ਅਹਿਮ ਖ਼ਬਰ : ਪੰਜਾਬ ਦੇ ਇਸ ਪਾਵਰ ਹਾਊਸ ਨੇ ਤੋੜਿਆ ਬਿਜਲੀ ਉਤਪਾਦਨ ਦਾ ਰਿਕਾਰਡ
Monday, Aug 02, 2021 - 02:36 PM (IST)
ਪਟਿਆਲਾ (ਜੋਸਨ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸ਼ਾਨਨ ਪਾਵਰ ਹਾਊਸ ਜੋਗਿੰਦਰ ਨਗਰ ਨੇ ਇਕ ਇਤਿਹਾਸ ਸਿਰਜਿਆ ਹੈ। ਪਾਵਰਕਾਮ ਦੇ ਚੇਅਰਮੈਨ ਏ. ਵੇਣੂੰ ਪ੍ਰਸਾਦ ਨੇ ਖ਼ੁਲਾਸਾ ਕੀਤਾ ਕਿ ਸ਼ਾਨਨ ਪਾਵਰ ਹਾਊਸ ਨੇ ਜੁਲਾਈ-2021 'ਚ 83.168 ਮਿਲੀਅਨ ਯੂਨਿਟ ਬਿਜਲੀ ਪੈਦਾ ਕਰਕੇ ਹਰ ਸਮੇਂ ਦਾ ਮਹੀਨਾਵਾਰ ਉਤਪਾਦਨ ਰਿਕਾਰਡ (ਇਸ ਦੇ ਚਾਲੂ ਹੋਣ ਤੋਂ ਬਾਅਦ ਮਤਲਬ 1932 ਤੋਂ) ਤੋੜ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਬਿਜਲੀ ਉਤਪਾਦਨ ਦਾ ਰਿਕਾਰਡ ਜੁਲਾਈ, 1997 ਦੇ ਮਹੀਨੇ 82.054 ਮਿਲੀਅਨ ਯੂਨਿਟ ਬਿਜਲੀ ਪੈਦਾ ਕਰਨ ਦਾ ਸੀ। ਸ਼ਾਨਨ ਪਾਵਰ ਹਾਊਸ ਨੇ ਪਹਿਲੀ ਵਾਰ 101.62 ਫ਼ੀਸਦੀ ਦੇ ਮਹੀਨੇਵਾਰ ਪਲਾਂਟ ਲੋਡ ਫੈਕਟਰ ਨੂੰ ਪ੍ਰਾਪਤ ਕਰਕੇ ਇਤਿਹਾਸ ਬਣਾਇਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦਰਦਨਾਕ ਘਟਨਾ, ਚੁੰਨ੍ਹੀ ਦੀ ਪੀਂਘ ਬਣਾ ਕੇ ਝੂਟ ਰਹੀ ਬੱਚੀ ਦੀ ਦਮ ਘੁੱਟਣ ਕਾਰਨ ਮੌਤ
ਝੋਨੇ ਦੇ ਚਾਲੂ ਸੀਜ਼ਨ ਦੌਰਾਨ ਜਦੋਂ ਬਿਜਲੀ ਦੀ ਭਾਰੀ ਘਾਟ ਸੀ, ਸ਼ਾਨਨ ਪਾਵਰ ਹਾਊਸ ਨੇ ਆਪਣੀ ਸਥਾਪਿਤ ਸਮਰੱਥਾ 110 ਮੈਗਾਵਾਟ ਤੋਂ ਵਧੇਰੇ ਅਤੇ 4 ਮੈਗਾਵਾਟ ਜ਼ਿਆਦਾ ਬਿਜਲੀ ਪੈਦਾ ਕੀਤੀ। ਇਕ ਸੁਨੇਹੇ 'ਚ ਏ. ਵੇਣੂੰ ਪ੍ਰਸਾਦ ਨੇ ਇਸ ਪ੍ਰਾਪਤੀ ਲਈ ਸ਼ਾਨਨ ਪਾਵਰ ਹਾਊਸ ਦੇ ਅਧਿਕਾਰੀਆਂ, ਮੁਲਾਜ਼ਮਾਂ ਦੀ ਸਖ਼ਤ ਮਿਹਨਤ ਦੀ ਤਾਰੀਫ਼ ਕੀਤੀ ਹੈ।
ਇਹ ਵੀ ਪੜ੍ਹੋ : ਧੀ ਦੇ ਭਾਜਪਾ 'ਚ ਸ਼ਾਮਲ ਹੋਣ 'ਤੇ 'ਬਲਵੰਤ ਸਿੰਘ ਰਾਮੂਵਾਲੀਆ' ਦਾ ਵੱਡਾ ਬਿਆਨ, ਤੋੜੇ ਹਰ ਤਰ੍ਹਾਂ ਦੇ ਸਬੰਧ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