ਪੰਚਾਇਤ ਵਿਭਾਗ ਵਲੋਂ ਵੱਡੇ ਪੱਧਰ 'ਤੇ ਬੀ.ਡੀ.ਪੀ.ਓ ਦੇ ਤਬਾਦਲੇ

08/04/2019 4:37:15 PM

ਸ਼ੇਰਪੁਰ (ਅਨੀਸ਼) - ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਵੱਡੀ ਪੱਧਰ 'ਤੇ ਬਲਾਕਾਂ ਦੇ ਬੀ.ਡੀ.ਪੀ.ਓ. ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਨੇ ਪਿਛਲੇ ਲੰਮੇ ਸਮੇਂ ਤੋਂ ਤਾਇਨਾਤੀ ਦੀ ਉਡੀਕ 'ਚ ਵਿਭਾਗ ਦੇ ਮੁੱਖ ਦਫ਼ਤਰ 'ਚ ਬੈਠੇ ਦਰਜਨ ਤੋਂ ਵੱਧ ਬੀ.ਡੀ.ਪੀ.ਓਜ਼ ਦੀ ਵੱਖ-ਵੱਖ ਬਲਾਕਾਂ 'ਚ ਤਾਇਨਾਤੀ ਕੀਤੀ ਹੈ। ਵਿਭਾਗ ਵਲੋਂ ਬਦਲੇ ਗਏ 31 ਬਲਾਕਾਂ ਦੇ ਬੀ.ਡੀ.ਪੀ.ਓਜ਼ 'ਚ 16 ਬੀ.ਡੀ.ਪੀ.ਓ ਤੋਂ ਇਲਾਵਾ 11 ਲੇਖਾਕਾਰਾਂ, ਇਕ ਮੇਲਾ ਅਫ਼ਸਰ ਅਤੇ ਦੋ ਐੱਸ.ਈ.ਪੀ.ਓ. ਨੂੰ ਬਲਾਕਾਂ ਦਾ ਚਾਰਜ ਸੰਭਾਲਿਆ ਗਿਆ ਹੈ। ਇਸ ਦੌਰਾਨ 16 ਬੀ.ਡੀ.ਪੀ.ਓਜ਼ ਦੀਆਂ ਤਾਇਨਾਤੀਆਂ ਅਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਹਰਿੰਦਰ ਕੌਰ ਨੂੰ ਸ਼ੰਭੂ, ਨਿਧੀ ਸਿਨਹਾ ਨੂੰ ਸ਼ਹਿਣਾ, ਪ੍ਰਵੇਜ਼ ਸਿੰਘ ਨੂੰ ਫ਼ਾਜ਼ਿਲਕਾ, ਅਕਬਰ ਅਲੀ ਨੂੰ ਦਿੜ੍ਹਬਾ, ਨੀਰੂ ਗਰਗ ਨੂੰ ਜੈਤੋ, ਕਿਰਨਦੀਪ ਕੌਰ ਨੂੰ ਜਲੰਧਰ, ਸੰਦੀਪ ਸਿੰਘ ਨੂੰ ਹੁਸ਼ਿਆਰਪੁਰ-1, ਰਾਮ ਪਾਲ ਰਾਣਾ ਨੂੰ ਰੁੜਕਾ ਕਲਾਂ, ਗੁਰਮੇਲ ਸਿੰਘ ਨੂੰ ਸਮਾਣਾ, ਗੁਰਇਕਬਾਲ ਸਿੰਘ ਨੂੰ ਡੇਹਲੋਂ, ਪਰਮਜੀਤ ਸਿੰਘ ਨੂੰ ਮਾਲੇਰਕੋਟਲਾ-2, ਦਿਲਾਵਰ ਕੌਰ ਨੂੰ ਮਾਜਰੀ, ਕੁਲਦੀਪ ਸਿੰਘ ਨੂੰ ਧਾਰੀਵਾਲ, ਸੁਖਦੇਵ ਰਾਜ ਨੂੰ ਘਰੋਟਾ ਅਤੇ ਹਿਤੇਨ ਕਪਿਲਾ ਨੂੰ ਖੇੜਾ ਬਲਾਕ ਦਾ ਬੀ.ਡੀ.ਪੀ.ਓ ਲਾਇਆ ਗਿਆ ਹੈ।

ਲੇਖਾਕਾਰਾਂ 'ਚ ਮੇਜਰ ਸਿੰਘ ਸਰਦੂਲਗੜ੍ਹ, ਗੁਰਪ੍ਰੀਤ ਸਿੰਘ ਨੂੰ ਨੂਰਪੁਰ ਬੇਦੀ, ਵਿਪਨ ਕੁਮਾਰ ਨੂੰ ਨਰੋਟ ਜੈਮਲ ਸਿੰਘ, ਭੁਪਿੰਦਰ ਸਿੰਘ ਨੂੰ ਖੂਹੀਆਂ ਸਰਵਰ, ਪਰਮਜੀਤ ਸਿੰਘ ਕਾਹਲੋਂ ਨੂੰ ਕਾਹਨੂੰਵਾਨ, ਸੰਜੀਵ ਕੁਮਾਰ ਨੂੰ ਹੁਸ਼ਿਆਰਪੁਰ-1, ਖੁਸ਼ਵਿੰਦਰ ਕੁਮਾਰ ਨੂੰ ਬੱਸੀ ਪਠਾਣਾਂ, ਅਮਨਦੀਪ ਸ਼ਰਮਾ ਨੂੰ ਚੌਗਾਵਾਂ, ਜਸਵੰਤ ਸਿੰਘ ਨੂੰ ਮਲੋਟ, ਪ੍ਰਤਾਪ ਸਿੰਘ ਨੂੰ ਮੋਗਾ -1 ਅਤੇ ਗੁਰਮੀਤ ਸਿੰਘ ਨੂੰ ਫ਼ਤਹਿਗੜ੍ਹ ਚੂੜੀਆਂ ਬਲਾਕ ਦਾ ਚਾਰਜ ਸੌਂਪਿਆ ਗਿਆ ਹੈ। ਐੱਸ.ਈ.ਪੀ.ਓ ਰਣਜੀਤ ਸਿੰਘ ਨੂੰ ਫਿਲੌਰ, ਬਲਜੀਤ ਸਿੰਘ ਨੂੰ ਪਟਿਆਲਾ, ਮੇਲਾ ਅਫ਼ਸਰ ਲਖਬੀਰ ਸਿੰਘ ਬੁੱਟਰ ਨੂੰ ਰਈਆ ਬਲਾਕ ਦਾ ਚਾਰਜ ਦਿੱਤਾ ਗਿਆ ਹੈ । ਮੇਲਾ ਅਫ਼ਸਰ ਸੁਖਮੀਤ ਸਿੰਘ ਦੀ ਹੈੱਡਕੁਆਰਟਰ 'ਚ ਤਾਇਨਾਤੀ ਕੀਤੀ ਗਈ ਹੈ ।


rajwinder kaur

Content Editor

Related News