ਸ਼ਾਹਕੋਟ ਸਬ ਡਿਵੀਜਨ 'ਚ ਮੰਗਲਵਾਰ ਨੂੰ ਬੰਦ ਰਹਿਣਗੇ ਵਿਦਿਅਕ ਅਦਾਰੇ
Monday, Aug 19, 2019 - 07:32 PM (IST)

ਸ਼ਾਹਕੋਟ: ਪੰਜਾਬ ਭਰ 'ਚ ਭਾਰੀ ਮੀਂਹ ਪੈਣ ਨਾਲ ਹੜ੍ਹ ਵਰਗੇ ਹਾਲਾਤ ਬਣਨ ਕਾਰਨ ਸ਼ਾਹਕੋਟ ਸਬ ਡਿਵੀਜ਼ਨ 'ਚ ਕੱਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਐਸ. ਡੀ. ਐਮ. ਚਾਰੂ ਮਹਿਤਾ ਵਲੋਂ ਸ਼ਾਹਕੋਟ ਸਬ ਡਿਵੀਜ਼ਨ, ਮਹਿਤਪੁਰ ਤੇ ਲੋਹੀਆ 'ਚ ਮੰਗਲਵਾਰ ਭਾਵ ਕੱਲ੍ਹ ਨੂੰ ਸਰਕਾਰੀ ਤੇ ਗੈਰ ਸਰਕਾਰੀ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਭਰ 'ਚ ਪਏ ਭਾਰੀ ਮੀਂਹ ਕਾਰਨ ਸਤੁਲਜ ਤੇ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਤੇ ਭਾਖੜਾ ਦੇ ਫਲੱਡ ਗੇਟ ਖੋਲੇ ਗਏ ਹਨ। ਜਿਸ ਕਾਰਨ ਰੋਪੜ ਪੂਰੀ ਤਰ੍ਹਾਂ ਹੜ੍ਹ ਨਾਲ ਪ੍ਰਭਾਵਿਤ ਹੋਇਆ ਹੈ ਤੇ ਪੰਜਾਬ ਦੇ ਕਈ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ।