ਪਾਰਟੀ ਤੋਂ ਉਪਰ ਹੁੰਦਾ ਹੈ ਦੇਸ਼ : ਸ਼ਵੇਤ ਮਲਿਕ

Monday, Sep 17, 2018 - 12:12 PM (IST)

ਪਾਰਟੀ ਤੋਂ ਉਪਰ ਹੁੰਦਾ ਹੈ ਦੇਸ਼ : ਸ਼ਵੇਤ ਮਲਿਕ

ਜਲੰਧਰ— ਸੰਸਦ ਮੈਂਬਰ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਦੇਸ਼ ਦਲ ਤੋਂ ਕਿਤੇ ਉਪਰ ਹੁੰਦਾ ਹੈ। ਅੱਤਵਾਦ ਦੇ ਦਿਨਾਂ 'ਚ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਮਿਲ ਕੇ ਇਸ ਦਾ ਸਾਹਮਣਾ ਕੀਤਾ ਅਤੇ ਇਸ ਖਿਲਾਫ ਰਣਨੀਤੀ ਬਣਾਈ। ਸਾਰੀਆਂ ਪਾਰਟੀਆਂ ਨੇ ਨੇਤਾਵਾਂ ਦੇ ਬਲੀਦਾਨ ਦਿੱਤੇ। ਹੁਣ ਵੀ ਪੰਜਾਬ ਦੇ ਮੁੱਖ ਮੰਤਰੀ ਤੋਂ ਅਪੀਲ ਹੈ ਕਿ ਸੂਬੇ 'ਚ ਜੋ ਅੱਤਵਾਦੀ ਅਨਸਰ ਦੁਬਾਰਾ ਸਿਰ ਚੁੱਕ ਰਹੇ ਹਨ, ਉਨ੍ਹਾਂ ਖਿਲਾਫ ਰਣਨੀਤੀ ਬਣਾਉਣ ਹੇਤੂ ਸਾਰੀਆਂ ਪਾਰਟੀਆਂ ਦੀ ਇਕ ਬੈਠਕ ਕਾਲ ਕਰਨ ਅਤੇ ਅੱਤਵਾਦ ਵਿਰੁੱਧ ਮੈਸੇਜ ਦੇਣ ਕਿ ਸਾਰੇ ਇਕੱਠੇ ਹੋ ਕੇ ਲੜਾਂਗੇ। ਸ਼ਵੇਤ ਮਲਿਕ ਪੰਜਾਬ ਕੇਸਰੀ ਗੁਰੱਪ ਵੱਲੋਂ ਕਰਵਾਏ ਗਏ ਸ਼ਹੀਦ ਪਰਿਵਾਰ ਫੰਡ ਦੇ 115ਵੇਂ ਸਮਾਰੋਹ 'ਚ ਸ਼ਿਰਕਤ ਕਰਨ ਪਹੁੰਚੇ ਸਨ। 

ਇਸ ਗਰੁੱਪ ਨੇ ਅੱਤਵਾਦ ਖਿਲਾਫ ਜੋ ਲੜਾਈ ਲੜੀ ਉਸ ਦਾ ਸ਼ਬਦਾਂ 'ਚ ਜ਼ਿਕਰ ਨਹੀਂ ਹੋ ਸਕਦਾ। ਲਾਲਾ ਜੀ ਤੋਂ ਲੈ ਕੇ ਅੱਜ ਦੀ ਪੀੜ੍ਹੀ ਤੱਕ ਦੇਸ਼ ਸੇਵਾ 'ਚ ਲੱਗੀ ਹੋਈ ਹੈ ਅਤੇ ਜਨਤਾ ਦੀ ਆਵਾਜ਼ ਬਣੀ ਹੈ। ਮੁਸ਼ਕਿਲਾਂ ਅਤੇ ਬਲੀਦਾਨ ਦੇਣ ਦੇ ਬਾਵਜੂਦ ਇਹ ਪਰਿਵਾਰ ਡਰਿਆ ਨਹੀਂ ਸਗੋਂ ਆਪਣਾ ਕੰਮ ਲਗਾਤਾਰ ਕਰ ਰਿਹਾ ਹੈ। ਨਿੱਜੀ ਸਵਾਰਥਾਂ ਦੀ ਬਜਾਏ ਦੁਖੀਆਂ ਦੇ ਦਰਦ ਦੂਰ ਕਰ ਰਿਹਾ ਹੈ। ਜਿਸ ਪਾਰਦਰਸ਼ਤਾ ਨਾਲ ਕਰੋੜਾਂ ਰੁਪਏ ਇਕੱਠੇ ਕੀਤੇ ਗਏ ਅਤੇ ਵੰਡੇ ਗਏ ਇਹ ਇਕ ਮਿਸਾਲ ਹੈ।


Related News