ਹਾਥੀ ਦੀ ਤੱਕੜੀ ਨਾਲ ਹੋਈ ਐਂਟਰੀ ਨੇ ਜਲੰਧਰ ਨਾਰਥ ਦੇ ਇੰਝ ਬਦਲੇ ਸਮੀਕਰਣ

Monday, Jun 14, 2021 - 10:52 AM (IST)

ਹਾਥੀ ਦੀ ਤੱਕੜੀ ਨਾਲ ਹੋਈ ਐਂਟਰੀ ਨੇ ਜਲੰਧਰ ਨਾਰਥ ਦੇ ਇੰਝ ਬਦਲੇ ਸਮੀਕਰਣ

ਜਲੰਧਰ (ਪੁਨੀਤ)- ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕਰਕੇ ਜਲੰਧਰ ਨਾਰਥ ਦੀ ਸੀਟ ਬਸਪਾ ਨੂੰ ਦੇ ਦਿੱਤੀ ਹੈ, ਜਿਸ ਕਾਰਨ ਇਸ ਸੀਟ ਉਤੇ ਸਮੀਕਰਣ ਬਦਲ ਗਏ ਹਨ ਇਸ ਤੋਂ ਪਹਿਲਾਂ ਜਦੋਂ ਭਾਜਪਾ ਅਤੇ ਅਕਾਲੀ ਦਲ ਦਾ ਗੱਠਜੋੜ ਸੀ ਤਾਂ ਇਹ ਸੀਟ ਭਾਜਪਾ ਦੇ ਖਾਤੇ ਵਿੱਚ ਰਹੀ ਹੈ। ਇਸ ਸੀਟ ਉਤੇ ਭਾਜਪਾ ਦੇ ਚਿਹਰੇ ਬਦਲਦੇ ਰਹੇ ਹਨ ਪਰ ਲੰਬੇ ਸਮੇਂ ਤੋਂ ਕਾਂਗਰਸ ਦੇ ਉਮੀਦਵਾਰ ਅਵਤਾਰ ਹੈਨਰੀ ਹੀ ਰਹੇ। 1985 ਵਿੱਚ ਜਦੋਂ ਹੈਨਰੀ ਪਹਿਲੀ ਵਾਰ ਚੋਣ ਲੜੇ ਤਾਂ ਵੈਦ ਓਮ ਪ੍ਰਕਾਸ਼ ਦੱਤ ਨੇ ਉਨ੍ਹਾਂ ਨੂੰ 19935 ਵੋਟਾਂ ਨਾਲ ਹਰਾਇਆ ਪਰ ਕਾਂਗਰਸ ਨੇ ਹੈਨਰੀ ਪ੍ਰਤੀ ਆਪਣਾ ਵਿਸ਼ਵਾਸ ਜਾਰੀ ਰੱਖਦੇ ਹੋਏ 1992 ਵਿਚ ਵੀ ਉਸ ਨੂੰ ਹੀ ਟਿਕਟ ਦਿੱਤੀ।

ਇਹ ਵੀ ਪੜ੍ਹੋ: ਆਸਾਮ-ਚੀਨ ਬਾਰਡਰ ’ਤੇ ਡਿਊਟੀ ਦੌਰਾਨ ਨੂਰਪੁਰਬੇਦੀ ਦੇ ਨੌਜਵਾਨ ਸੈਨਿਕ ਦੀ ਮੌਤ, ਪਰਿਵਾਰ ਹੋਇਆ ਹਾਲੋ-ਬੇਹਾਲ

