ਯੂਕ੍ਰੇਨ ਤੋਂ ਪਰਤੀ ਜਲੰਧਰ ਦੀ ਸ਼ਿਵਾਨੀ, ਦੱਸਿਆ ਕਿਹੜੇ ਹਾਲਾਤ ’ਚੋਂ ਲੰਘ ਰਹੇ ਨੇ ਲੋਕ

03/02/2022 6:08:45 PM

ਜਲੰਧਰ (ਸੋਨੂੰ)- ਯੂਕ੍ਰੇਨ ’ਤੇ ਰੂਸ ਵੱਲੋਂ ਹਮਲੇ ਲਗਾਤਾਰ ਜਾਰੀ ਹਨ। ਹਮਲਿਆਂ ਕਾਰਨ ਉਥੋਂ ਦੇ ਹਾਲਾਤ ਬੇਹੱਦ ਖ਼ਰਾਬ ਹੋ ਚੁੱਕੇ ਹਨ। ਭਾਰਤ ਸਰਕਾਰ ਵੱਲੋਂ ਮਿਸ਼ਨ ਗੰਗਾ ਦੇ ਤਹਿਤ ਜਲਦੀ ਤੋਂ ਜਲਦੀ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਵਾਪਸ ਲਿਆਉਣ ਦਾ ਕੰਮ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਦੇ ਕੋਲ ਹੁਣ ਤਾਂ ਖਾਣ-ਪੀਣ ਦਾ ਸਾਮਾਨ ਵੀ ਖ਼ਤਮ ਹੋ ਚੁੱਕਾ ਹੈ ਅਤੇ ਜੋ ਵਿਦਿਆਰਥੀ ਬਾਰਡਰ ’ਤੇ ਫਸੇ ਹੋਏ ਹਨ, ਉਨ੍ਹਾਂ ਨੂੰ ਬੇਹੱਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari

ਮਿਸ਼ਨ ਗੰਗਾ ਦੇ ਤਹਿਤ ਜੋ ਲੋਕ ਭਾਰਤ ਵਾਪਸ ਪਰਤੇ ਹਨ, ਉਨ੍ਹਾਂ ’ਚ ਜਲੰਧਰ ਦੀ ਸ਼ਿਵਾਨੀ ਵੀ ਸ਼ਾਮਲ ਹੈ, ਜੋਕਿ ਹੰਗਰੀ ਤੋਂ ਜਲੰਧਰ ਵਾਪਸ ਪਰਤੀ ਹੈ। ਦੱਸਣਯੋਗ ਹੈ ਕਿ 6 ਸਾਲ ਪਹਿਲਾਂ ਡਾਕਟਰ ਦੀ ਪੜ੍ਹਾਈ ਕਰਨ ਲਈ ਸ਼ਿਵਾਨੀ ਯੂਕ੍ਰੇਨ ਗਈ ਸੀ। ਉਥੋਂ ਦੇ ਹਾਲਾਤ ਨੂੰ ਲੈ ਕੇ ਸ਼ਿਵਾਨੀ ਨੇ ਦੱਸਿਆ ਕਿ ਮੈਂ ਬਾਰਡਰ ਦੇ ਕੋਲ ਹੀ ਸੀ, ਜਿਸ ਦੇ ਕਾਰਨ ਮੈਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ਜੋ ਬੱਚੇ ਕੀਵ ਅਤੇ ਖਾਰਕੀਵ ’ਚ ਹਨ, ਉਨ੍ਹਾਂ ਨੂੰ ਬੇਹੱਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜੇਕਰ ਉਹ ਲੋਕ ਬਾਰਡਰ ਤੱਕ ਪਹੁੰਚ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਦਿੱਕਤਾਂ ਕੁਝ ਘੱਟ ਹੋ ਸਕਦੀਆਂ ਹਨ। ਅੱਗੇ ਗੱਲਬਾਤ ਕਰਦੇ ਹੋਏ ਉਸ ਨੇ ਕਿਹਾ ਕਿ ਜੇਕਰ ਹਾਲਾਤ ਅਜਿਹੇ ਹੀ ਰਹੇ ਤਾਂ ਹੌਲੀ-ਹੌਲੀ ਖਾਣਾ ਵੀ ਖ਼ਤਮ ਹੋ ਜਾਵੇਗਾ। ਉਸ ਨੇ ਦੱਸਿਆ ਕਿ ਅਸੀਂ ਪਹਿਲਾਂ ਹੀ 10-15 ਦਿਨ ਦਾ ਖਾਣਾ ਸਟੋਰ ਕਰ ਲਿਆ ਸੀ। ਯੂਕ੍ਰੇਨ ਤੋਂ ਲੈ ਕੇ ਭਾਰਤ ਤੱਕ ਦੇ ਸਫ਼ਰ ਬਾਰੇ ਗੱਲਬਾਤ ਕਰਦੇ ਹੋਏ ਉਸ ਨੇ ਕਿਹਾ ਕਿ ਸਫ਼ਰ ਤਾਂ ਮੁਸ਼ਕਿਲ ਸੀ ਕਿਉਂਕਿ ਯੂਕ੍ਰੇਨ ਦੇ ਏਅਰ ਸਪੇਸ ਬੰਦ ਹਨ, ਜਿਸ ਵਜ੍ਹਾ ਕਰਕੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ ’ਚ ਜਾਣ ਲਈ ਜ਼ਿਆਦਾ ਸਮਾਂ ਲੱਗ ਰਿਹਾ ਸੀ।

