ਪੰਜਾਬ : ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਪਿਆ ਵੱਡਾ ਪੰਗਾ, ਬਿਨੈਕਾਰਾਂ ਨੂੰ ਪਈ ਨਵੀਂ ਮੁਸੀਬਤ, ਟਰਾਂਸਪੋਰਟ ਵਿਭਾਗ...

Wednesday, Jun 17, 2026 - 09:41 AM (IST)

ਪੰਜਾਬ : ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਪਿਆ ਵੱਡਾ ਪੰਗਾ, ਬਿਨੈਕਾਰਾਂ ਨੂੰ ਪਈ ਨਵੀਂ ਮੁਸੀਬਤ, ਟਰਾਂਸਪੋਰਟ ਵਿਭਾਗ...

ਲੁਧਿਆਣਾ (ਰਾਮ) : ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ਪਿਛਲੇ ਦੋ ਦਿਨਾਂ ਤੋਂ ਠੱਪ ਹੋਣ ਕਾਰਨ ਡਰਾਈਵਿੰਗ ਲਾਇਸੈਂਸ ਬਣਵਾਉਣ ਅਤੇ ਡਰਾਈਵਿੰਗ ਟੈਸਟ ਦੇਣ ਪੁੱਜੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੈੱਬਸਾਈਟ ਕੰਮ ਨਾ ਕਰਨ ਕਰਕੇ ਗੌਰਮੈਂਟ ਕਾਲਜ ਸਥਿਤ ਡਰਾਈਵਿੰਗ ਟੈਸਟ ਟਰੈਕ ਅਤੇ ਸੈਕਟਰ-32 ਡਰਾਈਵਿੰਗ ਟੈਸਟ ਟਰੈਕ ’ਤੇ ਮੰਗਲਵਾਰ ਨੂੰ ਵੱਡੀ ਗਿਣਤੀ 'ਚ ਬਿਨੈਕਾਰ ਪੁੱਜੇ ਪਰ ਉਨ੍ਹਾਂ ਦਾ ਕੋਈ ਕੰਮ ਨਹੀਂ ਹੋ ਸਕਿਆ। ਜਾਣਕਾਰੀ ਮੁਤਾਬਕ ਸਵੇਰ ਕਰੀਬ 8 ਵਜੇ ਤੋਂ ਹੀ ਸੈਂਕੜੇ ਲੋਕ ਆਪਣੇ ਨਿਰਧਾਰਤ ਸਮੇਂ ’ਤੇ ਡਰਾਈਵਿੰਗ ਟੈਸਟ ਦੇਣ ਤੇ ਹੋਰ ਸਬੰਧਿਤ ਕਾਰਜਾਂ ਲਈ ਟਰੈਕ ’ਤੇ ਪੁੱਜ ਗਏ ਸਨ।

ਇਹ ਵੀ ਪੜ੍ਹੋ : ਪੰਜਾਬ 'ਚ 600 ਯੂਨਿਟ ਮੁਫ਼ਤ ਬਿਜਲੀ ਨੂੰ ਲੈ ਕੇ ਪਿਆ ਵੱਡਾ ਪੰਗਾ, ਭਰਨੇ ਪੈਣਗੇ ਮੋਟੇ-ਮੋਟੇ ਬਿੱਲ! ਲੱਖਾਂ ਖ਼ਪਤਕਾਰ ਹੁਣ

