ਜਲੰਧਰ ''ਚ ਗੋਲ਼ੀਆਂ ਚੱਲਣ ਦੇ ਮਾਮਲੇ ''ਚ ਵੱਡੇ ਖ਼ੁਲਾਸੇ! ਦੁਸ਼ਮਣ ਨਾਲ ਦੋਸਤ ਨੂੰ ਖੜ੍ਹਾ ਵੇਖ ਕੀਤਾ ਕਾਂਡ

Thursday, Jun 18, 2026 - 04:18 PM (IST)

ਜਲੰਧਰ ''ਚ ਗੋਲ਼ੀਆਂ ਚੱਲਣ ਦੇ ਮਾਮਲੇ ''ਚ ਵੱਡੇ ਖ਼ੁਲਾਸੇ! ਦੁਸ਼ਮਣ ਨਾਲ ਦੋਸਤ ਨੂੰ ਖੜ੍ਹਾ ਵੇਖ ਕੀਤਾ ਕਾਂਡ

ਜਲੰਧਰ (ਸ. ਹ.)-ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਜੱਸਾ ਪੁਲ ’ਤੇ ਬੀਤੇ ਦਿਨ ਗੋਲ਼ੀਆਂ ਚਲਾ ਦਿੱਤੀਆਂ ਗਈਆਂ ਸਨ। ਦਰਅਸਲ ਆਪਣੇ ਦੋਸਤ ਕੰਨੂ ਗੁੱਜਰ ਨੂੰ ਦੁਸ਼ਮਣ ਨਿਤੀਸ਼ ਉਰਫ਼ ਗੁੱਲੀ ਨਾਲ ਖੜ੍ਹਾ ਵੇਖ ਕੇ ਅਮਰਜੀਤ ਸਿੰਘ ਅਮਰੀ ਗੁੱਸੇ ’ਚ ਆ ਗਿਆ ਅਤੇ ਕੰਨੂ ਗੁੱਜਰ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਕੰਨੂ ਗੁੱਜਰ ਅਤੇ ਉਸ ਦੇ ਨਾਲ ਖੜ੍ਹੇ ਰਾਹੁਲ ਨੇ ਅਮਰਜੀਤ ਦਾ ਵਿਰੋਧ ਕੀਤਾ ਤਾਂ ਅਮਰਜੀਤ ਨਾਲ ਆਏ ਪੈਨੀ ਨਿਹੰਗ ਨੇ ਪਿਸਤੌਲ ਕੱਢ ਲਈ ਅਤੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਦੌਰਾਨ ਇਕ ਗੋਲ਼ੀ ਰਾਹੁਲ ਨਾਂ ਦੇ ਨੌਜਵਾਨ ਦੇ ਪੇਟ ’ਚ ਜਾ ਲੱਗੀ, ਜਿਸ ਤੋਂ ਬਾਅਦ ਅਮਰਜੀਤ ਸਿੰਘ, ਪੈਨੀ ਨਿਹੰਗ ਆਪਣੇ ਸਾਥੀਆਂ ਸਮੇਤ ਗੱਡੀ ’ਚ ਸਵਾਰ ਹੋ ਕੇ ਫ਼ਰਾਰ ਹੋ ਗਏ। ਜਲਦੀ-ਜਲਦੀ ’ਚ ਰਾਹੁਲ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ: ਪੰਜਾਬ ਪੁਲਸ ਵਿਭਾਗ 'ਚ ਫੇਰਬਦਲ! ਇਨ੍ਹਾਂ ਤਿੰਨ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

PunjabKesari

ਦੇਰ ਰਾਤ ਜੱਸਾ ਪੁਲ ’ਤੇ ਹੋਈ ਫਾਇਰਿੰਗ ਦੀ ਸੂਚਨਾ ਮਿਲਦਿਆਂ ਹੀ ਏ. ਡੀ. ਸੀ. ਪੀ. ਰਾਕੇਸ਼ ਯਾਦਵ, ਏ. ਡੀ. ਸੀ. ਪੀ. ਜਯੰਤ ਪੁਰੀ, ਏ. ਐੱਸ. ਪੀ. ਨਾਰਥ ਅਸ਼ੋਕ ਮੀਨਾ ਸਮੇਤ ਕਈ ਥਾਣਿਆਂ ਦੀ ਪੁਲਸ, ਸੀ.ਆਈ.ਏ. ਸਟਾਫ਼ ਅਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਪੁਲਸ ਨੇ ਇਕ ਗੋਲ਼ੀ ਦਾ ਖੋਲ ਮੌਕੇ ਤੋਂ ਬਰਾਮਦ ਕੀਤਾ ਹੈ। ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਰਾਹੁਲ ਸਭਰਵਾਲ ਪੁੱਤਰ ਰਾਕੇਸ਼ ਕੁਮਾਰ ਨਿਵਾਸੀ ਆਰੀਆ ਨਗਰ ਖ਼ਿਲਾਫ਼ ਕਤਲ ਸਮੇਤ ਕੁੱਟਮਾਰ ਦੇ ਤਿੰਨ ਕੇਸ ਦਰਜ ਹਨ। ਰਾਹੁਲ ਨੂੰ ਸੱਤਾ ਮਰਡਰ ਕੇਸ ’ਚ ਗੁੱਲੀ ਸਮੇਤ ਹੋਰ ਮੁਲਜ਼ਮਾਂ ਨਾਲ ਨਾਮਜ਼ਦ ਕੀਤਾ ਗਿਆ ਸੀ।