ਵੱਡੇ ਨੇਤਾ ਦੇ ਰੂਪ ਵਿਚ ਜਾਣੇ ਜਾਣ ਲੱਗੇ ਅਵਤਾਰ ਹੈਨਰੀ 
ਹੈਨਰੀ ਨੇ ਵੈਦ ਓਮ ਪ੍ਰਕਾਸ਼ ਦੱਤ ਨੂੰ 1992 ਵਿਚ 11084 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਹੈਨਰੀ ਜਲੰਧਰ ਨਾਰਥ ਦੇ ਵੱਡੇ ਨੇਤਾ ਦੇ ਰੂਪ ਵਿਚ ਜਾਣੇ ਜਾਣ ਲੱਗੇ। ਹੈਨਰੀ ਨੂੰ ਵਿਸ਼ਵਾਸ ਸੀ ਜੇ ਕੋਈ ਉਨ੍ਹਾਂ ਨੂੰ ਹਰਾ ਨਹੀਂ ਸਕਦਾ ਕਿਉਂਕਿ ਨਾਰਥ ਹਲਕੇ ਦੇ ਕੌਂਸਲਰਾਂ ਨੂੰ ਜ਼ਿਲ੍ਹਾ ਕਾਂਗਰਸ ਦੇ ਦਫ਼ਤਰ ਦੇ ਥਾਂ ਅਤੇ ਹੈਨਰੀ ਦੇ ਕੋਲ ਹੀ ਆਉਣਾ ਪੈਂਦਾ ਸੀ। ਕਿਹਾ ਜਾਂਦਾ ਹੈ ਕਿ ਜੋ ਕੌਂਸਲਰ ਜਾਂ ਨੌਰਥ ਤਾਂ ਹੋਰ ਨੇਤਾ ਹੈਨਰੀ ਦੇ ਵਿਰੋਧ ਵਿੱਚ ਚੱਲਣ ਦੀ ਕੋਸ਼ਿਸ਼ ਕਰਦਾ ਸੀ ਉਸ ਨੂੰ ਕਿਤੇ ਵੀ ਅਹਿਮਅਤ ਨਹੀਂ ਸੀ ਮਿਲਦੀ। 1997 ਵਿੱਚ ਹੈਨਰੀ ਦੀ ਤੂਤੀ ਬੋਲਣ ਲੱਗੀ ਅਤੇ ਉਹ ਭਾਜਪਾ ਨੇਤਾ ਨਵਲ ਕਿਸ਼ੋਰ ਨੂੰ 31723 ਵੋਟਾਂ ਨਾਲ ਹਰਾ ਕੇ ਜੇਤੂ ਰਹੇ ਇਸ ਤੋਂ ਬਾਅਦ ਮੇਅਰ ਰਹੇ ਸੁਰੇਸ਼ ਸਹਿਗਲ ਨੂੰ ਹੈਨਰੀ ਨੇ 19000 ਤੂੰ ਜ਼ਿਆਦਾ ਵੋਟਾਂ ਨਾਲ ਹਰਾਇਆ। ਇਸ ਤੋਂ ਬਾਅਦ ਕੋਈ ਵੀ ਭਾਜਪਾ ਨੇਤਾ ਜਲੰਧਰ ਨਾਰਥ ਵੱਲ ਜਾਣ ਦਾ ਨਹੀਂ ਸੋਚ ਰਿਹਾ ਸੀ। ਹੈਨਰੀ ਮੰਤਰੀ ਬਣੇ ਅਤੇ ਉਸ ਤੋਂ ਬਾਅਦ ਕਈ ਮਹਿਕਮੇ ਵੀ ਮਿਲੇ। ਉਨ੍ਹਾਂ ਦੀਆਂ ਬੱਸਾਂ ਵੀ ਚਲਦੀਆਂ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਟਰਾਂਸਪੋਰਟ ਮੰਤਰੀ ਬਣਾ ਦਿੱਤਾ ਗਿਆ।

ਇਹ ਵੀ ਪੜ੍ਹੋ: ਨਣਦੋਈਏ ਦੀ ਇਸ ਕਰਤੂਤ ਨਾਲ ਉੱਡੇ ਪਰਿਵਾਰ ਦੇ ਹੋਸ਼, ਵਿਆਹੁਤਾ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਕੀਤਾ ਇਹ ਕਾਰਾ

