ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ’ਤੇ ਹਮਲੇ ਦਾ ਮਾਮਲਾ ਗਰਮਾਇਆ, ਭਾਜਪਾ ਨੇਤਾ ''ਤੇ ਲਾਏ ਗੰਭੀਰ ਦੋਸ਼

Monday, Apr 12, 2021 - 01:37 AM (IST)

ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ’ਤੇ ਹਮਲੇ ਦਾ ਮਾਮਲਾ ਗਰਮਾਇਆ, ਭਾਜਪਾ ਨੇਤਾ ''ਤੇ ਲਾਏ ਗੰਭੀਰ ਦੋਸ਼

ਅੰਮ੍ਰਿਤਸਰ, (ਜ. ਬ.)- ਸ਼ਿਵ ਸੈਨਾ ਨੇਤਾ ਸੁਧੀਰ ਕੁਮਾਰ ਸੂਰੀ ਅਤੇ ਉਸਦੀ ਸਾਈਂ ਟਰੈਵਲ ਬੱਸ ’ਤੇ ਹਮਲਾ ਕਰਨ ਦਾ ਮਾਮਲਾ ਕਾਫ਼ੀ ਗਰਮਾ ਗਿਆ ਹੈ। ਭਾਵੇਂ ਇਸ ਸਬੰਧ ’ਚ ਪੰਜਾਬ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਸੁਧੀਰ ਸੂਰੀ ਨੇ ਮੁਲਜ਼ਮਾਂ ਨੂੰ ਇਕ ਭਾਜਪਾ ਨੇਤਾ ਵੱਲੋਂ ਹਿਫਾਜ਼ਤ ਦੇਣ ਵਰਗੇ ਗੰਭੀਰ ਦੋਸ਼ ਲਾਏ ਹਨ।

ਇਹ ਵੀ ਪੜ੍ਹੋ - ਕੋਵਿਡ-19 : ਸੋਨੂੰ ਸੂਦ ਨੂੰ ਕੈਪਟਨ ਨੇ ਸੌਂਪੀ ਅਹਿਮ ਜ਼ਿੰਮੇਵਾਰੀ, ਬਣਾਇਆ ਬਰੈਂਡ ਅੰਬੈਸਡਰ

ਇਸ ਸਬੰਧ ’ਚ ਹਿੰਦੂ ਨੇਤਾ ਸੁਧੀਰ ਕੁਮਾਰ ਸੂਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਾਰੇ ਮਾਮਲੇ ਦੀ ਨਿਰਪੱਖ ਤੌਰ ’ਤੇ ਗਹਿਰਾਈ ਨਾਲ ਜਾਂਚ ਕਰਵਾਉਣ ਦੀ ਮੰਗ ਕਰਵਾਉਣ ਨੂੰ ਲੈ ਕੇ ਇਕ ਪੱਤਰ ਲਿਖਿਆ ਹੈ। ਮੁੱਖ ਮੰਤਰੀ ਨੂੰ ਲਿਖੇ ਗਏ ਪੱਤਰ ’ਚ ਸੂਰੀ ਨੇ ਕਿਹਾ ਕਿ ਇਹ ਸਾਰਾ ਹਮਲਾ ਇਕ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਹੈ। ਇਸ ਮਾਮਲੇ ਦੇ ਚੱਲਦਿਆਂ ਉਨ੍ਹਾਂ ਨੇ ਪੁਲਸ ਨੂੰ 4 ਮੁਲਜ਼ਮਾਂ ਕੁਨਾਲ, ਕਰਨਬੀਰ, ਲਵਤੇਜ ਅਤੇ ਵਿਨੈ ਕੋਚ ਫੜ ਕੇ ਸੌਪੇ। ਉਨ੍ਹਾਂ ਅੱਗੇ ਪੁਲਸ ’ਤੇ ਦੋਸ਼ ਲਾਉਂਦੇ ਕਿਹਾ ਕਿ ਮੁਲਜ਼ਮ ਵਿਨੈ ਕੋਚ ਇਕ ਯੋਜਨਾਬੱਧ ਤਰੀਕੇ ਤਹਿਤ ਪੁਲਸ ਦੀ ਕਸਟੱਡੀ ਤੋਂ ਭੱਜ ਗਿਆ ਅਤੇ ਉਹ ਅਜੇ ਵੀ ਖੁੱਲ੍ਹੇਆਮ ਘੁੰਮ ਰਿਹਾ ਹੈ। ਉਨ੍ਹਾਂ ਸਿੱਧੇ ਤੌਰ ’ਤੇ ਇਕ ਭਾਜਪਾ ਨੇਤਾ ’ਤੇ ਦੋਸ਼ ਲਾਇਆ ਹੈ ਕਿ ਉਹ ਨੇਤਾ ਮੁਲਜ਼ਮਾਂ ਨੂੰ ਬਚਾਉਣ ’ਚ ਲੱਗਾ ਹੋਇਆ ਹੈ ਅਤੇ ਮੁਲਜ਼ਮਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਇਹ ਵੀ ਪੜ੍ਹੋ - ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 3116 ਨਵੇਂ ਮਾਮਲੇ ਆਏ ਸਾਹਮਣੇ, 59 ਦੀ ਮੌਤ