PunjabKesari

ਉੱਧਰ ਰਾਹੁਲ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਥਾਣਾ ਇਕ ’ਚ ਅਮਰਜੀਤ ਸਿੰਘ ਅਮਰੀ, ਪੈਨੀ ਨਿਹੰਗ ਸਮੇਤ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸਾਰੇ ਮੁਲਜ਼ਮ ਘਰਾਂ ਤੋਂ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਅਮਰਜੀਤ ਸਿੰਘ ਵੀ ਇਕ ਹਮਲੇ ਦੇ ਕੇਸ ’ਚ ਜ਼ਮਾਨਤ ’ਤੇ ਹੈ। ਅਮਰਜੀਤ ਸਿੰਘ, ਰਾਹੁਲ, ਗੁੱਲੀ ਆਦਿ ਸਾਰੇ ਆਸ-ਪਾਸ ਦੇ ਘਰਾਂ ’ਚ ਹੀ ਰਹਿੰਦੇ ਹਨ। ਪੁਲਸ ਨੇ ਜਦੋਂ ਅਮਰਜੀਤ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਉੱਥੇ ਜਿੰਦਰਾ ਲਟਕਦਾ ਮਿਲਿਆ। ਪੁਲਸ ਜਿੰਦਰਾ ਤੋੜ ਕੇ ਘਰ ’ਚ ਦਾਖ਼ਲ ਹੋਈ ਅਤੇ ਤਲਾਸ਼ੀ ਵੀ ਲਈ ਪਰ ਕੁਝ ਨਹੀਂ ਮਿਲਿਆ। ਏ. ਡੀ. ਸੀ. ਪੀ. ਜਯੰਤ ਪੁਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਕਾਨੂੰਨ ਵਿਵਸਥਾ ਨੂੰ ਤੋੜਿਆ ਹੈ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜਲਦ ਹੀ ਸਾਰਿਆਂ ਦੀਆਂ ਗ੍ਰਿਫ਼ਤਾਰੀਆਂ ਹੋਣਗੀਆਂ।

PunjabKesari

ਇਹ ਵੀ ਪੜ੍ਹੋ: ਚੰਡੀਗੜ੍ਹ ਮੈਡੀਕਲ ਸਟੋਰ ਕਤਲ ਕਾਂਡ ਦੇ ਮੁਲਜ਼ਮਾਂ ਦਾ ਐਨਕਾਊਂਟਰ

ਸ਼ਰਾਬ ਦੇ ਨਸ਼ੇ ’ਚ ਸੀ ਅਮਰਜੀਤ, ਕੁੱਟਮਾਰ ਕਰਨ ’ਤੇ ਗੁੱਲੀ ਨਾਲ ਰੱਖਦਾ ਸੀ ਰੰਜਿਸ਼
ਫਰਵਰੀ 2023 ’ਚ ਹੋਏ ਸੱਤਾ ਮਰਡਰ ਕੇਸ ’ਚ ਗੁੱਲੀ ਨਾਂ ਦੇ ਨੌਜਵਾਨ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਸੀ। ਦਰਅਸਲ ਅਮਰਜੀਤ ਸਿੰਘ ਗੁੱਲੀ ਨਾਲ ਇਸ ਲਈ ਰੰਜਿਸ਼ ਰੱਖਦਾ ਸੀ ਕਿਉਂਕਿ ਗੁੱਲੀ ਨੇ ਕੁਝ ਸਮਾਂ ਪਹਿਲਾਂ ਅਮਰਜੀਤ ਸਿੰਘ ’ਤੇ ਹਮਲਾ ਕੀਤਾ ਸੀ। ਗੁੱਲੀ ਵੀ ਮਰਡਰ ਕੇਸ ’ਚ ਜ਼ਮਾਨਤ ’ਤੇ ਹੈ, ਜੋ ਮੰਗਲਵਾਰ ਦੇਰ ਰਾਤ ਰਾਹੁਲ ਦੇ ਨਾਲ ਕੰਨੂ ਗੁੱਜਰ ਦੇ ਘਰ ਦੇ ਕੋਲ (ਜੱਸਾ ਪੁਲ ਦੇ ਨੇੜੇ) ਖੜ੍ਹੇ ਹੋ ਕੇ ਗੱਲਾਂ ਕਰ ਰਹੇ ਸਨ।

