NEET RESULT: ਦੇਸ਼ ਭਰ ''ਚੋਂ ਪਹਿਲੇ ਨੰਬਰ ''ਤੇ ਆਇਆ ਲੁਧਿਆਣਾ ਦਾ ਮੁੰਡਾ

Saturday, Jul 18, 2026 - 03:34 PM (IST)

NEET RESULT: ਦੇਸ਼ ਭਰ ''ਚੋਂ ਪਹਿਲੇ ਨੰਬਰ ''ਤੇ ਆਇਆ ਲੁਧਿਆਣਾ ਦਾ ਮੁੰਡਾ

ਲੁਧਿਆਣਾ (ਵਿੱਕੀ)- ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਜਾਰੀ ਕੀਤੇ ਨੀਟ ਯੂਜੀ. ਰੀ-ਐਗਜ਼ਾਮ ਦੇ ਨਤੀਜਿਆਂ ਵਿਚ ਲੁਧਿਆਣਾ ਦੇ ਹੋਣਹਾਰ ਵਿਦਿਆਰਥੀ ਆਰੀਅਨ ਗੁਪਤਾ ਨੇ ਪੂਰੇ ਦੇਸ਼ ਵਿਚੋਂ ਟਾਪ ਕੀਤਾ। ਆਰੀਅਨ ਗੁਪਤਾ ਨੇ ਇਸ ਮੁਸ਼ਕਲ ਪ੍ਰੀਖਿਆ ਵਿਚ 720 ਵਿਚੋਂ 715 ਅੰਕ ਪ੍ਰਾਪਤ ਕਰ ਕੇ ਆਲ ਇੰਡੀਆ ਰੈਂਕ-1 ’ਤੇ ਆਪਣਾ ਕਬਜ਼ਾ ਜਮਾਇਆ।

ਆਪਣੀ ਇਸ ਬਿਹਤਰ ਕਾਮਯਾਬੀ ਨੂੰ ਲੈ ਕੇ ਦੁੱਗਰੀ ਨਿਵਾਸੀ ਆਰੀਅਨ ਨੇ ਸਾਂਝਾ ਕੀਤਾ ਕਿ ਇਸ ਮੁਕਾਮ ਤੱਕ ਪੁੱਜਣ ਲਈ ਉਨ੍ਹਾਂ ਨੇ ਦਿਨ ਰਾਤ ਇਕ ਕਰ ਦਿੱਤਾ ਸੀ। ਉਹ ਹਰ ਦਿਨ ਲਗਭਗ 16 ਤੋਂ 17 ਘੰਟੇ ਤੱਕ ਲਗਾਤਾਰ ਪੜ੍ਹਾਈ ਕਰਦੇ ਸਨ ਜਿਸ ਕਾਰਨ ਕਈ ਵਾਰ ਤਾਂ ਉਹ ਆਪਣੀ ਨੀਂਦ ਤੱਕ ਪੂਰੀ ਨਹੀਂ ਕਰ ਪਾਉਂਦੇ ਸਨ। ਆਰੀਅਨ ਗੁਪਤਾ ਦੀ ਪਰਿਵਾਰਕ ਬੈਕ ਗਰਾਊਂਡ ਵੀ ਮੈਡੀਕਲ ਨਾਲ ਜੁੜੀ ਹੈ। ਉਨ੍ਹਾਂ ਦੇ ਮਾਤਾ-ਪਿਤਾ ਦੋਵੇਂ ਪੇਸ਼ੇ ਵਜੋਂ ਡਾਕਟਰ ਹਨ। ਬੇਟੇ ਦੀ ਇਸ ਸ਼ਾਨਦਾਰ ਰੈਂਕਿੰਗ ਤੋਂ ਬਾਅਦ ਪੂਰੇ ਘਰ ਵਿਚ ਜਸ਼ਨ ਦਾ ਮਾਹੌਲ ਹੈ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।

ਭਵਿੱਖ ਸਬੰਧੀ ਗੱਲ ਕਰਦਿਆਂ ਆਰੀਅਨ ਗੁਪਤਾ ਨੇ ਦੱਸਿਆ ਕਿ ਉਹ ਭਵਿੱਖ ਵਿਚ ਇਕ ਆਂਕੋਲੋਜਿਸਟ (ਕੈਂਸਰ ਮਾਹਰ) ਵਜੋਂ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਖਾਸ ਮੁਕਾਮ ਨੂੰ ਚੁਣਨ ਪਿੱਛੇ ਉਨ੍ਹਾਂ ਦੀ ਇਕ ਬੇਹੱਦ ਭਾਵੁਕ ਵਜ੍ਹਾ ਰਹੀ ਹੈ ਜਿਸ ਨੇ ਉਨ੍ਹਾਂ ਨੂੰ ਡਾਕਟਰ ਬਣਨ ਦੀ ਪ੍ਰੇਰਣਾ ਦਿੱਤੀ।


author

Anmol Tagra

Content Editor

Related News