ਪੰਜਾਬ ''ਚ ਸ਼ਰਮਨਾਕ ਘਟਨਾ! ਕੁੜੀਆਂ ਦੇ ਕੱਪੜੇ ਪਾੜ ਕੇ ਮੁਹੱਲੇ ''ਚ ਘੁੰਮਾਇਆ
Saturday, Nov 09, 2024 - 02:01 PM (IST)
ਫਿਲੌਰ (ਭਾਖੜੀ)- ਬੀਤੇ ਦਿਨ-ਰਾਤ ਸਾਢੇ 9 ਵਜੇ ਵਿਜੇ ਮਸੀਹ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਬਕਾ ਕੌਂਸਲਰ ਦੇ ਘਰ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਸਾਬਕਾ ਕੌਂਸਲਰ ਦਾ ਦੋਸ਼ ਹੈ ਕਿ ਘਰ ’ਚ ਮੌਜੂਦ ਉਨ੍ਹਾਂ ਦੀਆਂ ਲੜਕੀਆਂ ਦੇ ਵਿਜੇ ਮਸੀਹ ਨੇ ਕੱਪੜੇ ਪਾੜ ਕੇ ਵਾਲਾਂ ਤੋਂ ਫੜ ਕੇ ਸ਼ਰੇਆਮ ਘੜੀਸ ਕੇ ਮੁਹੱਲੇ ’ਚ ਘੁੰਮਾਇਆ। ਉਕਤ ਹਮਲੇ ’ਚ ਪਰਿਵਾਰ ਦੀਆਂ 4 ਔਰਤਾਂ ਅਤੇ ਇਕ ਬਜ਼ੁਰਗ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ। ਇਕ ਲੜਕੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ। ਵਿਜੇ ਮਸੀਹ ਮੁੜ ਹਮਲਾ ਨਾ ਕਰ ਦੇਵੇ, ਸਥਾਨਕ ਪੁਲਸ ਨੇ ਉਥੇ 5 ਮੁਲਾਜ਼ਮਾਂ ਨੂੰ 24 ਘੰਟੇ ਲਈ ਤਾਇਨਾਤ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - 12 ਨਵੰਬਰ ਨੂੰ ਪੰਜਾਬ ਵਿਚ ਛੁੱਟੀ!
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਬੇਟਾ ਸਵੇਰੇ ਫਿਲੌਰ ਅਦਾਲਤ ’ਚ ਆਪਣੀ ਤਰੀਕ ’ਤੇ ਗਿਆ। ਉਥੇ ਵਿਜੇ ਮਸੀਹ ਵੀ ਆਪਣੇ ਸਾਥੀਆਂ ਨਾਲ ਪਹਿਲਾਂ ਹੀ ਖੜ੍ਹਾ ਸੀ, ਜਿਸ ਨੇ ਉਸ ਦੇ ਬੇਟੇ ’ਤੇ ਅਦਾਲਤੀ ਕੰਪਲੈਕਸ ’ਚ ਹੀ ਧਮਕਾਉਂਦੇ ਹੋਏ ਹਮਲਾ ਕਰ ਦਿੱਤਾ, ਜਿਸ ਦੀ ਸ਼ਿਕਾਇਤ ਉਸ ਦੇ ਬੇਟੇ ਨੇ ਅਦਾਲਤ ’ਚ ਪੇਸ਼ ਹੋ ਕੇ ਜੱਜ ਸਾਹਿਬ ਕੋਲ ਅਤੇ ਸਥਾਨਕ ਪੁਲਸ ਨੂੰ ਵੀ ਕੀਤੀ। ਰਾਤ ਸਾਢੇ 9 ਵਜੇ ਉਹ ਕਿਸੇ ਕੰਮ ਦੇ ਸਿਲਸਿਲੇ ’ਚ ਬਾਹਰ ਗਏ ਹੋਏ ਸਨ। ਪਿੱਛੋਂ ਵਿਜੇ ਮਸੀਹ ਨੇ ਆਪਣੇ ਸਾਥੀਆਂ ਸਮੇਤ ਉਸ ਦੇ ਘਰ ’ਤੇ ਹਮਲਾ ਕਰ ਦਿੱਤਾ। ਵਿਜੇ ਮਸੀਹ ਇਥੇ ਹੀ ਨਹੀਂ ਰੁਕਿਆ, ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੀਆਂ ਲੜਕੀਆਂ ਦੇ ਕੱਪੜੇ ਪਾੜੇ ਅਤੇ ਉਨ੍ਹਾਂ ਨੂੰ ਵਾਲਾਂ ਤੋਂ ਫੜ ਕੇ ਕੁੱਟਦੇ-ਮਾਰਦੇ ਹੋਏ ਘਰੋਂ ਬਾਹਰ ਲੈ ਗਏ। ਉਸ ਨੂੰ ਜਿਉਂ ਹੀ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਸਥਾਨਕ ਪੁਲਸ ਨੂੰ ਫੌਰਨ ਸੂਚਿਤ ਕੀਤਾ।
ਪੁਲਸ ਦੇ ਪੁੱਜਣ ਤੋਂ ਪਹਿਲਾਂ ਹੀ ਵਿਜੇ ਮਸੀਹ ਆਪਣੇ ਸਾਥੀ ਟਿੰਡਾ, ਸੰਜੂ, ਫਜ਼ਲ, ਸ਼ਿਵਾ, ਮਨੀ ਅਤੇ ਜੋਨਲ ਨਾਲ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਸਾਬਕਾ ਕੌਂਸਲਰ ਨੇ ਇਹ ਵੀ ਦੱਸਿਆ ਕਿ 2 ਹਫਤੇ ਪਹਿਲਾਂ ਹੀ ਉਨ੍ਹਾਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਪੇਸ਼ ਹੋ ਕੇ ਬਾਕਾਇਦਾ ਵਿਜੇ ਮਸੀਹ ’ਤੇ 2 ਦਰਜਨ ਤੋਂ ਵੱਧ ਨਸ਼ਾ ਅਤੇ ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਅਤੇ ਕੁੱਟਮਾਰ ਦੇ ਕੇਸਾਂ ਦੀ ਪੂਰੀ ਸੂਚੀ ਸੌਂਪੀ ਸੀ। ਉਸ ਨੇ ਉੱਚ ਅਧਿਕਾਰੀਆਂ ਨੂੰ ਇਹ ਵੀ ਦੱਸਿਆ ਸੀ ਕਿ ਵਿਜੇ ਰੋਜ਼ਾਨਾ ਉਨ੍ਹਾਂ ਨੂੰ ਧਮਕੀਆਂ ਦੇ ਰਿਹਾ ਹੈ। ਪੁਲਸ ਨੇ ਉਸ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਦਾ ਖਮਿਆਜ਼ਾ ਉਸ ਦੇ ਪਰਿਵਾਰ ਦੀਆਂ ਔਰਤਾਂ ਨੂੰ ਭੁਗਤਣਾ ਪਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੁਲਾਜ਼ਮਾਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ!
ਇਸ ਹਮਲੇ ’ਚ ਇਕ ਕੁੜੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ, ਜਦੋਂਕਿ ਬਾਕੀਆਂ ਦਾ ਇਲਾਜ ਸਥਾਨਕ ਹਸਪਤਾਲ ’ਚ ਚੱਲ ਰਿਹਾ ਹੈ। ਵਿਜੇ ਮਸੀਹ ਹਸਪਤਾਲ ’ਚ ਆ ਕੇ ਪੀੜਤਾਂ ’ਤੇ ਮੁੜ ਹਮਲਾ ਨਾ ਕਰ ਦੇਵੇ, ਇਸ ਦੇ ਲਈ ਪੁਲਸ ਨੇ ਉਥੇ ਬਾਕਾਇਦਾ ਰੈਪਿਡ ਐਕਸ਼ਨ ਫੋਰਸ ਦੇ 4 ਪੁਲਸ ਜਵਾਨ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਕਰ ਦਿੱਤੇ ਹਨ, ਜੋ 24 ਘੰਟੇ ਉਥੇ ਡਿਊਟੀ ਦੇਣਗੇ। ਇਸ ਤੋਂ ਇਲਾਵਾ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਸਾਬਕਾ ਕੌਂਸਲਰ ਉੱਥੇ ਹੀ ਕਾਰ ’ਚ ਹਸਪਤਾਲ ਦੇ ਬਾਹਰ ਸੋਣ ਲਈ ਮਜਬੂਰ ਹੋ ਗਿਆ। ਇਸ ਸਬੰਧੀ ਪੁੱਛਣ ’ਤੇ ਥਾਣਾ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੇ ਸਾਫ ਤੌਰ ’ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8