ਪੰਜਾਬ 'ਚ ਭਲਕੇ ਤੇਜ਼ ਤੂਫਾਨ ਤੇ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ
Thursday, Jun 11, 2026 - 05:44 PM (IST)
ਜਲੰਧਰ- ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਨੇ ਪੰਜਾਬ 'ਚ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਦੀ ਵੱਡੀ ਅਪਡੇਟ ਜਾਰੀ ਕੀਤੀ ਹੈ। ਵਿਭਾਗ ਮੁਤਾਬਕ ਭਲਕੇ 12 ਜੂਨ ਨੂੰ ਸੂਬੇ ਭਰ 'ਚ ਮੌਸਮ ਦਾ ਰੁੱਖ ਪੂਰੀ ਤਰ੍ਹਾਂ ਬਦਲ ਜਾਵੇਗਾ। ਜ਼ਿਲ੍ਹਾਵਾਰ ਚੇਤਾਵਨੀ ਅਨੁਸਾਰ ਭਲਕੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ 'ਚ ਓਰੇਂਜ ਅਲਰਟ' ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਤੇਜ਼ ਹਨੇਰੀ, ਗਰਜ-ਤੂਫਾਨ ਨਾਲ ਮੀਂਹ ਅਤੇ ਕਈ ਥਾਵਾਂ 'ਤੇ ਗੜ੍ਹੇ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ-ਤਰਨਤਾਰਨ 'ਚ ਹੈਰਾਨ ਕਰ ਦੇਣ ਵਾਲਾ ਮਾਮਲਾ: ਕੰਮ ਲਈ ਰੱਖੀ ਕੁੜੀ ਨਾਲ ਵੱਖ-ਵੱਖ ਵਿਅਕਤੀਆਂ ਪਾਸੋਂ...
ਜ਼ਿਆਦਾਤਰ ਇਲਾਕਿਆਂ 'ਚ ਹਵਾ ਦੀ ਰਫ਼ਤਾਰ 40-50 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ, ਜਦਕਿ ਕੁਝ ਥਾਵਾਂ 'ਤੇ 60-70 ਕਿਲੋਮੀਟਰ ਪ੍ਰਤੀ ਘੰਟੇ ਤੱਕ ਹਨੇਰੀ-ਝੱਖੜ ਚੱਲਣ ਦੀ ਸੰਭਾਵਨਾ ਹੈ। ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ, ਬਠਿੰਡਾ, ਫਿਰੋਜ਼ਪੁਰ ਸਮੇਤ ਸਾਰੇ ਮੈਦਾਨੀ ਇਲਾਕੇ ਇਸ ਦੀ ਲਪੇਟ 'ਚ ਰਹਿਣਗੇ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 30 ਕਿਲੋ ਤੋਂ ਵੱਧ ਹੈਰੋਇਨ ਸਣੇ ਫੜੇ ਗਏ 6 ਮੁਲਜ਼ਮ, ਵੱਖ-ਵੱਖ ਖੇਤਰਾਂ 'ਚ ਕਰਦੇ ਸਨ ਸਪਲਾਈ
ਇਸੇ ਤਰ੍ਹਾਂ 13 ਜੂਨ ਤੋਂ ਮੌਸਮ 'ਚ ਸੁਧਾਰ ਹੋਵੇਗਾ। ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਨਵਾਂਸ਼ਹਿਰ ਵਰਗੇ ਪਹਾੜੀ ਇਲਾਕਿਆਂ ਹਲਕੀ ਬਾਰਿਸ਼ ਹੋ ਸਕਦੀ ਹੈ। ਅੰਮ੍ਰਿਤਸਰ, ਬਠਿੰਡਾ, ਮਾਨਸਾ, ਤਰਨਤਾਰਨ, ਫਰੀਦਕੋਟ 'ਚ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। 14 ਅਤੇ 15 ਜੂਨ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਮੌਸਮ ਸਾਫ਼ ਰਹੇਗਾ। ਲੁਧਿਆਣਾ, ਪਟਿਆਲਾ, ਜਲੰਧਰ, ਐਸਏਐਸ ਨਗਰ ਮੋਹਾਲੀ, ਫਤਿਹਗੜ੍ਹ ਸਾਹਿਬ 'ਚ 'ਕੋਈ ਚੇਤਾਵਨੀ ਨਹੀਂ'ਹੈ। ਸਿਰਫ਼ ਸਰਹੱਦੀ ਜ਼ਿਲ੍ਹਿਆਂ 'ਚ ਹਲਕੇ ਬੱਦਲ ਰਹਿ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
