ਲੁਧਿਆਣਾ ਕਮਿਸ਼ਨਰੇਟ ਦਾ ਪਹਿਲਾ ਥਾਣਾ, ਜਿੱਥੇ ਜਾਣ ਵਾਲੀ ਹਰ ਵਿਅਕਤੀ ਹੋਵੇਗਾ ''ਸੈਨੇਟਾਈਜ਼''

Wednesday, May 06, 2020 - 12:22 PM (IST)

ਲੁਧਿਆਣਾ ਕਮਿਸ਼ਨਰੇਟ ਦਾ ਪਹਿਲਾ ਥਾਣਾ, ਜਿੱਥੇ ਜਾਣ ਵਾਲੀ ਹਰ ਵਿਅਕਤੀ ਹੋਵੇਗਾ ''ਸੈਨੇਟਾਈਜ਼''

ਲੁਧਿਆਣਾ (ਰਿਸ਼ੀ) : ਥਾਣਾ ਸ਼ਿਮਲਾਪੁਰੀ ਕਮਿਸ਼ਨਰੇਟ ਦਾ ਪਹਿਲਾ ਪੁਲਸ ਥਾਣਾ ਹੈ, ਜਿੱਥੇ ਜਾਣ ਵਾਲੇ ਹਰ ਵਿਅਕਤੀ ਪਹਿਲਾਂ ਆਪਣੇ ਆਪ ਸੈਨੇਟਾਈਜ਼ ਹੋਵੇਗਾ। ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਥਾਣੇ ਦੇ ਮੇਨ ਗੇਟ 'ਤੇ ਸੈਨੀਟਾਈਜ਼ਿੰਗ ਡੋਰ ਲਗਾਇਆ ਗਿਆ ਹੈ। ਇਹ ਇਲੈਕਟ੍ਰੋਨਿਕ ਡੋਰ ਆਪਣੇ ਆਪ ਵਰਕਿੰਗ ਕਰੇਗਾ। ਜਦੋਂ ਵੀ ਕੋਈ ਮੇਨ ਗੇਟ ਤੋਂ ਅੰਦਰ ਦਾਖਲ ਹੋਵੇਗਾ ਤਾਂ ਆਟੋਮੈਟਿਕ ਤਰੀਕੇ ਨਾਲ ਉਸ ਤੋਂ ਸੈਨੇਟਾਈਜ਼ ਨਿਕਲੇਗਾ, ਜੋ ਪੂਰੀ ਬਾਡੀ ਨੂੰ ਸੈਨੇਟਾਈਜ਼ ਕਰੇਗਾ। ਇਸੇ ਇਮਾਰਤ 'ਚ ਏ. ਡੀ. ਸੀ. ਪੀ.-2 ਅਤੇ ਏ. ਸੀ. ਪੀ. ਦੱਖਣੀ ਦਾ ਵੀ ਦਫਤਰ ਹੈ।


author

Babita

Content Editor

Related News