ਹਾਲਾਂਕਿ ਵਿਭਾਗੀ ਵੈੱਬਸਾਈਟ ਬੰਦ ਹੋਣ ਕਾਰਨ ਆਨਲਾਈਨ ਪ੍ਰਕਿਰਿਆ ਪੂਰੀ ਨਹੀਂ ਸਕੀ, ਜਿਸ ਨਾਲ ਪੂਰਾ ਕੰਮ-ਕਾਜ ਪ੍ਰਭਾਵਿਤ ਰਿਹਾ। ਮੌਕੇ ’ਤੇ ਮੌਜੂਦ ਅਧਿਕਾਰੀਆਂ ਨੇ ਬਿਨੈਕਾਰਾਂ ਨੂੰ ਵਿਭਾਗ ਵੱਲੋਂ ਮਿਲਿਆ ਸੁਨੇਹਾ ਦਿਖਾਉਂਦੇ ਦੱਸਿਆ ਕਿ ਵੈੱਬਸਾਈਟ ਤਕਨੀਕੀ ਕਾਰਨਾਂ ਕਰਕੇ ਕੰਮ ਨਹੀਂ ਕਰ ਰਹੀ। ਇਸ ਕਾਰਨ ਡਰਾਈਵਿੰਗ ਟੈਸਟ ਅਤੇ ਹੋਰ ਸੇਵਾਵਾਂ ਹਾਲ ਦੀ ਘੜੀ ਨਹੀਂ ਚਲਾਈਆਂ ਜਾ ਸਕਦੀਆਂ। ਅਧਿਕਾਰੀਆਂ ਨੇ ਲੋਕਾਂ ਨੂੰ ਵਾਪਸ ਘਰ ਮੁੜਨ ਤੇ ਵੈੱਬਸਾਈਟ ਬਹਾਲ ਹੋਣ ਤੋਂ ਬਾਅਦ ਮੁੜ ਆਉਣ ਦੀ ਸਲਾਹ ਦਿੱਤੀ।

ਇਹ ਵੀ ਪੜ੍ਹੋ : ਘਰੋਂ ਭੱਜ ਕੇ ਲਿਵ-ਇਨ 'ਚ ਰਹਿਣ ਵਾਲਿਆਂ ਲਈ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫ਼ੈਸਲਾ

ਕਈ ਬਿਨੈਕਾਰਾਂ ਨੇ ਨਾਰਾਜ਼ਗੀ ਜਤਾਉਂਦੇ ਕਿਹਾ ਕਿ ਉਹ ਦੂਰ ਦੇ ਇਲਾਕਿਆਂ ਤੋਂ ਸਮਾਂ ਅਤੇ ਪੈਸਾ ਖ਼ਰਚ ਕੇ ਇੱਥੇ ਪੁੱਜੇ ਸਨ ਪਰ ਵੈੱਬਸਾਈਟ ਬੰਦ ਹੋਣ ਕਾਰਨ ਉਨ੍ਹਾਂ ਨੂੰ ਬਿਨਾਂ ਕੰਮ ਕਰਵਾਏ ਹੀ ਵਾਪਸ ਮੁੜਨਾ ਪਿਆ। ਲੋਕਾਂ ਦਾ ਕਹਿਣਾ ਸੀ ਕਿ ਵਿਭਾਗ ਨੂੰ ਵੈੱਬਸਾਈਟ ਸਬੰਧੀ ਸਮੱਸਿਆ ਦੀ ਅਗੇਤੀ ਸੂਚਨਾ ਜਾਰੀ ਕਰਨੀ ਚਾਹੀਦੀ ਸੀ ਤਾਂ ਕਿ ਉਨ੍ਹਾਂ ਨੂੰ ਗੈਰ-ਜ਼ਰੂਰੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈਂਦਾ। ਬਿਨੈਕਾਰਾਂ ਨੇ ਮੰਗ ਕੀਤੀ ਹੈ ਕਿ ਵਿਭਾਗ ਜਲਦ ਤਕਨੀਕੀ ਖ਼ਾਮੀ ਦੂਰ ਕਰਕੇ ਸੇਵਾਵਾਂ ਬਹਾਲ ਕਰਨ ਅਤੇ ਜਿਨ੍ਹਾਂ ਲੋਕਾਂ ਦੇ ਟੈਸਟ ਅਤੇ ਅਪਾਇੰਟਮੈਂਟਾਂ ਪ੍ਰਭਾਵਿਤ ਹੋਈਆਂ ਹਨ, ਨੂੰ ਨਵੀਆਂ ਤਾਰੀਖ਼ਾਂ ਜਾਰੀ ਕੀਤੀਆਂ ਜਾਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


 


author

Babita

Content Editor

Related News