PunjabKesari

ਇਸੇ ਦੌਰਾਨ ਸ਼ਰਾਬ ਦੇ ਨਸ਼ੇ ’ਚ ਆਪਣੇ ਸਾਥੀਆਂ ਸਮੇਤ ਬੋਲੈਰੋ ’ਚ ਸਵਾਰ ਹੋ ਕੇ ਆਇਆ ਅਮਰਜੀਤ ਗੁੱਲੀ ਨੂੰ ਵੇਖ ਕੇ ਗੁੱਸੇ ’ਚ ਆ ਗਿਆ ਅਤੇ ਗੁੱਲੀ ਦੇ ਨਾਲ-ਨਾਲ ਕੰਨੂ ਗੁੱਜਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕੰਨੂ ਗੁੱਜਰ ਕਾਫ਼ੀ ਸਮੇਂ ਤੋਂ ਅਪਰਾਧ ਦੀ ਦੁਨੀਆ ਤੋਂ ਦੂਰ ਹੈ, ਜਿਸ ਨੇ ਅਮਰਜੀਤ ਸਿੰਘ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ ਪਰ ਅਮਰਜੀਤ ਨਸ਼ੇ ’ਚ ਹੋਣ ਕਾਰਨ ਆਪਾ ਖੋਹ ਬੈਠਾ ਅਤੇ ਕੰਨੂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਅਮਰਜੀਤ ਸਿੰਘ ਦੇ ਨਾਲ ਆਏ ਪੈਨੀ ਨਿਹੰਗ ਨੇ ਪਿਸਤੌਲ ਕੱਢ ਲਈ। ਜਿਵੇਂ ਹੀ ਪੈਨੀ ਨੇ ਪਿਸਤੌਲ ਕੱਢੀ ਤਾਂ ਰਾਹੁਲ ਅਤੇ ਗੁੱਲੀ ਨੇ ਵੀ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ ਪਰ ਤੈਸ਼ ’ਚ ਆਏ ਪੈਨੀ ਨੇ ਫਾਇਰਿੰਗ ਕਰ ਦਿੱਤੀ। ਸੂਤਰਾਂ ਦੀ ਮੰਨੀਏ ਤਾਂ ਪੈਨੀ ਨੇ ਕੁਝ ਦੂਰੀ ’ਤੇ ਜਾ ਕੇ 2 ਤੋਂ 3 ਫਾਇਰ ਕੀਤੇ, ਜਿਨ੍ਹਾਂ ਵਿਚੋਂ ਇਕ ਗੋਲੀ ਰਾਹੁਲ ਦੇ ਪੇਟ ’ਚ ਲੱਗ ਗਈ।

ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਆ ਰਹੀ ਇਹ ਦਿੱਕਤ-ਪਰੇਸ਼ਾਨੀ

ਮੰਡੀ ’ਚ ਹਫ਼ਤਾ ਵਸੂਲੀ ਨੂੰ ਲੈ ਕੇ ਕੀਤਾ ਸੀ ਸੱਤਾ ਘੁੰਮਣ ਦਾ ਮਰਡਰ
ਦੱਸ ਦੇਈਏ ਕਿ 11 ਫਰਵਰੀ 2023 ਨੂੰ ਬਰਲਟਨ ਪਾਰਕ ’ਚ ਸੱਤਾ ਘੁੰਮਣ ਦੀ ਲਾਸ਼ ਬਰਾਮਦ ਹੋਈ ਸੀ। ਸੱਤਾ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ ਅਤੇ ਉਹ ਖੂਨ ਨਾਲ ਲੱਥਪੱਥ ਮ੍ਰਿਤਕ ਪਾਇਆ ਗਿਆ ਸੀ। ਸੱਤਾ ਅਤੇ ਨਿਤੀਸ਼ ਉਰਫ਼ ਗੁੱਲੀ ਵਿਚਾਲੇ ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਨਾਜਾਇਜ਼ ਵਸੂਲੀ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ। ਵਸੂਲੀ ਲਈ ਦੋਵੇਂ ਆਪਣਾ ਦਾਅਵਾ ਠੋਕ ਰਹੇ ਸਨ। ਇਸੇ ਵਿਵਾਦ ਕਾਰਨ ਗੁੱਲੀ ਨੇ 11 ਫਰਵਰੀ 2023 ਨੂੰ ਰਾਹੁਲ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਬਰਲਟਨ ਪਾਰਕ ’ਚ ਉਸ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ ਸੀ। ਕਤਲ ਦੇ ਕਰੀਬ ਤਿੰਨ ਦਿਨਾਂ ਬਾਅਦ ਹੀ ਜਲੰਧਰ ਪੁਲਸ ਨੇ ਗੁੱਲੀ ਅਤੇ ਰਾਹੁਲ ਨੂੰ ਇਕ ਹੋਰ ਸਾਥੀ ਸਮੇਤ ਰਾਜਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ: ਜਲੰਧਰ 'ਚ ਨਿਹੰਗ ਬਾਣੇ 'ਚ ਆਏ ਹਮਲਾਵਰਾਂ ਨੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ, 25 ਰਾਊਂਡ ਕੀਤੀ ਫਾਇਰਿੰਗ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

shivani attri

Content Editor

Related News