ਬਿਜਲੀ ਦੀ ਤਾਰ ਟੁੱਟਣ ਕਾਰਨ ਲੱਖਾਂ ਰੁਪਏ ਦਾ ਸੜਿਆ ਗੰਨਾ

Wednesday, Oct 28, 2026 - 02:55 PM (IST)

ਬਿਜਲੀ ਦੀ ਤਾਰ ਟੁੱਟਣ ਕਾਰਨ ਲੱਖਾਂ ਰੁਪਏ ਦਾ ਸੜਿਆ ਗੰਨਾ

ਮਹਿਤਪੁਰ (ਚੋਪੜਾ)-ਬਲਾਕ ਮਹਿਤਪੁਰ ਦੇ ਪਿੰਡ ਪਛਾੜੀਆਂ ਵਿਖੇ ਇਕ ਕਿਸਾਨ ਦੇ ਗੰਨੇ ਦੀ ਫ਼ਸਲ ਸੜ ਕੇ ਸੁਆਹ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਬਲਕਾਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਛਾੜੀਆਂ ਨੇ ਦੱਸਿਆ ਕਿ ਅਸੀਂ ਪਛਾੜੀਆ ਪਿੰਡ ਤੋਂ ਪਰਜੀਆਂ ਰੋਡ ’ਤੇ 9 ਏਕੜ ਦੇ ਕਰੀਬ ਗੰਨਾ ਬੀਜਿਆ ਹੋਇਆ ਹੈ ਅਤੇ ਸਾਡੀ ਜ਼ਮੀਨ ਦੇ ਉੱਪਰ ਦੀ 11 ਕੇ. ਵੀ. ਮੇਨ ਲਾਈਟ ਦੀਆਂ ਤਾਰਾਂ ਲੰਘਦੀਆ ਹਨ, ਜਿਨ੍ਹਾਂ ਵਿਚੋਂ ਇਕ ਤਾਰ ਸਾਲ ’ਚ ਦੋ ਵਾਰ ਟੁੱਟ ਚੁੱਕੀ ਹੈ, ਇਸ ਵਾਰ ਵੀ ਤਾਰ ਟੁੱਟਣ ਨਾਲ ਸਾਡੀ ਢਾਈ ਏਕੜ ਦੇ ਕਰੀਬ ਗੰਨੇ ਦੀ ਫ਼ਸਲ ਸੜ ਕੇ ਸਵਾਹ ਹੋ ਗਈ ਹੈ। 

ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਘਰ ਦੇ ਕੰਮ ’ਚ ਰੁੱਝੇ ਹੋਏ ਸੀ ਤਾਂ ਸਾਡੇ ਜ਼ਮੀਨ ਦੇ ਨੇੜੇ ਇਕ ਕੰਮ ਕਰ ਰਹੇ ਮਜ਼ਦੂਰ ਦਾ ਤਕਰੀਬਨ 2 ਵਜੇ ਦੇ ਕਰੀਬ ਫੋਨ ਆਇਆ ਉਸ ਨੇ ਦੱਸਿਆ ਕਿ ਤੁਹਾਡੀ ਫ਼ਸਲ ਨੂੰ ਅੱਗ ਲੱਗ ਗਈ ਹੈ, ਮੌਕੇ ’ਤੇ ਜਾ ਕੇ ਵੇਖਿਆ ਤਾਂ ਤਾਰ ਟੁੱਟਣ ਕਾਰਨ ਫ਼ਸਲ ਨੂੰ ਅੱਗ ਲੱਗ ਗਈ ਸੀ। ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਇਸ ਅੱਗ ’ਤੇ ਕਈ ਘੰਟਿਆਂ ਬਾਅਦ ਕਾਬੂ ਪਾਇਆ ਗਿਆ।

