ਰੈਣਕ ਬਾਜ਼ਾਰ ਗੋਲੀਕਾਂਡ ਨਾਲ ਜੁੜ ਸਕਦੇ ਨੇ ਸ਼ਸ਼ੀ ਸ਼ਰਮਾ 'ਤੇ ਹੋਏ ਹਮਲੇ ਦੇ ਤਾਰ

Friday, Nov 30, 2018 - 06:06 PM (IST)

ਜਲੰਧਰ (ਮ੍ਰਿਦੁਲ)— ਪ੍ਰਾਪਰਟੀ ਵਿਵਾਦ ਨੂੰ ਲੈ ਕੇ ਸ਼ਸ਼ੀ ਸ਼ਰਮਾ ਅਤੇ ਉਸ ਦੇ ਬੇਟੇ 'ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਜਿੱਥੇ ਇਕ ਪਾਸੇ ਪੁਲਸ ਸੀ. ਸੀ. ਟੀ. ਵੀ. ਦੀ ਫੁਟੇਜ ਮੀਡੀਆ 'ਚ ਵਾਇਰਲ ਹੋਣ ਦੀ ਗੱਲ ਕਹਿ ਰਹੀ ਹੈ, ਉਥੇ ਦੂਜੇ ਪਾਸੇ ਪੰਜਾਬ ਪੁਲਸ ਉਸੇ ਫੁਟੇਜ ਦੇ ਆਧਾਰ 'ਤੇ ਸਾਰੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਪੁਲਸ ਕੁਝ ਦਿਨ ਪਹਿਲਾਂ ਜੋਤੀ ਚੌਕ ਕੋਲ ਹੋਏ ਏ. ਸੀ. ਮਾਰਕੀਟ ਗੋਲੀਕਾਂਡ ਨਾਲ ਇਸ ਮਾਮਲੇ ਨੂੰ ਜੋੜ ਕੇ ਪੁੱਛਗਿੱਛ ਕਰ ਰਹੀ ਹੈ, ਕਿਉਂਕਿ ਪੁਲਸ ਨੂੰ ਇਨਪੁੱਟ ਮਿਲੇ ਹਨ ਕਿ ਉਕਤ ਗੋਲੀਕਾਂਡ 'ਚ ਸ਼ਸ਼ੀ ਸ਼ਰਮਾ ਨਾਲ ਜੁੜੇ ਇਕ ਖਾਸ ਵਿਅਕਤੀ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਤੋਂ ਰੰਜਿਸ਼ ਕਾਫੀ ਵਧ ਗਈ ਸੀ। ਸੂਤਰ ਦੱਸਦੇ ਹਨ ਕਿ ਸ਼ਸ਼ੀ ਸ਼ਰਮਾ ਵੱਲੋਂ ਸ਼ਹਿਰ ਦੇ ਸਤਾਏ ਨਾਮੀ ਲੋਕ ਹੁਣ ਇਸ ਕਾਂਡ ਤੋਂ ਬਾਅਦ ਐਕਟਿਵ ਹੋ ਚੁੱਕੇ ਹਨ ਅਤੇ ਜਲਦੀ ਉਹ ਵੀ ਪੁਲਸ ਨੂੰ ਸ਼ਸ਼ੀ ਸ਼ਰਮਾ ਬਾਰੇ ਉਸ ਦਾ ਪੁਰਾਣਾ ਰਿਕਾਰਡ ਵੀ ਦੇਣਗੇ ਤਾਂ ਜੋ ਸ਼ਸ਼ੀ ਸ਼ਰਮਾ ਖਿਲਾਫ ਸਖਤ ਕਾਰਵਾਈ ਹੋ ਸਕੇ।

ਹਮਲੇ ਤੋਂ ਬਾਅਦ ਐਂਟੀ ਲਾਬੀ ਨੇ ਬਣਾਇਆ ਮਾਸਟਰਪਲਾਨ!
ਸੂਤਰਾਂ ਦੀ ਮੰਨੀਏ ਤਾਂ ਸ਼ਸ਼ੀ ਸ਼ਰਮਾ ਅਤੇ ਉਸ ਦੇ ਬੇਟੇ 'ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਸ਼ਹਿਰ 'ਚ ਸ਼ਸ਼ੀ ਸ਼ਰਮਾ ਖਿਲਾਫ ਐਂਟੀ ਲਾਬੀ ਆਪਣਾ ਮਾਸਟਰਪਲਾਨ ਬਣਾਉਣ ਲਈ ਤੇਜ਼ ਹੋ ਗਈ ਹੈ, ਕਿਉਂਕਿ ਉਕਤ ਲਾਬੀ ਦੇ ਲੋਕਾਂ 'ਚੋਂ ਕਈ ਨਾਮੀ ਇੰਡਸਟਰੀਲਿਸਟ ਅਤੇ ਕਈ ਕਾਰੋਬਾਰੀਆਂ ਦੇ ਲੋਕਾਂ ਦੀ ਪ੍ਰਾਪਰਟੀ ਜਬਰਨ ਜ਼ਬਤ ਕਰ ਲਈ ਸੀ, ਜਿਸ ਕਾਰਨ ਕਾਫੀ ਲੋਕ ਸ਼ਸ਼ੀ ਤੋਂ ਪਰੇਸ਼ਾਨ ਹਨ। ਹਾਲਾਂਕਿ ਇਸ ਐਂਟੀ ਲਾਬੀ 'ਚ ਕਈ ਸਿਆਸੀ ਲੋਕ ਵੀ ਹਨ।

