ਪ੍ਰਮਾਤਮਾ ਦੀ ਪ੍ਰਾਪਤੀ ਲਈ ਮੁਫਤ 7 ਦਿਨਾਂ ਕੈਂਪ ਆਸ਼ਰਮ ''ਚ
Tuesday, Feb 06, 2018 - 04:58 PM (IST)
ਬੁਢਲਾਡਾ (ਬਾਂਸਲ) : 82ਵੀਂ ਸ਼ਿਵ ਜੈਯੰਤੀ ਨੂੰ ਸਮਰਪਿਤ ਬ੍ਰਹਮਾ ਕੁਮਾਰੀ ਇਸ਼ਵਰਿਆ ਸ਼ਿਵ ਵਿਦਿਆਲਿਆ ਵੱਲੋਂ ਸ਼ਿਵਰਾਤਰੀ ਦੀਆਂ ਤਿਆਰੀਆਂ ਦੇ ਸੰਬੰਧ 'ਚ ਸ਼ਿਵ ਅਵਤਾਰ ਸੰਦੇਸ਼ ਹਰ ਗਲੀ ਮੁਹੱਲੇ 'ਚ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਓਮ ਸ਼ਾਂਤੀ ਭਵਨ ਦੀ ਮੁਖੀ ਰਾਜਿੰਦਰ ਦੀਦੀ ਨੇ ਦੱਸਿਆ ਕਿ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਝੰਡਾ ਲਹਿਰਾਉਣ ਦੀ ਰਸਮ 9 ਫਰਵਰੀ ਨੂੰ ਆਸ਼ਰਮ 'ਚ ਅਦਾ ਕੀਤੀ ਜਾਵੇਗੀ ਅਤੇ ਸ਼ਿਵ ਸੰਦੇਸ਼ 13 ਫਰਵਰੀ ਨੂੰ ਅਨਾਜ ਮੰਡੀ 'ਚ ਦਿੱਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਮਾਉਂਟਆਬੂ ਮਧੂਵਨ ਵੱਲੋਂ ਭੇਜਿਆ ਗਿਆ ਸ਼ਾਂਤੀ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਲਯੁੱਗ ਦੇ ਅੰਤ 'ਚ ਜਦੋਂ ਸੰਸਾਰ 'ਚ ਘੋਰ ਅੰਧਕਾਰ ਛਾ ਜਾਂਦਾ ਹੈ ਤਾਂ ਉਸ ਸਮੇਂ ਪ੍ਰਮਾਤਮਾ ਸ਼ਿਵ, ਪ੍ਰਜਾਪਿਤਾ ਬ੍ਰਹਮਾ ਦੇ ਸਰੀਰ 'ਚ ਸ਼ਾਮਲ ਹੋ ਕੇ ਇਸ਼ਵਰਿਆ ਗਿਆਨ ਅਤੇ ਰਾਜਯੋਗ ਦੀ ਸਿੱਖਿਆ ਦਿੰਦੇ ਹਨ। ਇਨ੍ਹਾਂ ਦੁਆਰਾ ਸੰਪੂਰਨ ਪਵਿੱਤਰਤਾ ਸੁੱਖ ਅਤੇ ਸ਼ਾਂਤੀ ਦਾ ਇਸ਼ਵਰਿਆ ਜਨਮ ਸਿੱਧ ਅਧਿਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਿਵ ਜੈਯੰਤੀ ਦਾ ਲਾਭ ਉਠਾ ਕੇ ਆਪਣੇ ਜੀਵਨ ਨੂੰ ਸਫਲ ਬਣਾਓ। ਉਨ੍ਹਾਂ ਦੱਸਿਆ ਕਿ ਭਵਨ 'ਚ 7 ਦਿਨਾਂ ਕੋਰਸ ਪਰਮਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਲਈ ਮੁਫਤ ਕਰਵਾਇਆ ਜਾਂਦਾ ਹੈ।