ਇਹ ਵੀ ਪੜ੍ਹੋ: ਯੂਕ੍ਰੇਨ ਬੈਠੀਆਂ ਕੁੜੀਆਂ ਦੇ ਦਰਦਭਰੇ ਬੋਲ-ਸਾਡਾ ਬਚਣਾ ਮੁਸ਼ਕਿਲ, ਸਰਕਾਰ ਤੱਕ ਆਵਾਜ਼ ਪਹੁੰਚਾਓ

PunjabKesari

ਉਸ ਨੇ ਦੱਸਿਆ ਕਿ ਇਕ ਵਾਰ ਜਦੋਂ ਉਹ ਬੁੱਢਾਪੇਸਟ ਪਹੁੰਚ ਗਏ ਸਨ ਤਾਂ ਉਸ ਦੇ ਬਾਅਦ ਸਾਨੂੰ ਕੋਈ ਵੀ ਦਿੱਕਤ ਨਹੀਂ ਹੈ। ਭਾਰਤ ਦੇ ਪਾਸਪੋਰਟ ਦੀ ਗੱਲ ਕਰੀਏ ਤਾਂ ਉਸ ਦਿਨ ਸਾਨੂੰ ਪਤਾ ਲੱਗਾ ਕਿ ਭਾਰਤ ਦੇ ਪਾਸਪੋਰਟ ਦੀ ਕੀ ਵੈਲਿਊ ਹੈ। ਸਾਨੂੰ ਬਹੁਤ ਹੀ ਆਸਾਨੀ ਨਾਲ ਵੀਜ਼ਾ ਦੇ ਦਿੱਤਾ ਗਿਆ ਅਤੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਅੱਗੇ ਡਾਕਟਰੀ ਦੀ ਪੜ੍ਹਾਈ ਨੂੰ ਲੈ ਕੇ ਉਸ ਤੋਂ ਪੁੱਛਿਆ ਗਿਆ ਕਿ ਜੇਕਰ ਹਾਲਾਤ ਠੀਕ ਨਹੀਂ ਹੁੰਦੇ ਤਾਂ ਕੀ ਤੁਸੀਂ ਦੋਬਾਰਾ ਤੋਂ ਭਾਰਤ ’ਚ ਡਾਕਟਰੀ ਦੀ ਪੜ੍ਹਾਈ ਕਰੋਗੇ ਤਾਂ ਜਵਾਬ ’ਚ ਉਸ ਨੇ ਕਿਹਾ ਕਿ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਅਜਿਹਾ ਕੁਝ ਵੀ ਨਾ ਹੋਵੇ ਕਿਉਂਕਿ ਮੇਰਾ ਤਾਂ ਆਖ਼ਰੀ ਸਮੈਸਟਰ ਸੀ ਅਤੇ ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਬੇਹੱਦ ਬੁਰਾ ਹੋਵੇਗਾ। 

ਇਹ ਵੀ ਪੜ੍ਹੋ: ਯੂਕ੍ਰੇਨ 'ਚ ਬੰਬਾਰੀ, -2 ਡਿਗਰੀ ਤਾਪਮਾਨ ਵਿਚਕਾਰ ਭੁੱਖੇ-ਪਿਆਸੇ ਪੈਦਲ ਚੱਲਣ ਨੂੰ ‘ਮਜਬੂਰ’ ਵਿਦਿਆਰਥੀ

PunjabKesari

ਇਹ ਵੀ ਪੜ੍ਹੋ: ਯੂਕ੍ਰੇਨ ’ਚ ਫਸੇ ਜਲੰਧਰ ਦੇ ਇਕ ਪਰਿਵਾਰ ਦੇ 3 ਨੌਜਵਾਨ, ਫੋਨ ਦਾ ਹਰ ਸਮੇਂ ਰਹਿੰਦੈ ਇੰਤਜ਼ਾਰ, ਵੇਖਣ ਨੂੰ ‘ਤਰਸੀਆਂ ਅੱਖਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News