PunjabKesari

ਸ਼ਸ਼ੀ ਦੀ ਕਰੋੜਾਂ ਦੀ ਪ੍ਰਾਪਰਟੀ ਦਾ ਪੁਲਸ ਜਾਂਚ ਰਹੀ ਅੰਕੜਾ ਅਤੇ ਤਿਆਰ ਕਰ ਰਹੀ ਖਾਕਾ!
ਦੱਸ ਦੇਈਏ ਕਿ ਇਸ ਬਹੁਕਰੋੜੀ ਪ੍ਰਾਪਰਟੀ ਕਾਂਡ 'ਚ ਸ਼ਸ਼ੀ ਸ਼ਰਮਾ 'ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਪੁਲਸ ਕੋਲ ਕੁਝ ਅਜਿਹੇ ਤੱਥ ਸਾਹਮਣੇ ਆਏ ਹਨ, ਜਿਸ ਤੋਂ ਖੁਦ ਪੁਲਸ ਵੀ ਹੈਰਾਨ ਹੈ। ਪੁਲਸ ਇਸ ਸਮੇਂ ਸ਼ਸ਼ੀ ਸ਼ਰਮਾ ਦੀ ਸ਼ਹਿਰ 'ਚ ਕਿੰਨੀ ਪ੍ਰਾਪਰਟੀ ਹੈ, ਉਸ ਦਾ ਖਾਕਾ ਤਿਆਰ ਕਰ ਰਹੀ ਹੈ, ਜਿਸ ਦੇ ਨਾਲ ਨਾਲ ਇਹ ਵੀ ਖਾਕਾ ਤਿਆਰ ਕਰ ਰਹੀ ਹੈ ਕਿ ਪਿਛਲੇ ਕੁਝ ਮਹੀਨਿਆਂ 'ਚ ਕਿੰਨੇ ਵਿਵਾਦਿਤ ਪ੍ਰਾਪਰਟੀਆਂ ਦੇ ਰਾਜ਼ੀਨਾਮੇ ਸ਼ਸ਼ੀ ਸ਼ਰਮਾ ਨੇ ਕਰਵਾਏ ਤਾਂ ਜੋ ਪਤਾ ਚਲ ਸਕੇ ਕਿ ਕਿਤੇ ਪਿਛਲੇ ਰਾਜ਼ੀਨਾਮਿਆਂ 'ਚ ਸ਼ਾਮਲ ਲੋਕਾਂ ਨੇ ਸ਼ਸ਼ੀ ਸ਼ਰਮਾ 'ਤੇ ਹਮਲਾ ਤਾਂ ਨਹੀਂ ਕਰਵਾਇਆ ਹੈ?

