ਇਸ਼ਕ ’ਚ ਅੰਨ੍ਹੀ ਹੋਈ ਪਤਨੀ ਦਾ ਸ਼ਰਮਨਾਕ ਕਾਰਾ, ਆਸ਼ਿਕ ਨਾਲ ਮਿਲ ਪਤੀ ਨੂੰ ਮੌਤ ਦੇ ਘਾਟ ਉਤਾਰਿਆ

Tuesday, Oct 18, 2022 - 01:53 AM (IST)

ਲੁਧਿਆਣਾ (ਰਾਜ)-ਨਾਜਾਇਜ਼ ਸਬੰਧਾਂ ਕਾਰਨ ਇਕ ਔਰਤ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਸੁਰਿੰਦਰ ਗੁਪਤਾ ਹੈ, ਜੋ ਪਿੰਡ ਫੁੱਲਾਂਵਾਲ ਦਾ ਰਹਿਣ ਵਾਲਾ ਹੈ। ਸੂਚਨਾ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ ਹੈ। ਉਕਤ ਮਾਮਲੇ ’ਚ ਪੁਲਸ ਨੇ ਮ੍ਰਿਤਕ ਦੀ ਭੈਣ ਦੇ ਬਿਆਨਾਂ ’ਤੇ ਮੁਲਜ਼ਮ ਪਤਨੀ ਗੁੜੀਆ ਅਤੇ ਉਸ ਦੇ ਆਸ਼ਿਕ ਸ਼ੈਲੇਂਦਰ ਕੁਮਾਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਪਰਚੇ ਦਾ ਨਹੀਂ ਡਰ, ਸੱਚ ਬੋਲਣੋਂ ਨਹੀਂ ਹਟਾਂਗਾ : ਅੰਮ੍ਰਿਤਪਾਲ ਸਿੰਘ (ਵੀਡੀਓ)

ਪੁਲਸ ਸ਼ਿਕਾਇਤ ’ਚ ਮ੍ਰਿਤਕ ਦੀ ਭੈਣ ਸੁਧਾ ਦੇਵੀ ਨੇ ਦੱਸਿਆ ਕਿ ਉਸ ਦਾ ਭਰਾ ਸੁਰਿੰਦਰ ਗੁਪਤਾ ਦਾ ਵਿਆਹ ਮੁਲਜ਼ਮ ਗੁੜੀਆ ਨਾਲ ਸਾਲ 2014 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਗੁੜੀਆ ਦੀ ਦੋਸਤੀ ਸ਼ੈਲੇਂਦਰ ਨਾਲ ਹੋ ਗਈ, ਜਿਸ ਤੋਂ ਬਾਅਦ ਦੋਵਾਂ ’ਚ ਪ੍ਰੇਮ ਸਬੰਧ ਬਣ ਗਏ ਸਨ। ਆਮ ਕਰ ਕੇ ਮੁਲਜ਼ਮ ਸ਼ੈਲੇਂਦਰ, ਉਸ ਦੀ ਭਾਬੀ ਨੂੰ ਮਿਲਣ ਲਈ ਆਉਂਦਾ ਰਹਿੰਦਾ ਸੀ। ਇਸ ਗੱਲ ਦਾ ਉਸ ਦੇ ਭਰਾ ਸੁਰਿੰਦਰ ਨੂੰ ਪਤਾ ਲੱਗ ਗਿਆ ਸੀ।

ਇਹ ਖਬਰ ਵੀ ਪੜ੍ਹੋ : ਹਰਜਿੰਦਰ ਸਿੰਘ ਕੁਕਰੇਜਾ ਨੇ ਚਮਕਾਇਆ ਪੰਜਾਬ ਦਾ ਨਾਂ, ਦਸਤਾਰ ਸਜਾ ਕੇ ਸਨੌਰਕਲ ਕਰਨ ਵਾਲੇ ਪਹਿਲੇ ਸਿੱਖ ਬਣੇ

ਇਸੇ ਗੱਲ ਨੂੰ ਲੈ ਕੇ ਉਨ੍ਹਾਂ ਦਰਮਿਆਨ ਵਿਵਾਦ ਵੀ ਹੁੰਦਾ ਰਹਿੰਦਾ ਸੀ। 14 ਅਕਤੂਬਰ ਨੂੰ ਵੀ ਉਨ੍ਹਾਂ ਵਿਚ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਉਸ ਦੀ ਭਾਬੀ ਨੇ ਸ਼ੈਲੇਂਦਰ ਨੂੰ ਆਪਣੇ ਕੋਲ ਬੁਲਾਇਆ ਅਤੇ ਦੋਵਾਂ ਨੇ ਮਿਲ ਕੇ ਸੱਬਲ ਨਾਲ ਉਸ ਦੇ ਭਰਾ ਸੁਰਿੰਦਰ ਗੁਪਤਾ ਦੇ ਸਿਰ ’ਤੇ ਵਾਰ ਕੀਤਾ ਸੀ ਅਤੇ ਉਸ ਨੂੰ ਮਰਿਆ ਹੋਇਆ ਸਮਝ ਕੇ ਮੁਲਜ਼ਮ ਫਰਾਰ ਹੋ ਗਏ ਸਨ। ਸੁਧਾ ਦੇਵੀ ਮੁਤਾਬਕ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਤੁਰੰਤ ਭਰਾ ਨੂੰ ਨਜ਼ਦੀਕੀ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿਸ ਤੋਂ ਬਾਅਦ ਉਸ ਨੂੰ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। 15 ਅਕਤੂਬਰ ਦੀ ਦੇਰ ਰਾਤ ਨੂੰ ਉਸ ਦੇ ਭਰਾ ਦੀ ਮੌਤ ਹੋ ਗਈ। ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲਣ ਤੋਂ ਬਾਅਦ ਸੁਰਿੰਦਰ ਦਾ ਬਿਆਨ ਲੈਣ ਲਈ ਗਈ ਸੀ ਪਰ ਉਸ ਦੀ ਹਾਲਤ ਜ਼ਿਆਦਾ ਗੰਭੀਰ ਸੀ। ਇਸ ਲਈ ਬਿਆਨ ਨਹੀਂ ਲਏ ਜਾ ਸਕੇ। ਅਗਲੇ ਦਿਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮ੍ਰਿਤਕ ਸੁਰਿੰਦਰ ਦੀ ਭੈਣ ਦੇ ਬਿਆਨਾਂ ’ਤੇ ਮੁਲਜ਼ਮ ਪਤਨੀ ਗੁੜੀਆ ਅਤੇ ਉਸ ਦੇ ਆਸ਼ਿਕ ਸ਼ੈਲੇਂਦਰ ਖਿਲਾਫ ਕੇਸ ਦਰਜ ਕਰ ਕੇ ਦੋਵਾਂ ਨੂੰ ਕਾਬੂ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਖ਼ਿਲਾਫ਼ ਈਸਾਈ ਭਾਈਚਾਰੇ ਦਾ ਪ੍ਰਦਰਸ਼ਨ, ਆਟਾ-ਦਾਲ ਸਕੀਮ ’ਤੇ ਸਰਕਾਰ ਦਾ ਵੱਡਾ ਫ਼ੈਸਲਾ, ਪੜ੍ਹੋ Top 10


Manoj

Content Editor

Related News