ਪੰਜਾਬ ਦੇ ਵਾਹਨ ਚਾਲਕਾਂ ਲਈ ਨਵੀਂ ਮੁਸੀਬਤ! ਟ੍ਰਾਂਸਪੋਰਟ ਵਿਭਾਗ ਨੇ ਕੀਤਾ ਵੱਡਾ ਬਦਲਾਅ

Friday, Jun 12, 2026 - 12:04 PM (IST)

ਪੰਜਾਬ ਦੇ ਵਾਹਨ ਚਾਲਕਾਂ ਲਈ ਨਵੀਂ ਮੁਸੀਬਤ! ਟ੍ਰਾਂਸਪੋਰਟ ਵਿਭਾਗ ਨੇ ਕੀਤਾ ਵੱਡਾ ਬਦਲਾਅ

ਸ਼ੇਰਪੁਰ (ਅਨੀਸ਼)- ਟ੍ਰਾਂਸਪੋਰਟ ਵਿਭਾਗ ਵੱਲੋਂ ਪ੍ਰਦੂਸ਼ਣ ਸਰਟੀਫਿਕੇਟ ਲੈਣ ਲਈ ਨਵਾਂ ਸਾਫਟਵੇਅਰ ਅਪਡੇਟ ਕੀਤਾ ਗਿਆ ਹੈ, ਜਿਸ ਤਹਿਤ ਹੁਣ ਵ੍ਹੀਕਲ ਦੀ ਆਰ. ਸੀ. ਤੇ ਜਿਹੜਾ ਮੋਬਾਈਲ ਨੰਬਰ ਜੁੜਿਆ ਹੋਵੇਗਾ ਉਸ ’ਤੇ ਇਕ ਓ.ਟੀ.ਪੀ. ਆਵੇਗਾ ਅਤੇ ਓ.ਟੀ.ਪੀ. ਨੰਬਰ ਦਰਜ ਕਰਨ ਤੋਂ ਬਾਅਦ ਹੀ ਪ੍ਰਦੂਸ਼ਣ ਚੈੱਕ ਸੈਂਟਰ ਤੋਂ ਪ੍ਰਦੂਸ਼ਣ ਸਰਟੀਫਿਕੇਟ ਜਾਰੀ ਹੋ ਸਕੇਗਾ।

ਇਸ ਨਾਲ ਪ੍ਰਦੂਸ਼ਣ ਸਰਟੀਫਿਕੇਟ ਲੈਣ ਵਾਲਿਆਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ, ਕਿਉਂਕਿ ਜ਼ਿਆਦਤਰ ਵ੍ਹੀਕਲਾਂ ਦੀ ਆਰ. ਸੀ. ਨਾਲ ਮੋਬਾਈਲ ਨੰਬਰ ਅਟੈਚ ਨਹੀਂ ਹੈ ਅਤੇ ਕਈ ਵਿਅਕਤੀਆਂ ਦੇ ਪੁਰਾਣੇ ਨੰਬਰ ਅਟੈਚ ਹਨ ਜੋ ਬੰਦ ਹੋ ਚੁੱਕੇ ਹਨ, ਬਹੁਤ ਸਾਰੇ ਲੋਕ ਆਰ. ਸੀ. ਨੂੰ ਆਪਣੇ ਨਾਂ ਟਰਾਂਸਫਰ ਨਹੀਂ ਕਰਵਾਉਂਦੇ ਜਿਸ ਕਰ ਕੇ ਪੁਰਾਣੇ ਮਾਲਕ ਦਾ ਨੰਬਰ ਹੀ ਰਜਿਸਟਰਡ ਹੁੰਦਾ ਹੈ। ਜੇਕਰ ਕਿਸੇ ਵਿਅਕਤੀ ਨੇ ਆਪਣਾ ਨੰਬਰ ਦਰਜ ਕਰਵਾਉਣਾ ਹੈ ਤਾਂ ਆਰ. ਟੀ. ਓ. ਦਫਤਰ ’ਚ ਜਾਣਾ ਪਵੇਗਾ ਜਿੱਥੇ ਤਿੰਨ ਤੋਂ ਚਾਰ ਦਿਨ ਨੰਬਰ ਦਰਜ ਕਰਨ ਨੂੰ ਲੱਗਣਗੇ , ਕਿਉਂਕਿ ਪਹਿਲਾਂ ਸਬੰਧਤ ਕਲਰਕ ਕਾਗਜ਼ਾਤ ਵੈਰਾਫਾਈ ਕਰੇਗਾ ਅਤੇ ਫਿਰ ਆਰ.ਟੀ.ਓ. ਉਸ ਨੂੰ ਅਪਰੂਵਲ ਕਰੇਗਾ।

ਇਸ ਨਾਲ ਲੋਕਾਂ ਤੇ ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣ ’ਤੇ ਚਲਾਨ ਕੱਟਣ ਦੀ ਤਲਵਾਰ ਲਟਕੀ ਰਹੇਗੀ , ਕਿਉਂਕਿ ਜ਼ਿਆਦਤਰ ਸ਼ਹਿਰਾਂ ’ਚ ਆਨਲਾਈਨ ਚਲਾਨ ਕੱਟੇ ਜਾ ਰਹੇ ਹਨ ਅਤੇ ਮਾਲਕ ਦਾ ਨੰਬਰ ਆਰ. ਸੀ. ਨਾਲ ਅਟੈਚ ਨਾ ਹੋਣ ਕਰ ਕੇ ਚਲਾਨ ਸਹੀ ਪਤੇ ’ਤੇ ਨਹੀਂ ਪੁੱਜਦਾ, ਜਿਸ ਕਰ ਕੇ ਹੁਣ ਸਰਕਾਰ ਨੇ ਇਹ ਢੰਗ ਅਪਣਾਇਆ ਹੈ ਤਾਂ ਜੋਂ ਸਾਰੇ ਵ੍ਹੀਕਲ ਚਾਲਕ ਦੇ ਸਹੀ ਨੰਬਰ ਆਰ. ਸੀ. ਨਾਲ ਅਟੈਚ ਕੀਤੇ ਜਾ ਸਕਣ।


author

Anmol Tagra

Content Editor

Related News