ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਮੀਟਿੰਗ

Thursday, Feb 15, 2018 - 12:19 PM (IST)

ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਮੀਟਿੰਗ


ਨਿਹਾਲ ਸਿੰਘ ਵਾਲਾ (ਗੁਪਤਾ) - ਸ਼੍ਰੋਮਣੀ ਅਕਾਲੀ ਦਲ 1920 ਮੰਡੀ ਨਿਹਾਲ ਸਿੰਘ ਵਾਲਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਇਕ ਮੀਟਿੰਗ ਪਾਰਟੀ ਦੇ ਜਨਰਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਹ ਕਲਾਂ ਦੀ ਪ੍ਰਧਾਨਗੀ ਹੇਠ ਨਿਹਾਲ ਸਿੰਘ ਵਾਲਾ ਵਿਖੇ ਹੋਈ। ਇਸ ਮੀਟਿੰਗ 'ਚ ਜਥੇਦਾਰ ਬੂਟਾ ਸਿੰਘ ਰਣਸੀਹ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਨੂੰ ਕੁੱਝ ਚੰਦ ਕੁ ਬੰਦਿਆਂ ਨੂੰ ਵੇਚ ਦਿੱਤਾ ਹੈ ਤੇ ਨੋਟਬੰਦੀ ਕਰ ਕੇ ਤੇ ਜੀ. ਐੱਸ. ਟੀ. ਲਾ ਕੇ ਆਮ ਛੋਟੇ ਲੋਕਾਂ ਦਾ ਭਾਰੀ ਆਰਥਿਕ ਨੁਕਸਾਨ ਕੀਤਾ ਹੈ। 
ਕੁੱਝ ਬੰਦੇ ਜੋ ਮੋਦੀ ਸਰਕਾਰ ਨਾਲ ਰਲੇ ਹੋਏ ਹਨ, ਦੇਸ਼ ਅੰਦਰ ਮਨਮਰਜ਼ੀ ਕਰਦੇ ਹਨ। ਡੀਜ਼ਲ, ਪੈਟਰੋਲ, ਰਸੋਈ ਗੈਸ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ਪਰ ਦੇਸ਼ ਅੰਦਰ ਸਭ ਵੱਡੀਆਂ ਸਿਆਸੀ ਪਾਰਟੀਆਂ ਚੁੱਪ ਹਨ।  ਉਹ ਵੀ ਸਰਮਾਏਦਾਰਾਂ ਤੋਂ ਵੱਡੇ ਫੰਡ ਦੀ ਆਸ ਰੱਖਦੀਆਂ ਹਨ। ਸਰਮਾਏਦਾਰ ਪਾਰਟੀਆਂ ਦੇਸ਼ ਦੇ ਲੋਕਾਂ ਦੀ ਸਮੱਸਿਆ ਹੱਲ ਕਰਨ ਦੀ ਬਜਾਏ ਦੇਸ਼ ਨੂੰ ਲੜਾਈ ਵੱਲ ਧੱਕ ਰਹੀਆਂ ਹਨ। ਦੇਸ਼ ਅੰਦਰ ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਭ੍ਰਿਸ਼ਟਾਚਾਰ ਸਿਖਰਾਂ 'ਤੇ ਹੈ। ਦੇਸ਼ ਦਾ 73 ਫੀਸਦੀ ਸਰਮਾਇਆ ਕੁੱਝ ਘਰਾਣਿਆਂ ਕੋਲ ਜਮ੍ਹਾ ਹੋ ਗਿਆ ਹੈ। ਇਸ ਮੀਟਿੰਗ 'ਚ ਪ੍ਰਧਾਨ ਕ੍ਰਿਸ਼ਨ ਕੁਮਾਰ, ਹਰਬੰਸ ਲਾਲ, ਤਰਸੇਮ ਲਾਲ, ਯਸ਼ਪਾਲ ਸੇਠੀ, ਸ਼ਿੰਦਰਪਾਲ ਬੱਬੀ, ਜਲੌਰ ਸਿੰਘ ਆਦਿ ਸ਼ਾਮਲ ਸਨ।     


Related News