PunjabKesari

ਕੇ. ਡੀ. ਭੰਡਾਰੀ ਹਰਾ ਚੁੱਕੇ ਨੇ ਅਵਤਾਰ ਹੈਨਰੀ ਨੂੰ
2007 ਵਿੱਚ ਜਦੋਂ ਹੈਨਰੀ ਦਾ ਬੋਲਬਾਲਾ ਸੀ ਤਾਂ ਕੋਈ ਭਾਜਪਾ ਦਾ ਵੱਡਾ ਨੇਤਾ ਉਨ੍ਹਾਂ ਦੇ ਮੁਕਾਬਲੇ ਖੜ੍ਹੇ ਹੋਣ ਦੀ ਹਿੰਮਤ ਨਹੀਂ ਸੀ ਕਰ ਸਕਦਾ। ਇਸ ਦੌਰਾਨ ਭਾਜਪਾ ਨੇ ਕੇ. ਡੀ. ਭੰਡਾਰੀ ਨੂੰ ਹੈਨਰੀ ਖ਼ਿਲਾੜ਼ ਟਿਕਟ ਦਿੱਤੀ। ਦਾਅ ਠੀਕ ਲੱਗਾ ’ਤੇ ਭੰਡਾਰੀ ਨੇ ਹੈਨਰੀ ਨੂੰ 40,000 ਤੋਂ ਹਜ਼ਾਰ ਵੋਟਾਂ ਨਾਲ ਹਰਾਇਆ। ਕੇ. ਡੀ. ਭੰਡਾਰੀ ਨਰਮ ਅਕਸ ਦਿਖਾ ਕੇ ਲੋਕਾਂ ਵਿਚ ਹਮਦਰਦੀ ਲੈਂਦੇ ਰਹੇ ਹੈਨਰੀ ਨੇ ਵੀ ਆਪਣੀ ਲੀਡਰੀ ਕਾਇਮ ਰੱਖੀ ਅਤੇ ਹਾਰਨ ਦੇ ਬਾਵਜੂਦ ਵੀ ਉਨ੍ਹਾਂ ਦੇ ਫੋਨ ’ਤੇ ਉਨ੍ਹਾਂ ਦੇ ਕੰਮ ਹੁੰਦੇ ਰਹੇ। ਇਸ ਦੌਰਾਨ ਹੈਪੀ ਨੇ ਸਮਝਿਆ ਕਿ ਲੋਕ ਅਗਲੀ ਵਾਰ ਵਿਸਵਾਸ਼ ਦਿਖਾਉਣਗੇ ਪਰ ਹੈਨਰੀ ਨੂੰ ਮੁੜ ਲੋਕਾਂ ਦਾ ਸਮਰਥਨ ਨਹੀਂ ਮਿਲਿਆ।

ਇਹ ਵੀ ਪੜ੍ਹੋ: ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਜਵਾਨ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਇਸ ਤੋਂ ਬਾਅਦ 2012 ਵਿਚ ਚੋਣਾਂ ਵਿਚ ਹੈਨਰੀ ਨੂੰ ਕੇ. ਡੀ. ਭੰਡਾਰੀ ਨੇ 50 ਹਜ਼ਾਰ ਵੋਟਾਂ ਨਾਲ ਹਰਾਇਆ। ਇਸ ਦੌਰਾਨ ਭੰਡਾਰੀ ਨੂੰ ਸ਼ਕਤੀ ਦੇਣ ਲਈ ਉਨ੍ਹਾਂ ਨੂੰ ਮੁੱਖ ਸੰਸਦੀ ਸਕੱਤਰ ਵੀ ਬਣਾ ਦਿੱਤਾ ਗਿਆ। ਭੰਡਾਰੀ ਨੂੰ ਲੱਗਾ ਕਿ ਹੁਣ ਉਨ੍ਹਾਂ ਦੀ ਸੱਤਾ ਕਾਇਮ ਹੋ ਚੁੱਕੀ ਹੈ, ਜਿਸ ਕਾਰਨ ਭੰਡਾਰੀ ਬੇਫ਼ਿਕਰ ਹੋ ਗਏ। ਭੰਡਾਰੀ ਨੂੰ ਚੋਣ ਲੜਨਾ ਆਸਾਨ ਲੱਗ ਰਿਹਾ ਸੀ ਪਰ 2017 ਦੀਆਂ ਚੋਣਾਂ ਵਿੱਚ ਕੇ. ਡੀ. ਭੰਡਾਰੀ ਨੂੰ 37 ਹਜ਼ਾਰ ਜਦਕਿ ਹੈਨਰੀ ਦੇ ਪੁੱਤਰ ਬਾਵਾ ਹੈਨਰੀ ਨੂੰ 69 ਹਜ਼ਾਰ ਦੇ ਕਰੀਬ ਵੋਟਾਂ ਹਾਸਲ ਉਨ੍ਹਾਂ ਅਤੇ ਜੇਤੂ ਰਹੇ ਪਰ ਇਹ ਸਾਡਾ ਮੁੱਦਾ ਨਹੀਂ ਹੈ। ਅਸੀਂ ਗੱਲ ਕਰ ਰਹੇ ਹਾਂ ਕਿ ਹਾਥੀ ਦੀ ਤੱਕੜੀ ਦੇ ਨਾਲ ਹੋਈ ਐਂਟਰੀ ਨੇ ਜਲੰਧਰ ਨਾਰਥ ਦਾ ਸਮੀਕਰਨ ਬਦਲ ਦਿੱਤਾ ਹੈ। ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬਸਪਾ ਨੇਤਾ ਹੰਸਰਾਜ ਰਾਣਾ ਦੇ ਨਾਲ ਕਿਹੜੀ ਭੰਡਾਰੀ ਦੀ ਦੋਸਤੀ ਹੈ ਇਸ ਮਿੱਤਰਤਾ ਕਾਰਨ ਰਾਣਾ ਨੌਰਥ ਦੀ ਸੀਟ ਉਤੇ ਚੋਣ ਲੜ ਚੁੱਕੇ ਹਨ। ਇਸ ਦਾ ਨੁਕਸਾਨ ਕਾਂਗਰਸ ਨੂੰ ਹੋਇਆ ਹੈ।

