ਹਵਾਈ ਫੌਜ ਦੇ ਲਾਪਤਾ ਜਹਾਜ਼ 'ਚ ਸਵਾਰ ਸੀ ਸਮਾਣਾ ਦਾ ਮੋਹਿਤ ਗਰਗ (ਵੀਡੀਓ)

Tuesday, Jun 04, 2019 - 04:55 PM (IST)

ਸਮਾਣਾ (ਬਖਸ਼ੀ)—ਭਾਰਤੀ ਹਵਾਈ ਫੌਜ ਦੇ ਐਂਟੋਨੋਵਾ ਏ.ਐਨ-32 ਜਹਾਜ਼ 'ਚ ਬੀਤੇ ਦਿਨ ਸ਼ਾਮ ਤੋਂ ਲਾਪਤਾ ਹੋਏ ਜਹਾਜ਼ 'ਚ ਸਮਾਣਾ ਦਾ ਮੋਹਿਤ ਗਰਗ ਸ਼ਾਮਲ ਸੀ। ਜੋਰਹਾਟ ਤੋਂ ਉਡਾਣ ਭਰਨ ਮਗਰੋਂ ਐਂਟੋਨੋਵਾ ਏ.ਐੱਨ-32 ਜਹਾਜ਼ ਲਾਪਤਾ ਹੋ ਗਿਆ। ਬੀਤੀ ਸ਼ਾਮ ਜਹਾਜ਼ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ 'ਤੇ ਮੋਹਿਤ ਦੇ ਪਿਤਾ ਸੁਰਿੰਦਰਪਾਲ ਅਤੇ ਹੋਰ ਪਰਿਵਾਰਕ ਮੈਂਬਰ ਆਸਾਮ ਲਈ ਰਵਾਨਾ ਹੋ ਗਏ ਹਨ। 

ਜਾਣਕਾਰੀ ਮੁਤਾਬਕ ਮੋਹਿਤ ਦੀ ਕਰੀਬ 13 ਸਾਲ ਪਹਿਲਾਂ ਐੱਨ.ਡੀ.ਏ. 'ਚ ਚੋਣ ਹੋਈ ਸੀ, ਜਿਸ ਤੋਂ ਬਾਅਦ ਉਹ ਭਾਰਤੀ ਹਵਾਈ ਫੌਜ 'ਚ ਫਲਾਇੰਗ ਲੈਫਟੀਨੈਂਟ ਵਜੋਂ ਸੇਵਾ ਨਿਭਾਅ ਰਿਹਾ ਸੀ। ਭਾਰਤੀ ਹਵਾਈ ਫੌਜ ਦੇ ਟੈਂਟ ਨੂੰ ਏ.ਐੱਨ-32 ਜਹਾਜ਼ ਦੇ ਮੈਂਬਰਾਂ 'ਚ ਸ਼ਾਮਲ ਸੀ। ਮੋਹਿਤ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਜਲੰਧਰ ਵਾਸੀ ਆਸਥਾ ਨਾਂ ਦੀ ਲੜਕੀ ਨਾਲ ਹੋਇਆ ਸੀ ਜੋ ਕਿ ਮੌਜੂਦਾ ਸਮੇਂ ਆਸਾਮ 'ਚ ਇਕ ਬੈਂਕ 'ਚ ਨੌਕਰੀ ਕਰ ਰਹੀ ਹੈ।


author

Shyna

Content Editor

Related News