ਸ਼ਸ਼ੀ ਦੀ ਕਰੋੜਾਂ ਦੀ ਪ੍ਰਾਪਰਟੀ ਦਾ ਪੁਲਸ ਲਗਾ ਰਹੀ ਹਿਸਾਬ!
ਤੁਹਾਨੂੰ ਦੱਸ ਦੇਈਏ ਕਿ ਬਹੁ-ਕਰੋੜੀ ਪ੍ਰਾਪਰਟੀ ਕਾਂਡ 'ਚ ਸ਼ਸ਼ੀ ਸ਼ਰਮਾ 'ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਪੁਲਸ ਦੇ ਕੋਲ ਕੁਝ ਅਜਿਹੇ ਤੱਥ ਸਾਹਮਣੇ ਆਏ ਹਨ, ਜਿਸ ਨਾਲ ਪੁਲਸ ਖੁਦ ਵੀ ਹੈਰਾਨ ਹੈ। ਪੁਲਸ ਇਸ ਸਮੇਂ ਸ਼ਸ਼ੀ ਸ਼ਰਮਾ ਦੀ ਸ਼ਹਿਰ 'ਚ ਜਿੰਨੀ ਵੀ ਪ੍ਰਾਪਰਟੀ ਹੈ, ਉਸ ਦਾ ਸਾਰਾ ਹਿਸਾਬ ਲਗਾ ਰਹੀ ਹੈ। ਪੁਲਸ ਇਹ ਵੀ ਖਾਕਾ ਤਿਆਰ ਕਰ ਰਹੀ ਹੈ ਕਿ ਪਿਛਲੇ ਕੁਝ ਮਹੀਨਿਆਂ 'ਚ ਕਿੰਨੇ ਵਿਵਾਦਤ ਪ੍ਰਾਪਰਟੀਆਂ ਦੇ ਰਾਜੀਨਾਮੇ ਸ਼ਸ਼ੀ ਸ਼ਰਮਾ ਨੇ ਕਰਵਾਏ ਹਨ ਤਾਂਕਿ ਪਤਾ ਚੱਲ ਸਕੇ ਕਿ ਕਿਤੇ ਪਿਛਲੇ ਰਾਜੀਨਾਮੇ 'ਚ ਸ਼ਾਮਲ ਲੋਕਾਂ ਨੇ ਤਾਂ ਸ਼ਸ਼ੀ 'ਤੇ ਹਮਲਾ ਨਹੀਂ ਕਰਵਾਇਆ?
ਇਕ ਸਾਲ ਪਹਿਲਾਂ ਇਸ ਕੇਸ 'ਚ ਸ਼ਸ਼ੀ ਸ਼ਰਮਾ ਬਣਿਆ ਸੀ ਗਵਾਹ
ਬੱਸ ਸਟੈਂਡ ਨੇੜੇ ਕਾਤਲਾਨਾ ਹਮਲੇ 'ਚ ਜ਼ਖਮੀ ਹੋਏ ਸ਼ਸ਼ੀ ਸ਼ਰਮਾ ਨੇ ਤਕਰੀਬਨ ਇਕ ਸਾਲ ਪਹਿਲਾਂ ਕਚਹਿਰੀ ਚੌਕ ਨੇੜੇ ਸਥਿਤ ਸ਼੍ਰੀ ਰਾਮ ਫਾਇਨਾਂਸ ਨਾਮਕ ਇਕ ਫਾਇਨਾਂਸਿੰਗ ਫਰਮ ਦੇ ਮਾਲਕ ਅਨੁਜ ਮੱਕੜ 'ਤੇ ਵੀ ਜਬਰਨ ਕੇਸ ਦਰਜ ਕਰਵਾਇਆ ਸੀ। ਹਾਲਾਂਕਿ ਉਸ ਕੇਸ 'ਚ ਦੋਸ਼ੀ ਅਨੁਜ ਮੱਕੜ ਨੇ ਪੁਲਸ ਨੂੰ ਬਿਆਨ ਦਿੱਤੇ ਸਨ ਕਿ ਉਸ ਨੂੰ ਕਾਫੀ ਦੇਰ ਤੋਂ ਬਲੈਕਮੇਲ ਕੀਤਾ ਜਾ ਰਿਹਾ ਹੈ। ਉਸ ਸਮੇਂ ਸ਼ਸ਼ੀ ਸ਼ਰਮਾ ਨੇ ਸਬੂਤਾਂ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕਰਦੇ ਹੋਏ ਫਾਇਨਾਂਸਿੰਗ ਕੰਪਨੀ ਦੇ ਮਾਲਕ ਅਨੁਜ ਮੱਕੜ ਅਤੇ ਉਸ ਦੇ ਬੇਟੇ 'ਤੇ ਕੇਸ ਦਰਜ ਕਰਵਾਇਆ। ਉਸ ਕੇਸ 'ਚ ਸ਼ਸ਼ੀ ਸ਼ਰਮਾ ਨੇ ਪੀੜਤ ਆਪਣੇ ਇਕ ਚੇਲੇ ਨੂੰ ਹੀ ਬਣਾਇਆ, ਜਿਸ ਤੋਂ ਬਾਅਦ ਰਾਜ਼ੀਨਾਮੇ ਲਈ ਮੋਟੀ ਫੀਸ ਵਸੂਲੀ ਜਾ ਰਹੀ ਸੀ ਪਰ ਅਨੁਜ ਮੱਕੜ ਦੀ ਇਸੇ ਬਲੈਕਮੇਲਿੰਗ ਦੇ ਡਰ ਤੋਂ ਜੇਲ 'ਚ ਮੌਤ ਹੋ ਗਈ। ਉਸ ਸਮੇਂ ਐੱਸ. ਐੱਚ. ਓ. ਬਲਵੀਰ ਸਿੰਘ ਨੇ ਕੇਸ ਦਰਜ ਕੀਤਾ ਸੀ ਅਤੇ ਬਲਵੀਰ ਸਿੰਘ ਨੇ ਕਿਹਾ ਸੀ ਕਿ ਉਕਤ ਫਾਇਨਾਂਸਰ ਨੇ ਕਈ ਲੋਕਾਂ ਨਾਲ ਠੱਗੀ ਕੀਤੀ ਸੀ।


shivani attri

Content Editor

Related News