ਇਹ ਵੀ ਪੜ੍ਹੋ: ਗੈਂਗਸਟਰ ਜਸਪ੍ਰੀਤ ਜੱਸੀ ਦਾ ਹੋਇਆ ਅੰਤਿਮ ਸੰਸਕਾਰ, ਭੈਣ ਨੇ ਦਿੱਤੀ ਮੁੱਖ ਅਗਨੀ ਤੇ ਧਾਹਾਂ ਮਾਰ ਰੋਇਆ ਪਰਿਵਾਰ

ਨਾਰਥ ਸੀਟ ਤੋਂ ਕਾਂਗਰਸ ਲਈ ਬਸਪਾ ਦਾ ਉਮੀਦਵਾਰ ਹੋਵੇਗਾ ਚਿੰਤਾ ਦਾ ਵਿਸ਼ਾ
ਹੁਣ ਜਲੰਧਰ ਨਾਰਥ ਦੀ ਸੀਟ ਉਤੇ ਬਸਪਾ ਦਾ ਉਮੀਦਵਾਰ ਮੈਦਾਨ ਵਿੱਚ ਹੋਵੇਗਾ ਇਹ ਕਾਂਗਰਸ ਦੇ ਲਈ ਚਿੰਤਾ ਦਾ ਵਿਸ਼ਾ ਹੈ। ਅਕਾਲੀ ਬਸਪਾ ਨੂੰ ਵੀ ਨੁਕਸਾਨ ਹੋਵੇਗਾ ਭਾਜਪਾ ਦੇ ਨਾਲ ਰਹਿਣ ਨਾਲ ਅਕਾਲੀ ਦਲ ਨੂੰ ਮਿਲਣ ਵਾਲੀ ਬੋਰਡ ਹੁਣ ਟੁੱਟ ਜਾਵੇਗੀ। ਉੱਥੇ ਹੀ ਭਾਜਪਾ ਨੂੰ ਵੀ ਇਸ ਨਾਲ ਨੁਕਸਾਨ ਹੋਵੇਗਾ ਕਿਉਂਕਿ ਜਲੰਧਰ ਨੌਰਥ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਵੋਟਰ ਹਨ ਜੋ ਕਿ ਅਕਾਲੀ ਦਲ ਦੇ ਨਾਲ ਗਠਜੋੜ ਹੋਣ ਕਾਰਨ ਭਾਜਪਾ ਨੂੰ ਵੋਟ ਦਿੰਦੇ ਰਹੇ ਹਨ। ਰਾਜਨੀਤੀ ਨਾਲ ਸਬੰਧ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਜਲੰਧਰ ਨਾਰਥ ਵਿਚ ਬਸਪਾ ਦਾ ਉਮੀਦਵਾਰ ਉਤਾਰਨ ਨਾਲ ਕਾਂਗਰਸ ਦੇ ਨਾਲ ਨਾਲ ਭਾਜਪਾ ਨੂੰ ਵੀ ਨੁਕਸਾਨ ਹੋਵੇਗਾ।

ਇਹ ਵੀ ਪੜ੍ਹੋ: 1997 ਤੋਂ ਡਿੱਗ ਰਿਹੈ ਬਸਪਾ ਦਾ ਗ੍ਰਾਫ, ਕੀ ਹੁਣ ਤੱਕੜੀ ਦੇ ਸਹਾਰੇ ਉੱਠ ਸਕੇਗਾ ਹਾਥੀ?

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News