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਭਿਆਨਕ ਹਾਦਸੇ 'ਚ ਗਈ ਜਾਨ

PunjabKesari

ਇਸ ਘਟਨਾ ਸਥਾਨ 'ਤੇ ਫਾਇਰ ਬ੍ਰਿਗੇਡ ਅੱਗ ’ਤੇ ਕਾਬੂ ਪਾਉਣ ਤੋਂ ਬਾਅਦ ਮੌਕੇ ’ਤੇ ਪਹੁੰਚੀ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਦਾ ਇਕ ਮੁਲਾਜ਼ਮ ਮੌਕੇ ’ਤੇ ਮੌਕਾ ਵੇਖਣ ਲਈ ਪਹੁੰਚਿਆ ਪਰ ਇਸ ਨਾਲ ਸਬੰਧਤ ਹੋਰ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕਰਮਚਾਰੀ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਇਸ ਤਾਰ ਦੇ ਟੁੱਟਣ ਨਾਲ ਪਿਛਲੇ ਸਾਲ ਵੀ ਦੋ ਕਨਾਲ ਦੇ ਕਰੀਬ ਝੋਨਾ ਸੜ ਕੇ ਸਵਾਹ ਹੋ ਗਿਆ ਸੀ। ਇਸ ਦੀ ਚੰਗੀ ਮੁਰੰਮਤ ਲਈ ਅਸੀਂ ਬਿਜਲੀ ਵਿਭਾਗ ਦੇ ਸੰਬੰਧਿਤ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਸੀ ਤਾਂ ਉਨ੍ਹਾਂ ਵੱਲੋਂ ਮੁਰੰਮਤ ਤੋਂ ਬਾਅਦ ਚਾਲੂ ਕੀਤਾ ਗਿਆ ਪਰ ਇਸ ਦਾ ਪੱਕਾ ਹੱਲ ਨਹੀਂ ਕੀਤਾ ਗਿਆ, ਜਿਸ ਕਰ ਕੇ ਮੁੜ ਇਹ ਘਟਨਾ ਵਾਪਰ ਚੁੱਕੀ ਹੈ। 

ਇਹ ਵੀ ਪੜ੍ਹੋ: ਚੜ੍ਹਦੀ ਸਵੇਰ ਪੰਜਾਬ 'ਚ ਵੱਡਾ ਹਾਦਸਾ! ਕੁੱਲੂ ਦੁਸਹਿਰੇ ਤੋਂ ਪਰਤ ਰਹੀ ਬੱਸ ਡੂੰਘੀ ਖਾਈ 'ਚ ਡਿੱਗੀ, 4 ਲੋਕਾਂ ਦੀ ਮੌਤ

ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਸ ਦਾ ਪੱਕਾ ਹੱਲ ਕੀਤਾ ਜਾਵੇ। ਪ੍ਰਸ਼ਾਸਨ ਦੀ ਇਸ ਲਾਪਰਵਾਹੀ ਕਾਰਨ ਮੇਰੀ ਪੰਜ ਤੋਂ ਸੱਤ ਲੱਖ ਦੇ ਕਰੀਬ ਕੀਮਤ ਦੀ ਫ਼ਸਲ ਸਾੜ ਚੁੱਕੀ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਹੋਏ ਨੁਕਸਾਨ ਦੀ ਪਰਵਾਈ ਕੀਤੀ ਜਾਵੇ ਤਾਂ ਜੋ ਮੈਂ ਆਪਣਾ ਪਰਿਵਾਰ ਪਾਲ ਸਕਾਂ। ਇਸ ਮੌਕੇ ਬਲਕਾਰ ਸਿੰਘ ਗੁਰਭੇਜ ਸਿੰਘ, ਹਰਮਨ ਸਿੰਘ, ਸਹਿਜ ਵੀਰ ਸਿੰਘ ਰਮਣ, ਜਸਵੀਰ ਸਿੰਘ ਆਦਿ ਪਿੰਡ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣ ’ਚ ਮਦਦ ਕੀਤੀ।      

ਇਹ ਵੀ ਪੜ੍ਹੋ: ਪੰਜਾਬ ਦੇ NH 'ਤੇ ਵੱਡਾ ਹਾਦਸਾ! ਇੰਡੋ-ਕੈਨੇਡੀਅਨ ਬੱਸ ਤੇ ਕਾਰ ਦੀ ਭਿਆਨਕ ਟੱਕਰ, ਉੱਡੇ ਪਰਖੱਚੇ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News