ਪਟਵਾਰੀ ਦਾ ਘਟੀਆ ਕਾਰਾ, ਵਿਅਕਤੀ ਨੂੰ ਖ਼ੁਦ ਕਰਵਾ ਕੇ ਦਿੱਤਾ 20 ਲੱਖ ਦਾ ਲੋਨ, ਫਿਰ ਇੰਝ ਕੀਤਾ ਹੱਥ ਸਾਫ਼
Friday, Mar 08, 2024 - 03:07 PM (IST)
ਗੁਰਦਾਸਪੁਰ (ਵਿਨੋਦ) - ਇਕ ਵਿਅਕਤੀ ਦੀ 20 ਕਨਾਲ 10 ਮਰਲੇ ਜ਼ਮੀਨ 'ਤੇ 20 ਲੱਖ ਰੁਪਏ ਦਾ ਲੋਨ ਧੋਖੇ ਨਾਲ ਪਾਸ ਕਰਵਾਉਣ ਤੋਂ ਬਾਅਦ ਖੁਦ ਕੱਢਵਾ ਕੇ ਉਸ ਨਾਲ ਧੋਖਾਧੜੀ ਕਰਨ ਦੇ ਮਾਮਲੇ ’ਚ ਸਿਟੀ ਪੁਲਸ ਗੁਰਦਾਸਪੁਰ ਨੇ ਇਕ ਪਟਵਾਰੀ ਸਮੇਤ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੇ ਦੋਸ਼ੀ ਅਜੇ ਫ਼ਰਾਰ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਇਸ ਸਬੰਧੀ ਪੁਲਸ ਅਧਿਕਾਰੀ ਏ. ਐੱਸ. ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਬਲੱਗਣ ਨੇ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਪਟਵਾਰੀ ਅਮਰਬੀਰ ਸਿੰਘ ਹਲਕਾ ਦਰਦੋਸ਼ੰਨੀ ਵਾਸੀ ਨੇੜੇ ਹੁੰਦਲ ਰੈਸਟੋਰੈਂਟ ਬਾਈਪਾਸ ਰੋਡ ਗੁਰਦਾਸਪੁਰ, ਅਜੇ ਸ਼ੰਕਰ, ਗੋਰੀ ਸ਼ੰਕਰ ਪੁੱਤਰਾਨ ਮੂਲ ਰਾਜ ਵਾਸੀਆਨ ਹਰਦੋਛੰਨੀ ਹਾਲ ਇੰਪੂਰਵਮੈਂਟ ਟਰੱਸਟ ਗੁਰਦਾਸਪੁਰ ਨੇ ਇਕ ਸਲਾਹ ਹੋ ਕੇ ਉਸ ਨਾਲ ਠੱਗੀ ਮਾਰੀ ਹੈ। ਉਹਨਾਂ ਨੇ ਉਸ ਦੀ 20 ਕਨਾਲ 10 ਮਰਲੇ ਜ਼ਮੀਨ ਵਾਕਿਆ ਰਕਬਾ ਪਿੰਡ ਬਲੱਗਣ 'ਤੇ 20 ਲੱਖ ਰੁਪਏ ਦਾ ਲੋਨ ਪਾਸ ਕਰਵਾਇਆ।
ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ
ਇਸ ਤੋਂ ਬਾਅਦ ਉਕਤ ਲੋਕ ਉਸ ਨੂੰ ਕੈਨਰਾ ਬੈਂਕ ਗੁਰਦਾਸਪੁਰ ਲੈ ਕੇ, ਜਿਥੇ ਧੋਖੇ ਨਾਲ ਉਸ ਤੋਂ ਕੁਝ ਦਸਤਾਵੇਜ਼ਾਂ 'ਤੇ ਦਸਤਖ਼ਤ ਕਰਵਾ ਕੇ ਉਸ ਦੇ ਨਾਮ 'ਤੇ ਕੈਨਰਾ ਬੈਂਕ ਵਿਚੋਂ ਤਿੰਨ ਵੱਖ ਵੱਖ ਖਾਤੇ ਖੁੱਲ੍ਹਵਾ ਦਿੱਤੇ। ਜਿਸ ਰਾਹੀਂ 19, 90, 840 ਰੁਪਏ ਖੁਦ ਕੱਢਵਾ ਕੇ ਉਸ ਨਾਲ ਧੋਖਾਧੜੀ ਕੀਤੀ। ਇਸ ਮਾਮਲੇ ਵਿਚ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪ ਪੁਲਸ ਕਪਤਾਨ ਸਿਟੀ ਗੁਰਦਾਸਪੁਰ ਵੱਲੋਂ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ 'ਤੇ ਉਕਤ ਤਿੰਨਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8