ਸ਼ਹੀਦ ਭਗਤ ਸਿੰਘ ਕੈਂਪਸ ਦੇ ਪ੍ਰੋਫੈਸਰ ਨੇ ਮਾਰੀ ਨਹਿਰ 'ਚ ਛਾਂਲ

Monday, Apr 15, 2019 - 01:01 PM (IST)

ਸ਼ਹੀਦ ਭਗਤ ਸਿੰਘ ਕੈਂਪਸ ਦੇ ਪ੍ਰੋਫੈਸਰ ਨੇ ਮਾਰੀ ਨਹਿਰ 'ਚ ਛਾਂਲ

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੇ ਇਕ ਪ੍ਰੋਫੈਸਰ ਵਲੋਂ ਰਾਜਸਥਾਨ ਫੀਡਰ ਨਹਿਰ 'ਚ ਛਾਂਲ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੋਫੈਸਰ ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ, ਜਿਸ ਦੀ ਗੋਤਾਖੋਰਾਂ ਵਲੋਂ ਭਾਲ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਬੀਤੇ ਦਿਨ ਇਸੇ ਕੈਂਪਸ 'ਚ ਔਂਰਗਾਬਾਦ ਦੇ ਰਹਿਣ ਵਾਲੇ ਇਕ ਵਿਦਿਆਰਥੀ ਨੇ ਹੋਸਟਲ ਦੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਬਰਾਮਦ ਹੋਈ।


author

rajwinder kaur

Content Editor

Related News