦਰਸ਼ਨ ਵਿਚ ਪੂਰੀ ਟੀਮ ਨੇ ਮਿਲ ਕੇ ਆਯੋਜਨ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ।
ਪ੍ਰਬੰਧਕਾਂ ਵਿਚ ਕਰਣ ਵਰਮਾ, ਹਨੀ ਅਗਰਵਾਲ, ਸਾਹਿਲ ਗੋਇਲ, ਆਦਿਲ ਮਰਵਾਹਾ, ਮੁਦਿਤ ਧੁੱਸਾ, ਅਜੈ ਵਰਮਾ, ਸਮੀਰ ਸ਼ਰਮਾ, ਮੁਕੇਸ਼ ਸੇਠੀ, ਪਾਰਸ ਵਿਜ, ਯਸ਼ਪਾਲ ਸੇਠੀ, ਸੁਮਿਤ ਹਾਂਡਾ, ਰਾਜੇਸ਼ ਬਾਗੜੀ, ਨੀਟਾ ਪਾਸੀ, ਕੁਣਾਲ ਸ਼ਰਮਾ, ਨਵੀਨ ਸੇਠੀ, ਰਵੀ ਵਿਨਾਇਕ, ਧੀਰਜ ਪਾਹਵਾ, ਅਭੀ ਕਪੂਰ, ਸੰਜੀਵ ਕੁਮਾਰ, ਰਵੀ ਬੱਗਾ, ਅਸ਼ਵਨੀ ਗੋਲਡੀ, ਮਯੰਕ ਵਿਆਸ, ਸੰਜੀਵ ਮਿੰਟੂ, ਮੁਨੀਸ਼ ਪਰਮਾਰ, ਮੋਹਿਤ ਅਰੋੜਾ, ਵਿਸ਼ਾਲ ਵਿਨਾਇਕ, ਤਰਸੇਮ ਥਾਪਾ, ਰਵੀ ਬੱਗਾ, ਰਵਿੰਦਰ ਮਹਿੰਦੀਰੱਤਾ, ਵੰਸ਼ ਖੱਟੜ, ਰਾਜਿੰਦਰ ਸਹਿਗਲ ਅਤੇ ਸੁਮਿਤ ਹਾਂਡਾ ਨੇ ਸਹਿਯੋਗ ਦਿੱਤਾ। ਆਰਗੇਨਾਈਜ਼ਿੰਗ ਟੀਮ ਵਿਚ ਕੌਂਸਲਰ ਰਾਜੀਵ ਢੀਂਗਰਾ ਅਤੇ ਕੌਂਸਲਰ ਹਰਜਿੰਦਰ ਸਿੰਘ ਲਾਡਾ ਵੀ ਸ਼ਾਮਲ ਰਹੇ। ਸਮਾਰੋਹ ਦੌਰਾਨ ਆਤਿਸ਼ਬਾਜ਼ੀ ਦੇ ਦਿਲਕਸ਼ ਮੁਕਾਬਲੇ ਆਕਰਸ਼ਣ ਦਾ ਕੇਂਦਰ ਰਹੇ। ਰਾਮ ਅਤੇ ਰਾਵਣ ਦੀਆਂ ਸੈਨਾਵਾਂ ਵਿਚਕਾਰ ਯੁੱਧ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਵਿਚ ਖਾਸ ਉਤਸ਼ਾਹ ਪੈਦਾ ਕੀਤਾ। ਬਸਤੀ ਗੁਜ਼ਾਂ ਤੋਂ ਐਡਵੋਕੇਟ ਵਾਸੂ ਛਿੱਬੜ ਦੀ ਅਗਵਾਈ ਵਿਚ ਪਹੁੰਚੀ ਸ਼ੋਭਾ ਯਾਤਰਾ ਨੇ ਵੀ ਪ੍ਰੋਗਰਾਮ ਦੀ ਰੌਣਕ ਵਧਾਈ। ਮਹਿਮਾਨਾਂ ਦਾ ਸਵਾਗਤ ਸਿਰੋਪਾਓ ਪਹਿਨਾ ਕੇ ਕੀਤਾ ਗਿਆ ਅਤੇ ਢੋਲ-ਤਾਸ਼ਿਆਂ ਦੀ ਗੂੰਜ ਵਿਚਕਾਰ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ: 2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਜਲੰਧਰ 'ਚ ਸਚਿਨ ਪਾਇਲਟ ਨੇ ਆਗੂਆਂ ਨਾਲ ਕੀਤੀ ਮੀਟਿੰਗ
