ਬੀਰਦਵਿੰਦਰ ਨੂੰ ਜਥੇ.ਬ੍ਰਹਮਪੁਰਾ ਖ਼ਿਲਾਫ਼ ਅਪਸ਼ਬਦ ਬੋਲਣਾ ਸ਼ੋਭਾ ਨਹੀ ਦਿੰਦਾ : ਬ੍ਰਹਮਪੁਰਾ, ਗਿੱਲ

07/19/2020 6:13:16 PM

ਅੰਮ੍ਰਿਤਸਰ (ਛੀਨਾ): ਸਾਬਕਾ ਸਪੀਕਰ ਬੀਰਵਿੰਦਰ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਜਥੇ.ਰਣਜੀਤ ਸਿੰਘ ਬ੍ਰਹਮਪੁਰਾ ਨੂੰ 'ਅੜਿਕਾ ਸਿੰਘ' ਜਿਹੇ ਅਪਸ਼ਬਦ ਬੋਲਣਾ ਸ਼ੋਭਾ ਨਹੀਂ ਦਿੰਦਾ, ਸਿਆਸੀ ਲੋਕ ਵੱਖ-ਵੱਖ ਪਾਰਟੀਆਂ ਨਾਲ ਜੁੜਦੇ ਟੁੱਟਦੇ ਰਹਿੰਦੇ ਹਨ ਪਰ ਸੀਨੀਅਰ ਲੀਡਰਸ਼ਿਪ ਪ੍ਰਤੀ ਅਪਮਾਨਿਤ ਸ਼ਬਦ ਬੋਲਣਾ ਕੋਈ ਸਿਆਣਪ ਵਾਲੀ ਗੱਲ ਨਹੀਂ ਹੁੰਦੀ। ਇਹ ਵਿਚਾਰ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੂਬਾ ਸਕੱਤਰ ਜਥੇ.ਅਮਰੀਕ ਸਿੰਘ ਗਿੱਲ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਪ੍ਰਗਟਾਏ।

ਇਹ ਵੀ ਪੜ੍ਹੋ:  ਖੁਦ ਨੂੰ ਸੀ.ਐੱਮ. ਕੈਪਟਨ ਦਾ ਖਾਸ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਦਾ ਭਾਂਡਾ ਫੋੜੇਗਾ ਅਕਾਲੀ ਦਲ

ਉਨ੍ਹਾਂ ਕਿਹਾ ਕਿ ਬੀਰਦਵਿੰਦਰ ਸਿੰਘ ਨੂੰ ਐੱਮ.ਪੀ.ਦੀ ਚੋਣ ਲੜਾਉਣ ਵਾਸਤੇ ਜਥੇ.ਬ੍ਰਹਮਪੁਰਾ ਨੇ ਸਖ਼ਤ ਸਟੈਂਡ ਲੈਂਦਿਆਂ ਕਿਸੇ ਵੀ ਸਿਆਸੀ ਪਾਰਟੀ ਨਾਲ ਸਮਝੌਤਾ ਨਹੀਂ ਕੀਤਾ ਸੀ, ਜਿਸ ਕਾਰਨ ਬੀਰਦਵਿੰਦਰ ਸਿੰਘ ਤੋਂ ਵੀ ਜਥੇ.ਬ੍ਰਹਮਪੁਰਾ ਪ੍ਰਤੀ ਅਜਿਹੀ ਸ਼ਬਦਾਵਲੀ ਦੀ ਆਸ ਨਹੀਂ ਸੀ। ਬ੍ਰਹਮਪੁਰਾ ਤੇ ਗਿੱਲ ਨੇ ਕਿਹਾ ਕਿ ਬੀਰਦਵਿੰਦਰ ਸਿੰਘ ਦੇ ਬਾਰੇ 'ਚ ਵੀ ਸਭ ਜਾਣਦੇ ਹਨ ਕਿ ਉਹ ਜਿਹੜੀ ਵੀ ਪਾਰਟੀ 'ਚ ਸ਼ਾਮਲ ਹੁੰਦੇ ਹਨ ਉਥੇ ਬਹੁਤੀ ਦੇਰ ਟਿਕਦੇ ਨਹੀਂ, ਜਿਸ ਕਾਰਨ ਜੇਕਰ ਉਹ ਟਕਸਾਲੀ ਦਲ ਨੂੰ ਛੱਡ ਕੇ ਢੀਡਸਾਂ ਧੜੇ ਨਾਲ ਜਾ ਰਲੇ ਹਨ ਤਾਂ ਇਸ 'ਚ ਬਹੁਤੀ ਹੈਰਾਨਗੀ ਵਾਲੀ ਗੱਲ ਨਹੀਂ। ਬ੍ਰਹਮਪੁਰਾ ਤੇ ਗਿੱਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਕੇ ਹੋਂਦ 'ਚ ਆਇਆ ਅਕਾਲੀ ਦਲ ਟਕਸਾਲੀ ਚੜ੍ਹਦੀ ਕਲਾ 'ਚ ਹੈ ਤੇ ਇਕਾਦੁੱਕਾ ਵਿਅਕਤੀਆਂ ਦੇ ਪਾਰਟੀ ਛੱਡ ਕੇ ਜਾਣ ਨਾਲ ਇਸ ਨੂੰ ਕੋਈ ਫਰਕ ਪੈਣ ਵਾਲਾ ਨਹੀਂ।

ਇਹ ਵੀ ਪੜ੍ਹੋ: 20 ਕਰੋੜ ਦੀ ਲਾਗਤ ਨਾਲ ਜਲਿਆਂਵਾਲਾ ਬਾਗ ਦਾ ਹੋਇਆ ਸੁੰਦਰੀਕਰਨ (ਤਸਵੀਰਾਂ)


Shyna

Content Editor

Related News