ਭਾਵੇ ਇਸ ਸਾਰੇ ਮਾਮਲੇ ਸਬੰਧੀ ਪੁਲਸ ਨੇ 10 ਅਪ੍ਰੈਲ ਨੂੰ ਐੱਫ. ਆਈ. ਆਰ. ਨੰਬਰ 0089 ਦਰਜ ਕਰ ਦਿੱਤੀ ਹੈ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਸਾਰੇ ਮਾਮਲੇ ਦੀ ਗਹਿਰਾਈ ਨਾਲ ਹੋਰ ਜਾਂਚ ਕਰਨ ਦੀ ਬਜਾਏ ਪੁਲਸ ਨੇ ਬਾਕੀ ਦੇ ਤਿੰਨਾਂ ਮੁਲਜ਼ਮਾਂ ਨੂੰ ਸਿਰਫ ਇਕ ਦਿਨ ਦੇ ਰਿਮਾਂਡ ’ਤੇ ਲੈਂਦੇ ਹੋਏ ਉਨ੍ਹਾਂ ਨੂੰ 14 ਦਿਨਾਂ ਲਈ ਕਾਨੂੰਨੀ ਹਿਰਾਸਤ ’ਚ ਭੇਜ ਦਿੱਤਾ। ਉਨ੍ਹਾਂ ਉਕਤ ਭਾਜਪਾ ਨੇਤਾ ਅਤੇ ਪੁਲਸ ਪ੍ਰਸ਼ਾਸਨ ’ਤੇ ਸਿੱਧੇ ਅਤੇ ਅਸਿੱਧੇ ਢੰਗ ਨਾਲ ਸਮਰਥਨ ਦੇਣ ਦਾ ਦੋਸ਼ ਲਾਇਆ ਹੈ ਅਤੇ ਨਾਲ ਹੀ ਮੁੱਖ ਮੰਤਰੀ ਤੋਂ ਸਿੱਧੇ ਤੌਰ ’ਤੇ ਮੰਗ ਕੀਤੀ ਹੈ ਕਿ ਇਹ ਸਾਰਾ ਮਾਮਲਾ ਇਕ ਈਮਾਨਦਾਰ ਉੱਚ ਅਧਿਕਾਰੀ ਨੂੰ ਸੌਂਪਿਆ ਜਾਵੇ, ਜੋ ਇਸਦੀ ਨਿਰਪੱਖ ਅਤੇ ਗਹਿਰਾਈ ਨਾਲ ਜਾਂਚ ਕਰ ਕੇ ਸਾਰੀ ਸੱਚਾਈ ਸਾਹਮਣੇ ਲਿਆ ਸਕੇ ।


author

Bharat Thapa

Content Editor

Related News