ਸਮਾਰੋਹ ਵਿਚ ਸਾਬਕਾ ਸੰਸਦ ਮੈਂਬਰ ਸੁਸੀਲ ਰਿੰਕੂ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ, ਮੇਅਰ ਵਨੀਤ ਧੀਰ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਰਾਜਿੰਦਰ ਬੇਰੀ, ਸ਼ੀਤਲ ਅੰਗੁਰਾਲ, ਏ. ਡੀ. ਸੀ. ਰਾਜੀਵ ਵਰਮਾ, ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ, ਰੌਬਿਨ ਸਾਂਪਲਾ, ਕਮਲਜੀਤ ਭਾਟੀਆ, ਸਿੱਧ ਬਾਬਾ ਸੋਢਲ ਸੁਧਾਰ ਸਭਾ ਦੇ ਪ੍ਰਧਾਨ ਪੰਕਜ ਚੱਢਾ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਨਿਪੁਨ ਜੈਨ (ਕੋਹਿਨੂਰ ਰਬੜ), ਰਾਜਿੰਦਰ ਗੁਪਤਾ ਲਾਡੀ (ਅਗਰਵਾਲ ਸਟੀਲ), ਡਾ. ਕਰਣ ਸ਼ਰਮਾ (ਐੱਮ. ਡੀ. ਸਿਟੀਜ਼ਨ ਕੋਆਪ੍ਰੇਟਿਵ ਬੈਂਕ), ਸਾਬਕਾ ਕੌਂਸਲਰ ਸੁਨੀਤਾ ਰਿੰਕੂ, ਸੇਂਟ ਸੋਲਜਰ ਗਰੁੱਪ ਤੋਂ ਰਾਜਨ ਚੋਪੜਾ, ਕੁਮਾਰ ਬੇਕਰੀ ਤੋਂ ਤਰਸੇਮ ਲਾਲ, ਗਗਨ ਕੁਮਾਰ ਅਤੇ ਚਿਕ-ਚਿਕ ਹਾਊਸ ਤੋਂ ਜਸਬੀਰ ਸਿੰਘ ਬਿੱਟੂ ਵਿਸ਼ੇਸ਼ ਰੂਪ ਨਾਲ ਹਾਜ਼ਰ ਰਹੇ। ਆਰ. ਐੱਸ. ਐੱਸ. ਤੋਂ ਪ੍ਰਮੋਦ ਜੀ ਵੀ ਵਿਸ਼ੇਸ਼ ਮਹਿਮਾਨ ਸਨ। ਇਸ ਦੇ ਇਲਾਵਾ ਯੋਗਗੁਰੂ ਵਰਿੰਦਰ ਸ਼ਰਮਾ, ਮੱਟੂ ਸ਼ਰਮਾ, ਗੁਲਸ਼ਨ ਸੱਭਰਵਾਲ, ਅਸ਼ਵਨੀ ਬਾਵਾ, ਪ੍ਰਵੀਨ ਕੋਹਲੀ ਅਤੇ ਮਨਮੋਹਨ ਸਮੇਤ ਹੋਰ ਮੋਹਤਬਰਾਂ ਨੇ ਵੀ ਸਮਾਰੋਹ ਵਿਚ ਸ਼ਿਰਕਤ ਕੀਤੀ।
ਬਜ਼ੁਰਗਾਂ ਦੀ ਵਿਰਾਸਤ ਨੂੰ ਅੱਗੇ ਵਧਾ ਰਹੀ ਨਵੀਂ ਪੀੜ੍ਹੀ
ਉਪਕਾਰ ਦੁਸਹਿਰਾ ਕਮੇਟੀ ਦੇ ਇਸ ਸਾਲ ਦੇ ਆਯੋਜਨ ਦੀ ਇਕ ਖਾਸ ਗੱਲ ਇਹ ਵੀ ਰਹੀ ਕਿ ਹੁਣ ਕਮੇਟੀ ਨਾਲ ਜੁੜੇ ਪਰਿਵਾਰਾਂ ਦੀ ਤੀਜੀ ਪੀੜ੍ਹੀ ਵੀ ਸਰਗਰਮ ਰੂਪ ਨਾਲ ਜ਼ਿੰਮੇਵਾਰੀਆਂ ਨਿਭਾ ਰਹੀ ਹੈ। ਦੁਸਹਿਰਾ ਸਮਾਰੋਹ ਸਿਰਫ਼ ਧਾਰਮਿਕ ਆਯੋਜਨ ਹੀ ਨਹੀਂ, ਸਗੋਂ ਕਈ ਪੀੜ੍ਹੀਆਂ ਤੋਂ ਚਲੀ ਆ ਰਹੀ ਸਮਾਜਿਕ ਇਕਜੁੱਟਤਾ ਅਤੇ ਸਮੂਹਿਕ ਯਤਨਾਂ ਦਾ ਪ੍ਰਤੀਕ ਵੀ ਬਣ ਚੁੱਕਾ ਹੈ। ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਆਯੋਜਨ ਨੂੰ ਲਗਾਤਾਰ ਅੱਗੇ ਵਧਾਉਣ ਵਿਚ ਵਿਜੇ ਕੁਮਾਰ ਚੋਪੜਾ ਨਾਲ ਐਡਵੋਕੇਟ ਬ੍ਰਜੇਸ਼ ਚੋਪੜਾ, ਸਵ. ਪੁਸ਼ਪਾ ਛਿੱਬੜ, ਸਵ. ਵਿਜੇ ਮਰਵਾਹਾ, ਸਵ.ਅਰਜੁਨ ਦਾਸ ਅਰੋੜਾ, ਸਵ. ਸਤਪਾਲ ਹਰਜਾਈ, ਸਵ. ਬਲਦੇਵ ਸੇਠੀ, ਸਵ. ਸੀ. ਐੱਲ. ਧੁੱਸਾ, ਸਵ. ਚੇਤਨ ਛਿੱਬੜ ਅਤੇ ਸਥਾਨਕ ਨਿਵਾਸੀਆਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਇਨ੍ਹਾਂ ਸੀਨੀਅਰ ਮੈਂਬਰਾਂ ਦੀ ਰਵਾਇਤ ਨੂੰ ਹੁਣ ਸਮੀਰ ਮਰਵਾਹਾ ਗੋਲਡੀ, ਸੁਰੇਸ਼ ਸੇਠੀ, ਰਜਨੀਸ਼ ਧੁੱਸਾ, ਰਮੇਸ਼ ਸ਼ਰਮਾ, ਰਾਜਿੰਦਰ ਸੰਧੀਰ, ਸੁਰਿੰਦਰ ਸੋਨਿਕ, ਸੁਨੀਲ ਮਲਹੋਤਰਾ ਅਤੇ ਵਾਸੂ ਛਿੱਬੜ ਅੱਗੇ ਵਧਾ ਰਹੇ ਹਨ। ਉਥੇ ਹੀ, ਤੀਜੀ ਪੀੜ੍ਹੀ ਤੋਂ ਨਵੀਨ ਸੇਠੀ, ਆਦਿਲ ਮਰਵਾਹਾ, ਮੁਦਿਤ ਧੁੱਸਾ, ਹਿਮਾਂਸ਼ੂ ਸੰਧੀਰ, ਅਨੁਜ ਗੁਪਤਾ, ਅਜੈ ਵਰਮਾ ਅਤੇ ਸਮੀਰ ਸ਼ਰਮਾ ਐਗਜ਼ੀਕਿਊਟਿਵ ਟੀਮ ਦੇ ਰੂਪ ਵਿਚ ਆਯੋਜਨ ਦੀ ਸਫਲਤਾ ਲਈ ਸਰਗਰਮ ਯੋਗਦਾਨ ਦੇ ਰਹੇ ਹਨ। ਇਸੇ ਤਰ੍ਹਾਂ ਉਪਕਾਰ ਦੁਸਹਿਰਾ ਕਮੇਟੀ ਦਾ 46ਵਾਂ ਸਮਾਰੋਹ ਧਾਰਮਿਕ ਆਸਥਾ, ਸਮਾਜਿਕ ਸਹਿਯੋਗ, ਪਰਿਵਾਰਕ ਪ੍ਰੰਪਰਾ ਅਤੇ ਸ਼ਹਿਰ ਵਾਸੀਆਂ ਦੇ ਉਤਸ਼ਾਹ ਦਾ ਅਨੋਖਾ ਸੰਗਮ ਬਣ ਕੇ ਸਮਾਪਤ ਹੋਇਆ।
ਇਹ ਵੀ ਪੜ੍ਹੋ: ਪੰਜਾਬ: ਰਾਤੋ-ਰਾਤ ਬਦਲ ਗਈ ਕਿਸਮਤ! ਦੋ ਹਫ਼ਤਿਆਂ 'ਚ 50 ਰੁਪਏ ਨੇ 3 ਬੰਦੇ ਬਣਾ 'ਤੇ ਲਖਪਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
